ਕੁਰਾਲੀ- ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਨੈਕਸ਼ਾ ਸੇਲਜ਼ ਵੱਲੋਂ ਨੈਕਸ਼ਾ ਬਲੈਨੋ ਦੀ ਪ੍ਰਦਰਸ਼ਨੀ ਕੈਂਪ ਲਗਾਇਆ ਗਿਆ। ਇਸਦਾ ਉਦਘਾਟਨ ਡੇਲੀਵੇਜ਼ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਵੱਲੋਂ ਕੇਕ ਕੱਟਕੇ ਕੀਤਾ ਗਿਆ। ਇਸ ਬਾਰੇ ਕੰਪਨੀ ਦੇ ਰਿਲੇਸ਼ਨਸ਼ਿਪ ਮੈਨੇਜ਼ਰ ਤਰਨ ਕੁਮਾਰ, ਕਪਿਲ ਕੁਮਾਰ ਤੇ ਸਤਿੰਦਰ ਕੁਮਾਰ ਨੇ ਕਾਰ ਦੇ ਨਵੇਂ ਮਾਡਲਾਂ ਅਤੇ ਜਾਰੀ ਕੀਤੀਆਂ ਨਵੀਆਂ ਤਕਨੀਕਾਂ ਬਾਰੇ ਮੁਲਾਜ਼ਮਾਂ ਨੂੰ ਵਿਸ਼ੇਸ ਜਾਣਕਾਰੀ ਦਿੰਦਿਆਂ ਕਾਰਾਂ ਦੇ ਆਮ ਵਿਆਕਤੀ ਤੱਕ ਪਹੁੰਚ ਦੇ ਰੇਟਾਂ ਤੇ ਹੋਰ ਨਵੇਂ ਆਟੋ ਮਾਇਟਿਕ ਤਕਨੀਕੀ ਫਾਇਦਿਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਇੰਦਰਜੀਤ ਸਿੰਘ, ਬੂਟਾ ਸਿੰਘ, ਮੱਖਣ ਸਿੰਘ, ਲੈਂਬਰ ਸਿੰਘ, ਤਰਨਵੀਰ ਸਿੰਘ, ਜਤਿੰਦਰ ਸਿੰਘ, ਸੁਖਜਿੰਦਰ ਸਿੰਘ ਤੇ ਸਿਵਰਾਜ ਸਿੰਘ ਆਦਿ ਬੋਰਡ ਮੁਲਾਜ਼ਮ ਵੀ ਹਾਜ਼ਰ ਸਨ।