ਖੇਡ

ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ , ਪੰਜਾਬ ਨੇ ਗੁਜਰਾਤ ਨੂੰ 28-20 ਦੇ ਫਰਕ ਨਾਲ ਹਰਾਇਆ

ਕੌਮੀ ਮਾਰਗ ਬਿਊਰੋ | November 08, 2023 06:38 PM

ਲਹਿਰਾਗਾਗਾ-ਸੀ.ਬੀ.ਐਸ.ਈ. ਵੱਲੋਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਕਰਵਾਈ ਜਾ ਰਹੀ ਕੁੜੀਆਂ ਦੀ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦਾ ਇਥੇ ਸ਼ਾਨਦਾਰ ਆਗਾਜ਼ ਹੋਇਆ। ਅੱਜ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਐਸ.ਪੀ ਹੈਡਕੁਆਟਰ ਸੰਗਰੂਰ ਰਾਕੇਸ਼ ਕੁਮਾਰ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਨ੍ਹਾਂ ਨਾਲ ਡੀ.ਐਸ.ਪੀ ਹੈਡਕੁਆਟਰ ਸੰਗਰੂਰ ਸੁਖਦੇਵ ਸਿੰਘ ਅਤੇ ਡੀ.ਐਸ.ਪੀ ਲਹਿਰਾਗਾਗਾ ਦੀਪਕ ਰਾਏ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਖਿਡਾਰੀਆਂ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ ਤੋਂ ਸਿੱਖਣ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਪ੍ਰੇਰਿਆ। ਸੀਬਾ ਦੇ ਵਿਦਿਆਰਥੀਆਂ ਨੇ ਕਰਨ ਬਾਵਾ ਦੀ ਅਗਵਾਈ ਵਿਚ ਭੰਗੜਾ ਅਤੇ ਲੁੱਡੀ ਦੀ ਪੇਸ਼ਕਾਰੀ ਕਰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ। ਪਹਿਲੇ ਦਿਨ ਵੱਖ-ਵੱਖ ਟੀਮਾਂ ਦੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਦਿੱਲੀ ਨੇ ਛੱਤੀਸਗੜ੍ਹ ਦੀ ਟੀਮ ਨੂੰ 47-33, ਉੱਤਰ ਪ੍ਰਦੇਸ਼ ਨੇ ਕਰਨਾਟਕ ਨੂੰ 27-16, ਰਾਜਸਥਾਨ ਨੇ ਪੰਜਾਬ ਨੂੰ 47-9, ਦਿੱਲੀ ਨੇ ਉੜੀਸਾ ਨੂੰ 73-16, ਹਰਿਆਣਾ ਨੇ ਮੱਧ ਪ੍ਰਦੇਸ਼ ਨੂੰ 54-20, ਪੰਜਾਬ ਨੇ ਗੁਜਰਾਤ ਨੂੰ 28-20, ਤਾਮਿਨਲਾਡੂ ਨੇ ਆਬੂਧਾਬੀ ਨੂੰ 85-9 ਅਤੇ ਦਿੱਲੀ ਨੇ ਪੰਜਾਬ ਨੂੰ 33-12 ਅੰਕਾਂ ਦੇ ਫਰਕ ਨਾਲ ਹਰਾਇਆ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬਾਹਰਲੇ ਸੂਬਿਆਂ ਵਿਚੋਂ ਆਏ ਖਿਡਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੁਕਾਬਲਿਆਂ ਵਿੱਚ ਜਿੱਤ ਹਾਰ ਨਾਲੋਂ ਖੇਡ ਭਾਵਨਾ ਨਾਲ ਖੇਡਣਾ ਜਿਆਦਾ ਮਾਇਨੇ ਰੱਖਦਾ ਹੈ। ਇਸ ਮੌਕੇ ਕੰਵਰਜੀਤ ਸਿੰਘ ਲੱਕੀ ਧਾਲੀਵਾਲ, ਪਵਿੱਤਰ ਸਿੰਘ ਗੰਢੂਆਂ, ਜਗਦੀਪ ਸਿੰਘ ਸ਼ਹਿਰੀ ਐਸ.ਡੀ.ਓ ਪਾਵਰਕਾਮ, ਪਲਮ ਸਿੰਘ ਚੌਹਾਨ, ਰਘਵੀਰ ਸਿੰਘ ਲੁਧਿਆਣਾ, ਸੀ.ਬੀ.ਐਸ.ਈ. ਅਬਜ਼ਰਬਰ ਪ੍ਰਮੋਦ ਕੁਮਾਰ, ਟੈਕਨੀਕਲ ਡੈਲੀਗੇਟ ਵਿਨੈ ਕੁਮਾਰ, ਖੇਡ ਇੰਚਾਰਜ ਨਰੇਸ਼ ਚੌਧਰੀ, ਸੁਭਾਸ਼ ਮਿੱਤਲ, ਦਲਵਿੰਦਰ ਸਿੰਘ, ਸੋਹਨਦੀਪ ਸਿੰਘ, ਰੌਸ਼ਨ ਲਾਲ, ਗੋਬਿੰਦ ਸਿੰਘ, ਗੁਰਜੀਤ ਕੌਰ ਮੌਜੂਦ ਸਨ। ਮੰਚ ਸੰਚਾਲਨ ਮੈਡਮ ਪਿੰਕੀ ਸ਼ਰਮਾ ਅਤੇ ਮਧੂ ਮੋਤੀ ਨੇ ਕੀਤਾ।

Have something to say? Post your comment

 
 

ਖੇਡ

ਪੰਜਾਬ ਦੇ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਵਧੀਕੀਆਂ ਖਿਲਾਫ ਝੰਡਾ ਚੁੱਕਿਆ

ਚੰਡੀਗੜ੍ਹ ਵਾਸੀ 94 ਸਾਲਾਂ ਕਿਰਪਾਲ ਸਿੰਘ ਨੇ ਏਸ਼ੀਆਈ ਅਥਲੈਟਿਕ ਚੈਂਪਿਅਨਸ਼ਿਪ ‘ਚ ਜਿੱਤੇ ਦੋ ਤਗਮੇ

ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਵਿੱਚ ਪੰਜਾਬ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ, ਹਰਿਆਣਾ ਓਵਰਆਲ ਦੂਜੇ ਸਥਾਨ 'ਤੇ ਰਿਹਾ

ਸ਼ੁਭਮਨ ਗਿੱਲ ਇੱਕ ਰੋਜ਼ਾ ਵਿੱਚ ਵੀ ਓਨੇ ਹੀ ਸਫਲ ਕਪਤਾਨ ਹੋਣਗੇ ਜਿੰਨੇ ਉਹ ਟੈਸਟ ਵਿੱਚ ਸਨ: ਹਰਭਜਨ ਸਿੰਘ

69ਵੀਆਂ ਪੰਜਾਬ ਸਕੂਲ ਖੇਡਾਂ- ਤਾਈਕਵਾਂਡੋ ਅੰਡਰ-17 ਲੜਕਿਆਂ ਦੇ ਮੁਕਾਬਲੇ ਵਿੱਚ ਜਲੰਧਰ ਜ਼ਿਲ੍ਹਾ ਰਿਹਾ ਅੱਵਲ

ਬਿਸ਼ਨ ਸਿੰਘ ਬੇਦੀ: 200 ਟੈਸਟ ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ, ਘਰੇਲੂ ਕ੍ਰਿਕਟ ਵਿੱਚ ਵੱਡਾ ਰਿਕਾਰਡ ਕੀਤਾ ਕਾਇਮ 

ਗੁਰਦੁਆਰਾ ਗੁਰੂ ਨਾਨਕ ਦਰਬਾਰ ਮੌਂਟਰੀਆਲ ਵਿਖੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਕਰਵਾਇਆ ਗਿਆ ਕਬੱਡੀ ਕੱਪ ਇਤਿਹਾਸਕ ਯਾਦਾਂ ਛੱਡ ਗਿਆ: ਮਿਨਹਾਸ

ਓਲੰਪਿਕ ਵਿੱਚ ਭਾਰਤ ਲਈ ਤਗਮੇ ਜਿੱਤਣ ਵਾਲੇ ਬਲਬੀਰ ਸਿੰਘ ਖੁੱਲਰ ਦੀ ਕਹਾਣੀ

ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਵਿਖੇ ਕਬੱਡੀ ਕਲਬ ਅਤੇ ਸ਼ਾਨ-ਏ-ਪੰਜਾਬ ਐਸੋਸੀਏਸਨ ਵੱਲੋ ਕਰਵਾਏ ਗਏ ਕਬੱਡੀ ਕੱਪ

ਟਰਬਨ ਟੋਰਨਾਡੋ ਫੌਜਾ ਸਿੰਘ ਦੀ ਯਾਦ ਵਿੱਚ ਬਣੇਗਾ ਸਪੋਰਟਸ ਕੰਪਲੈਕਸ: ਵਿਕਰਮਜੀਤ ਸਿੰਘ ਸਾਹਨੀ