ਕਾਰੋਬਾਰ

ਕੇਸੀ ਮਹਿੰਦਰਾ ਐਜੂਕੇਸ਼ਨ ਟਰੱਸਟ ਨੇ 41 ਵਿਦਿਆਰਥੀਆਂ ਲਈ 30,000 ਰੁਪਏ ਵਜ਼ੀਫ਼ਾ ਦੇਣ ਦਾ ਕੀਤਾ ਐਲਾਨ

ਕੌਮੀ ਮਾਰਗ ਬਿਊਰੋ | November 07, 2022 09:02 PM


ਮੋਹਾਲੀ-ਕੇਸੀ ਮਹਿੰਦਰਾ ਐਜੂਕੇਸ਼ਨ ਟਰੱਸਟ ਵੱਲੋਂ ਇਸ ਸਾਲ 41 ਵਿਦਿਆਰਥੀਆਂ ਨੂੰ ਮਹਿੰਦਰਾ ਆਲ ਇੰਡੀਆ ਟੇਲੈਂਟ ਸਕਾਲਰਸ਼ਿਪ (ਐਮਏਆਈਟੀਐਸ ) ਵਜ਼ੀਫਾ ਪ੍ਰਦਾਨ ਕੀਤੀ ਗਈ। ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਭਰ ਵਿੱਚ ਪ੍ਰਾਪਤ ਹੋਈਆਂ 150 ਅਰਜ਼ੀਆਂ ਵਿੱਚੋਂ, 65 ਵਿਦਿਆਰਥੀਆਂ ਨੂੰ 1 ਨਵੰਬਰ 2022 ਨੂੰ ਮੋਹਾਲੀ ਵਿੱਚ ਸਵਰਾਜ ਡਿਵੀਜ਼ਨ ਵਿਖੇ ਹੋਏ ਇੰਟਰਵਿਊ ਵਿੱਚ ਸ਼ਾਮਲ ਹੋਣ ਲਈ ਸ਼ਾਰਟਲਿਸਟ ਕੀਤਾ ਗਿਆ ਸੀ।
ਕੇਸੀ ਮਹਿੰਦਰਾ ਐਜੂਕੇਸ਼ਨ ਟਰੱਸਟ (ਕੇਸੀਐਮਈਟੀ) ਦੀ ਸਥਾਪਨਾ ਮਰਹੂਮ ਸ੍ਰੀ ਕੇਸੀ ਮਹਿੰਦਰਾ ਦੁਆਰਾ ਸਾਲ 1953 ਵਿੱਚ ਦੇਸ਼ ਵਿੱਚ ਸਾਖਰਤਾ ਅਤੇ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਕਈ ਹੋਰ ਪ੍ਰੋਗਰਾਮਾਂ ਤੋਂ ਇਲਾਵਾ, ਟਰੱਸਟ ਨੇ 1995 ਵਿੱਚ ਮਹਿੰਦਰਾ ਆਲ ਇੰਡੀਆ ਟੇਲੈਂਟ ਸਕਾਲਰਸ਼ਿਪ ਦੀ ਸਥਾਪਨਾ ਕੀਤੀ। ਇਹ ਸਕਾਲਰਸ਼ਿਪ ਆਰਥਿਕ ਤੌਰ 'ਤੇ ਪਛੜੇ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ, ਜੋ ਭਾਰਤ ਵਿੱਚ ਕਿਸੇ ਮਾਨਤਾ ਪ੍ਰਾਪਤ ਸਰਕਾਰੀ ਪੌਲੀਟੈਕਨਿਕ ਵਿੱਚ ਨੌਕਰੀ-ਮੁਖੀ ਡਿਪਲੋਮਾ ਕੋਰਸ ਕਰਨਾ ਚਾਹੁੰਦੇ ਹਨ। ਇਸ ਸਕਾਲਰਸ਼ਿਪ ਦੀ ਸਥਾਪਨਾ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਨੌਜਵਾਨ ਵਿਦਿਆਰਥੀਆਂ ਨੂੰ ਨੌਕਰੀ-ਮੁਖੀ ਡਿਪਲੋਮੇ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਨ ਅਤੇ ਸਮਰਥਨ ਕਰਨ ਲਈ ਕੀਤੀ ਗਈ ਸੀ। ਟਰੱਸਟ ਵੱਲੋਂ 550 ਵਿਦਿਆਰਥੀਆਂ ਨੂੰ 3 ਸਾਲਾਂ ਦੀ ਮਿਆਦ ਲਈ ਵੱਧ ਤੋਂ ਵੱਧ 10, 000/- ਸਲਾਨਾ ਰਾਸ਼ੀ ਦਾ ਪੁਰਸਕਾਰ ਦਿੱਤਾ ਜਾਵੇਗਾ । ਹੁਣ ਤੱਕ ਪੂਰੇ ਭਾਰਤ ਵਿੱਚ 11559 ਵਿਦਿਆਰਥੀ ਸਕਾਲਰਸ਼ਿਪ ਪ੍ਰਾਪਤ ਕਰ ਚੁੱਕੇ ਹਨ।
ਮਿਸਟਰ ਅਰੁਣ ਰਾਘਵ, ਸੀਨੀਅਰ ਜੀਐਮ (ਈਆਰ, ਐਡਮਿਨ ਅਤੇ ਸੀਐਸਆਰ), ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਸਵਰਾਜ ਡਿਵੀਜ਼ਨ , ਸ੍ਰੀਮਤੀ ਰੂਪਾਲੀ ਜਲੋਟਾ, ਜਨਰਲ ਮੈਨੇਜਰ, ਕੇਸੀਐਮਈਟੀ, ਮੁੰਬਈ ਅਤੇ ਮਿ. ਇੰਦਰਜੀਤ ਸਿੰਘ, ਸ੍ਰ. ਮੈਨੇਜਰ ਮਹਿੰਦਰਾ ਫਾਈਨਾਂਸ, ਚੰਡੀਗੜ੍ਹ ਨੇ ਸਵਰਾਜ ਡਿਵੀਜ਼ਨ ਵਿਖੇ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦੀ ਇੰਟਰਵਿਊ ਲਈ।
ਸ਼੍ਰੀਮਤੀ ਸ਼ੀਤਲ ਮਹਿਤਾ, ਕਾਰਜਕਾਰੀ ਨਿਰਦੇਸ਼ਕ ਅਤੇ ਟਰੱਸਟੀ, ਕੇ.ਸੀ. ਮਹਿੰਦਰਾ ਐਜੂਕੇਸ਼ਨ ਟਰੱਸਟ, ਨੇ ਕਿਹਾ, “ਮਹਿੰਦਰਾ ਆਲ ਇੰਡੀਆ ਟੇਲੈਂਟ ਸਕਾਲਰਸ਼ਿਪ ਇੰਟਰਵਿਊਜ਼ ਸਾਨੂੰ ਬਹੁਤ ਹੀ ਕਮਜ਼ੋਰ ਪਿਛੋਕੜ ਵਰਗ ਦੇ ਨੌਜਵਾਨਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਨ ਦਾ ਮੌਕਾ ਦਿੰਦੀਆਂ ਹਨ। ਜਦੋਂ ਅਸੀਂ ਤਿੰਨ ਸਾਲਾਂ ਬਾਅਦ ਇਹਨਾਂ ਵਿਦਿਆਰਥੀਆਂ ਨੂੰ ਚੰਗੀਆਂ ਕੰਪਨੀਆਂ ਵਿੱਚ ਪਲੇਸਮੈਂਟ ਦੀ ਪੇਸ਼ਕਸ਼ ਮਿਲਦੀ ਦੇਖਦੇ ਹਾਂ ਤਾਂ ਸਾਨੂੰ ਬਹੁਤ ਸੁਖ ਸੰਤੋਸ਼ ਮਿਲਦਾ ਹੈ । ਵਜ਼ੀਫ਼ੇ ਦਾ ਪਰਿਵਰਤਨਸ਼ੀਲ ਪ੍ਰਭਾਵ ਉਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਦੇ ਜੀਵਨ ਪੱਧਰ ਵਿੱਚ ਹੋਏ ਸੁਧਾਰ ਰਾਹੀਂ ਹੋਇਆ ਦੇਖਿਆ ਜਾ ਸਕਦਾ ਹੈ। ਇਸ ਸਾਲ ਚੁਣੇ ਗਏ 41 ਵਿਦਿਆਰਥੀਆਂ ਵਿੱਚੋਂ 24 ਲੜਕੀਆਂ ਸਨ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਰੇ ਸਕਾਲਰਸ਼ਿਪ ਅਵਾਰਡ ਜੇਤੂ ਆਪਣੇ ਚੁਣੇ ਹੋਏ ਕਰੀਅਰ ਵਿੱਚ ਵੱਡੀਆਂ ਉਚਾਈਆਂ 'ਤੇ ਪਹੁੰਚਣਗੇ।

 

Have something to say? Post your comment

 

ਕਾਰੋਬਾਰ

ਗਿਲਕੋ ਗਰੁੱਪ ਨੇ ਮਨਾਇਆ ਫਾਊਂਡਰਜ਼ ਡੇ, 24ਵੇਂ ਸਾਲ ਵਿੱਚ ਲਗਜ਼ਰੀ ਪ੍ਰੋਜੈਕਟਸ ਦੀ ਵੱਡੀ ਯੋਜਨਾ

ਬੁਲਗਾਰੀ ਨੇ ਟਾਟਾ ਕਲਿੱਕ ਲਗਜ਼ਰੀ ਦੇ ਨਾਲ ਵਿਸ਼ੇਸ਼ ਸਾਂਝੇਦਾਰੀ ਵਿੱਚ ਭਾਰਤ ਵਿੱਚ ਆਪਣਾ ਪਹਿਲਾ ਅਤੇ ਖਾਸ ਡਿਜੀਟਲ ਬੁਟੀਕ ਲਾਂਚ ਕੀਤਾ

ਬੈਂਕਰਸਕਲੱਬ ਨੇ ਚੰਡੀਗੜ੍ਹ, ਪੰਜਾਬ, ਹਰਿਆਣਾ,ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਬਾਜ਼ਾਰਾਂ ਵਿੱਚ ਕੀਤਾ ਵਿਸਤਾਰ  ਸਹਿ-ਭਾਗੀਦਾਰੀ ਦੀ ਕੀਤੀ ਸ਼ੁਰੂਆਤ

ਸੀ.ਪੀ 67 ਮਾਲ ਨੌਜਵਾਨਾਂ ਵਿੱਚ ਉੱਦਮੀ ਭਾਵਨਾ ਜਗਾਉਣ ਲਈ ਤਿਆਰ ਹੈ

ਟਾਈ ਨੇ ਸਰਕਾਰੀ ਸਹਾਇਤਾ ਦੇ ਮੌਕੇ ਖੋਲ੍ਹਣ ਦੇ ਉਦੇਸ਼ ਨਾਲ ਇੱਕ ਸਫਲਤਾਪੂਰਵਕ ਸਮਾਗਮ ਦਾ ਕੀਤਾ ਆਯੋਜਨ

ਗੋਦਰੇਜ ਐਂਡ ਬੌਇਸ ਨੇ ਦੇਸੀ ਬੈਟਰੀ ਨਾਲ ਭਾਰਤ ਦਾ ਪਹਿਲਾ ਲਿਥੀਅਮ-ਆਇਨ ਪਾਵਰਡ ਫੋਰਕਲਿਫਟ ਟਰੱਕ ਲਾਂਚ ਕੀਤਾ

ਸਰਸਵਤੀ ਸਾੜੀ ਡਿਪੂ ਲਿਮਿਟੇਡ ਦਾ ਆਈਪੀਓ 12 ਅਗਸਤ, 2024 ਨੂੰ ਖੁੱਲ੍ਹੇਗਾ

ਅੰਮ੍ਰਿਤਸਰ ਵਿਖੇ ਵੀ ਹੋਇਆ ਲੈਕਮੇ ਸੈਲੂਨ ਸ਼ੁਰੂ

ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਗਏ ਮੁਫਤ ਆਯੁਰਵੈਦਿਕ ਸਿਹਤ ਜਾਂਚ ਕੈਂਪ ਦਾ ਉਦਘਾਟਨ ਕੀਤਾ ਸੁਰਿੰਦਰ ਕੌਰ ਯੋਗੀ ਨੇ

ਕੇਂਦਰੀ ਸਿਹਤ ਮੰਤਰੀ ਨੇ ਡਾਕਟਰ ਬੀਰੇਂਦਰ ਸਿੰਘ ਯੋਗੀ ਨੂੰ ਸੁਸ਼ਰੂਤ ਪੁਰਸਕਾਰ ਨਾਲ ਕੀਤਾ ਸੰਮਾਨਿਤ