ਸੰਸਾਰ

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 22, 2024 07:21 PM

ਨਵੀਂ ਦਿੱਲੀ- “ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਬੀਬੀ ਮਰੀਅਮ ਨਵਾਜ ਸ਼ਰੀਫ਼ ਵੱਲੋ ਜੋ ਬੀਤੇ ਦਿਨੀਂ ਪੂਰਨ ਸਤਿਕਾਰ ਤੇ ਸਰਧਾ ਨਾਲ ਸ੍ਰੀ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨ ਕਰਨ ਆਏ ਹਨ ਅਤੇ ਨਾਲ ਹੀ ਮਰਿਯਾਦਾ ਅਨੁਸਾਰ ਲੰਗਰ ਵਿਚ ਬੈਠਕੇ ਜੋ ਲੰਗਰ ਛਕਦੇ ਹੋਏ ਸਿੱਖੀ ਮਰਿਯਾਦਾਵਾਂ ਦੇ ਸਤਿਕਾਰ ਵਿਚ ਵਾਧਾ ਕੀਤਾ ਹੈ, ਉਸਦੀ ਅਸੀ ਸਮੁੱਚੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋ ਭਰਪੂਰ ਸਵਾਗਤ ਕਰਦੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਬੀਬੀ ਮਰੀਅਮ ਨਵਾਜ ਸ਼ਰੀਫ਼ ਵੱਲੋ ਗੁਰੂਘਰ ਵਿਚ ਸਰਧਾ ਸਹਿਤ ਆ ਕੇ ਦਰਸਨ ਕਰਨ ਅਤੇ ਲੰਗਰ ਦੀ ਮਰਿਯਾਦਾ ਦੇ ਮਹੱਤਵ ਵਿਚ ਵਾਧਾ ਕਰਨ ਦੇ ਉੱਦਮਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਸਿੱਖ ਕੌਮ ਵੱਲੋ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀਆਂ ਪੁਰਾਤਨ ਇਤਿਹਾਸਿਕ, ਸਮਾਜਿਕ, ਧਾਰਮਿਕ ਰਿਤੀ-ਰਿਵਾਜਾਂ ਦੀ ਡੂੰਘੀ ਸਾਂਝ ਹੈ । ਜੋ ਬੀਬੀ ਜੀ ਨੇ ਇਸ ਮਹੱਤਵਪੂਰਨ ਵਿਸੇ ਵੱਲ ਧਿਆਨ ਦਿੰਦੇ ਹੋਏ ਸਿੱਖ ਕੌਮ ਤੇ ਆਪਣੇ ਰਿਸਤਿਆ ਨੂੰ ਮਜਬੂਤ ਕਰਨ ਲਈ ਅਮਲ ਸੁਰੂ ਕੀਤੇ ਹਨ, ਇਹ ਉੱਦਮ ਆਉਣ ਵਾਲੇ ਸਮੇ ਵਿਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਹਰ ਤਰ੍ਹਾਂ ਦੇ ਸੰਬੰਧਾਂ ਨੂੰ ਹੋਰ ਵਧੇਰੇ ਪ੍ਰਫੁੱਲਿਤ ਕਰਨਗੇ । ਅਸੀ ਇਹ ਵੀ ਉਮੀਦ ਕਰਦੇ ਹਾਂ ਕਿ ਬੀਬੀ ਜੀ ਇਸ ਦਿਸਾ ਵੱਲ ਵੀ ਗੰਭੀਰ ਉੱਦਮ ਕਰਨਗੇ । ਜਿਸ ਨਾਲ ਇਸਲਾਮਿਕ ਪਾਕਿਸਤਾਨ ਅਤੇ ਹਿੰਦੂ ਇੰਡੀਆਂ ਦੇ ਸਿੱਖ ਅਤੇ ਮੁਸਲਿਮ ਆਪੋ ਆਪਣੇ ਧਾਰਮਿਕ ਸਥਾਨਾਂ ਅਤੇ ਆਪਣੇ ਪੁਰਾਤਨ ਸ਼ਹਿਰਾਂ, ਪਿੰਡਾਂ ਦੇ ਪੂਰਨ ਆਜਾਦੀ ਨਾਲ ਬਿਨ੍ਹਾਂ ਪਾਸਪੋਰਟ ਤੋ ਯਾਤਰਾਵਾ ਕਰ ਸਕਣ ਅਤੇ ਦੋਵਾਂ ਮੁਲਕਾਂ ਦੇ ਵਪਾਰ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਹੋਰ ਤਾਕਤ ਦੇ ਸਕੇ ।

Have something to say? Post your comment

 

ਸੰਸਾਰ

ਕ੍ਰਿਕੇਟ ਸੇਵਾਵਾਂ ਸ਼ੁਰੂ ਕਰਨ ਲਈ ਪਿਕਸ ਸੋਸਾਇਟੀ ਅਤੇ ਐਲਐਮਐਸ ਕੈਨੇਡਾ ਬਣੇ ਆਪਸੀ ਸਾਂਝੇਦਾਰ

ਵੈਨਕੂਵਰ ਵਿਚਾਰ ਮੰਚ ਵੱਲੋਂ ਸਰੀ ਵਿਚ ਕਰਵਾਇਆ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ

ਜਸਵਿੰਦਰ ਹੇਅਰ ਬਣੇ ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੇ ਨਵੇਂ ਪ੍ਰਧਾਨ

ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਸ਼ਰਧਾਲੂ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ