ਚੰਡੀਗੜ੍ਹ, ਭਾਰਤ - ਦ ਕੰਫਰਟ ਟੈਕਨੋਲੋਜੀ ਕੰਪਨੀ ਅਤੇ ਪੁਰਸਕਾਰ ਜੇਤੂ ਗਲੋਬਲ ਪਰਫਾਰਮੈਂਸ ਐਂਡ ਲਾਈਫ ਸਟਾਈਲ ਬ੍ਰਾਂਡ, ਸਕੇਚਰਸ ਨੇ ਅੱਜ ਚੰਡੀਗੜ੍ਹ ਦੇ ਇਲਾਂਟੇ ਮਾਲ ਵਿਖੇ ਆਪਣੇ ਕਮਿਊਨਿਟੀ ਗੋਲ ਚੈਲੇਂਜ ਦੇ ਪਹਿਲੇ ਦਿਨ ਦੀ ਸ਼ੁਰੂਆਤ ਕੀਤੀ। ਇਸ ਦੋ ਦਿਨਾਂ ਚੈਲੇਂਜ ਦਾ ਉਦੇਸ਼ ਸਿਹਤਮੰਦ ਜੀਵਨ ਅਤੇ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੇ ਹੋਏ ਇੱਕ ਚੈਰੀਟੇਬਲ ਉਦੇਸ਼ ਦਾ ਸਮਰਥਨ ਕਰਨਾ ਹੈ।
ਸਕੈਚਰਜ਼ ਕਮਿਊਨਿਟੀ ਗੋਲ ਚੈਲੇਂਜ ਦਾ ਉਦੇਸ਼ ਵਿਭਿੰਨ ਪਿਛੋਕੜ ਵਾਲੇ ਵਿਅਕਤੀਆਂ ਨੂੰ ਸਰੀਰਕ ਗਤੀਵਿਧੀਆਂ ਰਾਹੀਂ ਵਧੇਰੇ ਸਰਗਰਮ ਜੀਵਨ ਸ਼ੈਲੀ ਦੀ ਅਗਵਾਈ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਈਵੈਂਟ ਰਾਹੀਂ, ਸਕੈਚਰਜ਼ ਨੇ ਫਿੱਟ ਅਤੇ ਸਰਗਰਮ ਰਹਿਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਸਕੈਚਰਜ਼ ਦਾ ਮੰਨਣਾ ਹੈ ਕਿ ਅਜਿਹੀਆਂ ਸਮੂਹਿਕ ਆਨ-ਗਰਾਊਂਡ ਪਹਿਲਾਂ ਨਾ ਸਿਰਫ਼ ਇੱਕ ਫਿੱਟ ਭਾਰਤ ਨੂੰ ਵਧਾਵਾ ਦਿੰਦਿਆਂ ਹਨ, ਸਗੋਂ ਭਾਈਚਾਰਕ ਭਾਵਨਾ ਅਤੇ ਮੇਲ-ਮਿਲਾਪ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰਦੀਆਂ ਹਨ।
ਚੈਲੇਂਜ ਦੇ ਪੂਰਾ ਹੋਣ ਤੋਂ ਬਾਅਦ, ਸਕੈਚਰਜ਼ ਚੰਡੀਗੜ੍ਹ ਵਿੱਚ ਖੇਲਸ਼ਾਲਾ ਐਨਜੀਓ ਨੂੰ 100 ਜੋੜੇ ਜੁੱਤੇ ਦਾਨ ਕੀਤੇ ਜਾਣਗੇ । ਖੇਲਸ਼ਾਲਾ ਇੱਕ ਚੈਰੀਟੇਬਲ ਸੰਸਥਾ ਹੈ , ਜੋ ਸਮਾਵੇਸ਼ੀ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ, ਅਤੇ ਪਛੜੇ ਬੱਚਿਆਂ ਲਈ ਖੇਡਾਂ, ਅਕਾਦਮਿਕ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਰਾਹੀਂ ਸਮਾਜ ਵਿੱਚ ਇੱਕ ਬਦਲਾਅ ਲਿਆਉਂਦੇ ਹੋਏ ਜੀਵਨ ਦੇ ਹੁਨਰ ਨੂੰ ਉਤਸ਼ਾਹਿਤ ਕਰਦੀ ਹੈ।
ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ, ਕ੍ਰਿਤੀ ਸੈਨਨ ਅਤੇ ਸਿਧਾਂਤ ਚਤੁਰਵੇਦੀ ਨੇ ਸਕੈਚਰਜ਼ ਕਮਿਊਨਿਟੀ ਚੈਲੇਂਜ ਦੇ ਪਹਿਲੇ ਦਿਨ ਦਾ ਉਦਘਾਟਨ ਕੀਤਾ। ਇਸ ਚੈਲੇਂਜ ਦੇ ਲਈ, ਭਾਗੀਦਾਰਾਂ ਨੇ 1, 000 ਕਿਲੋਮੀਟਰ ਦੌੜਨ ਦੇ ਸੰਚਤ ਟੀਚੇ ਨੂੰ ਪ੍ਰਾਪਤ ਕਰਨ ਲਈ ਟ੍ਰੈਡਮਿਲਾਂ 'ਤੇ ਦੌੜ ਲਗਾਈ । ਇਸ ਦੋ ਦਿਨਾਂ ਦੇ ਚੈਲੇਂਜ ਦੌਰਾਨ ਪੂਰੇ ਚੰਡੀਗੜ੍ਹ ਦੇ ਹਰ ਉਮਰ ਅਤੇ ਫਿੱਟਨੈੱਸ ਪੱਧਰ ਦੇ ਲੋਕ ਸ਼ਾਮਲ ਹੋ ਸਕਦੇ ਹਨ ।
ਇਸ ਪਹਿਲ 'ਤੇ ਟਿੱਪਣੀ ਕਰਦੇ ਹੋਏ, ਸਕੈਚਰਜ਼ ਏਸ਼ੀਆ ਪ੍ਰਾਈਵੇਟ ਲਿਮਟਿਡ ਦੇ ਸੀਈਓ, ਰਾਹੁਲ ਵੀਰਾ ਨੇ ਕਿਹਾ, "ਅਸੀਂ ਚੰਡੀਗੜ੍ਹ ਵਿੱਚ ਕਮਿਊਨਿਟੀ ਗੋਲ ਚੈਲੇਂਜ ਗਤੀਵਿਧੀ ਦੀ ਸਫਲਤਾ ਤੋਂ ਬਹੁਤ ਖੁਸ਼ ਹਾਂ। ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਇੰਨੇ ਸਾਰੇ ਲੋਕ ਇੱਕ ਨੇਕ ਉਦੇਸ਼ ਲਈ ਇਕੱਠੇ ਹੋਏ ਹਨ, ਅਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਖੇਲਸ਼ਾਲਾ ਐਨਜੀਓ ਵਿੱਚ ਆਪਨ ਯੋਗਦਾਨ ਪਾ ਸਕੇ ਹਾਂ ।"
ਸਕੈਚਰਜ਼ ਦੀ ਬ੍ਰਾਂਡ ਅੰਬੈਸਡਰ, ਕ੍ਰਿਤੀ ਸੈਨਨ ਨੇ ਅੱਗੇ ਕਿਹਾ, "ਇਸ ਇਵੈਂਟ ਦੀ ਸ਼ੁਰੂਆਤ ਇੱਕ ਸ਼ਾਨਦਾਰ ਤਰੀਕੇ ਨਾਲ ਹੋਈ, ਅਤੇ ਮੈਂ ਇਸਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਜੋਸ਼ ਨਾਲ ਭਰਭੂਰ ਮਾਹੌਲ ਸੀ , ਅਤੇ ਇਹ ਹਰ ਉਮਰ ਅਤੇ ਫਿੱਟਨੈੱਸ ਪੱਧਰਾਂ ਦੇ ਲੋਕਾਂ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਅੱਗੇ ਵਧਾਉਂਦੇ ਹੋਏ ਦੇਖਣਾ ਪ੍ਰੇਰਨਾਦਾਇਕ ਸੀ। ਬੱਚਿਆਂ ਦੀ ਬਿਹਤਰੀ ਅਤੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਸਕੈਚਰਜ਼ ਦੀ ਇਹ ਪਹਿਲ ਬਹੁਤ ਨੇਕ ਅਤੇ ਅਦਭੁਤ ਹੈ।"
ਸ਼ੁਰੂਆਤੀ ਸਮਾਗਮ 'ਤੇ ਟਿੱਪਣੀ ਕਰਦੇ ਹੋਏ, ਬਾਲੀਵੁੱਡ ਅਭਿਨੇਤਾ, ਸਿਧਾਂਤ ਚਤੁਰਵੇਦੀ ਨੇ ਕਿਹਾ, "ਮੈਂ ਇਸ ਇਵੈਂਟ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਾਂ ਅਤੇ ਲੋਕਾਂ ਨੂੰ ਸਰਗਰਮ ਰਹਿਣ ਲਈ ਪ੍ਰੇਰਿਤ ਕਰਨ ਅਤੇ ਇੱਕ ਚੰਗੇ ਕਾਰਜ ਦਾ ਸਮਰਥਨ ਕਰਨ ਦੀ ਬਹੁਤ ਖੁਸ਼ੀ ਹੈ । ਮੈਂ 1, 000 ਕਿਲੋਮੀਟਰ ਦੀ ਦੌੜ ਦਾ ਟੀਚਾ ਪ੍ਰਾਪਤ ਕਰਨ ਲਈ ਸਾਰਿਆਂ ਨੂੰ ਇਕੱਠੇ ਦੇਖਣ ਲਈ ਬਹੁਤ ਉਤਸੁਕ ਹਾਂ।"
ਸਕੈਚਰਜ਼ ਕਮਿਊਨਿਟੀ ਗੋਲ ਚੈਲੇਂਜ ਐਕਟੀਵਿਟੀ ਦਾ ਪਹਿਲਾ ਦਿਨ ਸ਼ਾਨਦਾਰ ਅਤੇ ਸਫਲ ਰਿਹਾ , ਜਿਸ ਵਿਚ ਸਾਰੇ ਖੇਤਰਾਂ ਦੇ ਲੋਕ ਇਕੱਠੇ ਹੋਏ ਅਤੇ ਜਿਸਦਾ ਕਮਿਊਨਿਟੀ ਵਿੱਚ ਇੱਕ ਸਕਾਰਾਤਮਕ ਪ੍ਰਭਾਵ ਪੈਂਦਾ ਹੈ