ਅੰਮ੍ਰਿਤਸਰ - ਆਫਸੈਟ ਪ੍ਰਿੰਟਰਜ ਐਸੋਸੀਏਸ਼ਨ (ਰਜਿ:) ਅੰਮ੍ਰਿਤਸਰ ਵਲੋਂ ਮੌਨਸੂਨ ਤੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪ੍ਰਿੰਟਰਜ ਦੀ ਮੌਜੂਦਾ ਡਿੱਗ ਰਹੀ ਸਥਿਤੀ ਦਾ ਜਾਇਜਾ ਲਿਆ। ਸ੍ਰ: ਹਰਭਜਨ ਸਿੰਘ ਪ੍ਰਧਾਨ ਐਸੋਸੀਏਸ਼ਨ ਨੇ ਜੀ ਐਸ ਟੀ ਤੇ 12% ਦੀ ਥਾਂ ਤੇ 18% ਕਰਨ ਤੇ ਇਸ ਦਾ ਪੁਰਜੋਰ ਵਿਰੋਧ ਕੀਤਾ ਤੇ ਕਿਹਾ ਕਿ ਅੱਗੇ ਹੀ ਮਹਿੰਗਾਈ ਕਾਰਨ ਕਰੋਨਾ ਬੀਮਾਰੀ ਤੋਂ ਬਾਅਦ ਲੋਕਾਂ ਦਾ ਬਿਜਨੈਸ ਹਾਲੀ ਤਕ ਸੈਟ ਨਹੀਂ ਹੋ ਸਕਿਆ। ਇਸ ਲਈ ਪੰਜਾਬ ਸਰਕਾਰ ਨੂੰ ਇਸ ਤੇ ਗੌਰ ਕਰਕੇ ਜੀ ਐਸ ਟੀ ਦੀਆਂ ਦਰਾਂ ਘਟਾਨੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਕਿ ਬਿਜਲੀ ਦੀਆਂ ਦਰਾਂ ਸਾਡੀ ਪੈ੍ਰਸ ਇੰਡਸਟਰੀ ਨੂੰ ਰਿਆਇਤੀ ਪੰਜ ਰੁਪੈ ਦੇ ਹਿਸਾਬ ਨਾਲ ਬਿਜਲੀ ਬਿਲ ਭੇਜਨੇ ਚਾਹੀਦੇ ਹਨ। ਡਾ. ਸੰਜੇ ਮਹਾਜਨ ਜਨਰਲ ਸੱਕਤਰ ਨੇ ਐਸੋਸੀਏਸ਼ਨ ਦੇ ਕੀਤੇ ਕੰਮ ਤੇ ਨਵੇਂ ਪ੍ਰੋਗਰਾਮ ਉਲੀਕਣ ਦੀ ਜਾਣਕਾਰੀ ਸਭ ਮੈਂਬਰਾਂ ਨੂੰ ਦਿੱਤੀ। ਐਸੋਸੀਏਸ਼ਨ ਦੇ ਪੈਟਰਨ ਸ੍ਰੀ ਰਮੇਸ਼ ਮਹਾਜਨ ਨੇ ਸ੍ਰ: ਮਨਿੰਦਰ ਸਿੰਘ ਸਾਬਕਾ ਪ੍ਰਧਾਨ ਐਸੋਸੀਏਸ਼ਨ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਨੂੰ ਸ਼ਰਧਾਂਜਲੀ ਦਿੱਤੀ ਤੇ ਉਨ੍ਹਾਂ ਦੇ ਇਸ ਐਸੋਸੀਏਸ਼ਨ ਲਈ ਕੀਤੇ ਯਾਦਗਾਰੀ ਕੰਮਾਂ ਨੂੰ ਯਾਦ ਕੀਤਾ ਤੇ ਸ਼ਰਧਾਂਜਲੀ ਵਜੋਂ ਸਾਰੇ ਮੈਂਬਰਾਂ ਨੇ ਖੜੇ ਹੋ ਕੇ ਵਿਛੜੀ ਆਤਮਾ ਨੂੰ ਯਾਦ ਕੀਤਾ। ਸਕੱਤਰ ਸ੍ਰੀ ਰਮਨ ਕੁਮਾਰ ਖਜ਼ਾਨਚੀ ਸ੍ਰੀ ਸਚਿਨ ਮਹਿਰਾ ਪੀ ਆਰ ਓ ਸ੍ਰੀ ਹਰਦੀਪ ਸਿੰਘ ਨੇ ਆਏ ਮੈਂਬਰਾਂ ਦਾ ਸਵਾਗਤ ਕੀਤਾ।
ਇਸ ਮੌਕੇ ਤੇ ਸ੍ਰ: ਪ੍ਰਭਜੀਤ ਸਿੰਘ ਚੇਅਰਮੈਨ ਫੰਡ ਰੇਸਿਗ, ਸ੍ਰ: ਰਬਜੀਤ ਸਿੰਘ; ਸ੍ਰੀ ਮੋਤੀ ਲਾਲ, ਸ੍ਰ: ਅਰਮਨਜੀਤ ਸਿੰਘ ਸਾਰੇ ਮੀਤ ਪ੍ਰਧਾਨ, ਤੇ ਐਸੋਸੀਏਸ਼ਨ ਦੇ ਸਮੂਹ ਮੈਂਬਰ ਸਾਹਿਬਾਨ ਹਾਜ਼ਿਰ ਸਨ।