ਸਰੀ-ਵਿਦਵਾਨ ਲੇਖਕ ਤੇ ਸਪੀਕਰ ਹਰਿੰਦਰ ਸਿੰਘ ਬੀਤੇ ਦਿਨ ਐਤਵਾਰਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਸਟੇਜ ਤੋਂ ਸੰਗਤ ਦੇ ਰੂਬਰੂ ਹੋਏ। ਉਨ੍ਹਾਂ ਸਿੱਖਧਰਮ ਦੇ ਮੁੱਢਲੇ ਅਸੂਲਾਂ ਉਤੇ ਆਪਣੇ ਬਚਨਾਂ ਤੇ ਸਲਾਈਡ ਸ਼ੋਅ ਰਾਹੀਂ ਗਿਆਨ ਭਰਪੂਰਰੌਸ਼ਨੀ ਪਾਈ। ਨਿਤਾਪ੍ਰਤੀ ਜੀਵਨ ਵਿਚ ਵਰਤੇ ਜਾਣ ਵਾਲੇ ਸੰਕੇਤਕ ਸ਼ਬਦ ਅਤੇ ਸਿੱਖ ਅਸੂਲਾਂਬਾਰੇ ਆਪਣੇ ਵਿਚਾਰ ਵੀ ਸੰਗਤ ਨਾਲ ਸਾਂਝੇ ਕੀਤੇ। ਉਨ੍ਹਾਂ ਇਹ ਵੀ ਦੱਸਿਆ ਕਿ ਸਿੱਖ ਧਰਮਆਪਣੇ ਆਪ ਵਿਚ ਧਰਮ ਹੈ ਤੇ ਇਹ ਕੋਈ ਵਾਦ ਨਹੀਂ ਹੈ ਅਤੇ ਸਿੱਖਇਜ਼ਮ ਸ਼ਬਦ ਸਾਡੇ ‘ਤੇਥੋਪਿਆ ਜਾ ਰਿਹਾ ਹੈ।
ਇਸ ਮੌਕੇ ਗੁਰਦੁਆਰਾ ਸਾਹਿਬ ਬਰੁੱਕਸਈਡ ਦੀ ਸ੍ਰਪਰੱਸਤ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾ ਭੇਟ ਕਰ ਕੇ ਹਰਿੰਦਰ ਸਿੰਘ ਦਾ ਮਾਣਸਤਿਕਾਰ ਕੀਤਾ ਗਿਆ। ਚਾਹਵਾਨ ਸੱਜਨਾਂ ਨੇ ਇਸ ਪੁਸਤਕ ਨੂੰ ਖਰੀਦ ਕੇ ਲੇਖਕ ਦਾ ਉਤਸ਼ਾਹ
ਵਧਾਇਆ। ਵਰਨਣਯੋਗ ਹੈ ਕਿ ਹਰਿੰਦਰ ਸਿੰਘ ਇਨ੍ਹਾਂ ਦਿਨਾਂ ਵਿਚ ਕੈਨੇਡਾ, ਅਮਰੀਕਾ ਵਿਚਆਪਣੀ ਇਕ ਪੁਸਤਕ “Jewels from Sikh Wisdom” ਸਿੱਖ ਸੰਗਤ ਨਾਲ ਸਾਂਝੀ ਕਰ ਰਹੇ ਸਨ।ਇਸੇ ਪੁਸਤਕ ਦੇ ਸੰਬੰਧ ਵਿਚ ਉਹ ‘ਹਰਪ੍ਰੀਤ ਸਿੰਘ ਟੀ.ਵੀ. ਸ਼ੋਅ’ ‘ਤੇ ਦਰਸ਼ਕਾਂ ਦੇ
ਸਨਮੁੱਖ ਵੀ ਹੋਏ।