BREAKING NEWS
ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ 'ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰਟਿਕਾਊ ਭਵਿੱਖ ਲਈ ਰਿਵਾਇਤੀ ਈਂਧਨ 'ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਉਪਰਾਲੇ ਕਰ ਰਿਹੈ ਪੰਜਾਬ- ਅਮਨ ਅਰੋੜਾਪੰਜਾਬ ਵਿਧਾਨ ਸਭਾ ਸਪੀਕਰ ਨੇ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆਅਮਿਤ ਸ਼ਾਹ ਨੇ ਅੰਬੇਡਕਰ ਦਾ ਨਹੀਂ, ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ- ਹਰਪਾਲ ਚੀਮਾਪੰਜਾਬ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਸੰਸਦ ਵਿੱਚ ਡਾਕਟਰ ਬੀ.ਆਰ. ਅੰਬੇਡਕਰ ਦਾ ਅਪਮਾਨ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਰੜੀ ਨਿੰਦਾਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਰਲ ਮਿਲ ਕੇ ਉਘੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ: ਬਲਵਿੰਦਰ ਸਿੰਘ ਭੂੰਦੜ ਨੇ ਕੀਤੀ ਅਪੀਲ

ਨੈਸ਼ਨਲ

ਰਾਮ ਰਹੀਮ ਨੂੰ ਮਿਲ ਰਹੀ ਬਾਰ ਬਾਰ ਪੈਰੋਲ ਅਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੈਂਬਰ ਚੁੱਪ ਕਿਉਂ..? : ਪਰਮਜੀਤ ਸਿੰਘ ਵੀਰਜੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 04, 2024 07:18 PM

ਨਵੀਂ ਦਿੱਲੀ -ਡੇਰਾ ਮੁੱਖੀ ਰਾਮ ਰਹੀਮ ਵਲੋਂ ਕੀਤੇ ਗਏ ਗੰਭੀਰ ਜ਼ੁਲਮ ਕਤਲ, ਜਬਰਜਿਨਾਹ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਦਸਮ ਪਾਤਸ਼ਾਹ ਦਾ ਸਵਰੂਪ ਰਚ ਕੇ ਅੰਮ੍ਰਿਤ ਸੰਚਾਰ ਦੀ ਮਰਿਆਦਾ ਨੂੰ ਵੰਗਾਰ ਪਾਉਣੀ ਨੂੰ ਵੱਖ ਵੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ 11 ਵੀਂ ਵਾਰ ਪੈਰੋਲ ਦਿੱਤੀ ਜਾਣ ਨਾਲ ਇਹ ਲਗ ਹੀ ਨਹੀਂ ਰਿਹਾ ਕਿ ਅਦਾਲਤ ਵਲੋਂ ਓਸ ਨੂੰ ਕੌਈ ਸਜ਼ਾ ਦਿੱਤੀ ਗਈ ਹੈ । ਜਿਸ ਸ਼ਾਨੋ ਸ਼ੋਕਤ ਨਾਲ ਓਹ ਕੁਝ ਦਿਨਾਂ ਲਈ ਜੇਲ੍ਹ ਜਾਂਦਾ ਹੈ ਓਸੇ ਸ਼ਾਨ ਦੇ ਨਾਲ ਵਾਪਿਸ ਮੁੜ ਆਂਦਾ ਹੈ । ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਦੇ ਸਾਬਕਾ ਮੁੱਖ ਸੇਵਾਦਾਰ, ਗੁਰਬਾਣੀ ਰਿਸਰਚ ਫਾਉਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੋਸਾਇਟੀ ਦੇ ਚੇਅਰਮੈਨ ਪੰਥਕ ਆਗੂ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਜਿਸ ਅਖੌਤੀ ਸਿਰਸੇਵਾਲੇ ਸਾਧ ਨੇ ਆਪਣੀ ਦੁਕਾਨਦਾਰੀਨੁਮਾ ਡੇਰੇ ਵਿਚ ਬੀਬੀਆਂ ਨਾਲ ਬਲਾਤਕਾਰ ਕੀਤੇ ਹੋਣ ਅਤੇ ਆਪਣੇ ਮੰਦਭਾਵਨਾ ਭਰੇ ਮਕਸਦਾਂ ਦੇ ਸੱਚ ਨੂੰ ਛੁਪਾਉਣ ਲਈ ਡੇਰੇ ਵਿਚ ਆਪਣੇ ਨੇੜੇ ਦੇ ਸਾਥੀਆਂ ਅਤੇ ਵੱਡੀ ਗਿਣਤੀ ਵਿਚ ਬੀਬੀਆਂ ਨੂੰ ਜਾਨੋ ਮਾਰਕੇ ਉਨ੍ਹਾਂ ਦੇ ਸਰੀਰ ਮਿੱਟੀ ਵਿਚ ਦੱਬੇ ਹੋਣ ਅਤੇ ਜੋ ਮਨੁੱਖਤਾ ਦਾ ਕਾਤਲ ਹੋਵੇ, ਧਰਮ ਦੇ ਨਾਮ ਉਤੇ ਜਿਸਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੋਵੇ, ਅਜਿਹੇ ਨਾਮੀ ਮੁਜਰਿਮ ਅਖੌਤੀ ਸਿਰਸੇਵਾਲੇ ਨੂੰ ਵਾਰ-ਵਾਰ ਜੇਲ੍ਹ ਤੋ ਛੁੱਟੀ ਦੇਣ ਦਾ ਅਮਲ ਸਮੁੱਚੇ ਦੇਸ਼ ਦੇ ਨਿਜਾਮ ਤੇ ਸਮਾਜ ਲਈ ਬਹੁਤ ਹੀ ਗਲਤ ਸੰਦੇਸ ਦਿੰਦਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਅਜਿਹੇ ਵੱਡੇ ਮੁਜਰਿਮ ਅਖੌਤੀ ਸਾਧ ਨੂੰ ਹੁਕਮਰਾਨ ਛੁੱਟੀ ਦਿਵਾਕੇ ਚੋਣਾਂ ਸਮੇ ਆਪਣੇ ਸਿਆਸੀ ਫਾਇਦੇ ਲੈਣ ਦੀ ਤਾਕ ਵਿਚ ਹਨ ।

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ਭਾਜਪਾ ਦੀ ਲੀਡਰਸ਼ਿਪ ਨਾਲ ਇਕੱਮਿਕ ਹੋਣ ਦੇ ਬਾਵਜੂਦ ਉਨ੍ਹਾਂ ਵਲੋਂ ਰਾਮ ਰਹੀਮ ਨੂੰ ਬਾਰ ਬਾਰ ਮਿਲ ਰਹਿ ਪੈਰੋਲ ਦਾ ਮੁੱਦਾ ਨਾ ਚੁੱਕਣਾ ਉਨ੍ਹਾਂ ਦੇ ਸਿੱਖਾਂ ਦੇ ਨੁਮਾਇੰਦੇ ਹੋਣ ਤੇ ਸੁਆਲ ਚੁੱਕ ਰਿਹਾ ਹੈ । ਤੁਸੀਂ ਲੋਕ ਬੀਤੇ ਇਕ ਦਿਨ ਪਹਿਲਾਂ ਭਾਜਪਾ ਨੇਤਾ ਜੇਪੀ ਨੱਡਾ, ਹਰਦੀਪ ਸਿੰਘ ਪੂਰੀ, ਇਕਬਾਲ ਸਿੰਘ ਲਾਲਪੁਰਾ ਨਾਲ ਮਿਲ ਕੇ ਆਏ ਹਨ ਤੇ ਉਨ੍ਹਾਂ ਅਗੇ ਰਾਮ ਰਹੀਮ ਨੂੰ ਬਾਰ ਬਾਰ ਮਿਲ ਰਹਿ ਪੈਰੋਲ ਅਤੇ ਬੰਦੀ ਸਿੰਘਾਂ ਨੂੰ ਅਖੌ ਪਰੋਖੇ ਕਰਣ ਦਾ ਮਸਲਾ ਕਿਉਂ ਨਹੀਂ ਰੱਖਿਆ.? ਜ਼ੇਕਰ ਤੁਸੀਂ ਸੁਹਿਰਦ ਅਤੇ ਸਿੱਖੀ ਜਜਬੇ ਨੂੰ ਸਮਰਪਿਤ ਹੋ ਤਾਂ ਨਿੱਜੀ ਹਿੱਤਾਂ ਨੂੰ ਸਵਾਰਨ ਦੀ ਜਗ੍ਹਾ ਨਵੀਂ ਬਣ ਰਹੀ ਭਾਜਪਾਈ ਸਿੱਖਾਂ ਦੀ ਕਮੇਟੀ ਜਿਸ ਵਿਚ ਤੁਸੀਂ ਵੀਂ ਨੁਮਾਇੰਦਗੀ ਕਰ ਰਹੇ ਹੋ ਪਹਿਲ ਦੇ ਆਧਾਰ ਤੇ ਇਹ ਅਤਿ ਜਰੂਰੀ ਮਸਲਾ ਸੁਲਝਾ ਕੇ ਕੌਮ ਦਾ ਕੁਝ ਸਵਾਰ ਦੋ ਨਹੀਂ ਤਾਂ ਤੁਹਾਡੇ ਵਲੋਂ ਕਮਾਏ ਜਾ ਰਹੇ ਕਰਮਾਂ ਨੂੰ ਦਿੱਲੀ ਦੇ ਸਿੱਖ ਪਰਿਵਾਰ ਬਹੁਤ ਨੇੜਿਓਂ ਦੇਖ ਰਹੇ ਹਨ ਤੇ ਆਣ ਵਾਲੀਆਂ ਚੋਣਾਂ ਵਿਚ ਇਸਦਾ ਉਨ੍ਹਾਂ ਵਲੋਂ ਤੁਹਾਨੂੰ ਜੁਆਬ ਦਿੱਤਾ ਜਾਏਗਾ ।

Have something to say? Post your comment

 

ਨੈਸ਼ਨਲ

ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਵਿਧਾਇਕ ਸੁਖਬੀਰ ਸਿੰਘ ਦਲਾਲ ਨੇ ਕਿਹਾ, ਕੇਜਰੀਵਾਲ ਨੇ ਪੰਜਾਬੀਆਂ ਲਈ ਕੁਝ ਨਹੀਂ ਕੀਤਾ

ਬੰਗਲਾਦੇਸ਼: ਹਿੰਦੂ ਧਾਰਮਿਕ ਸਥਾਨਾਂ 'ਤੇ ਹਮਲੇ ਜਾਰੀ, ਤਿੰਨ ਮੰਦਰਾਂ 'ਚ ਭੰਨਤੋੜ, ਇਕ ਗ੍ਰਿਫਤਾਰ

ਭਾਜਪਾ ਸੰਸਦ ਮੈਂਬਰ ਨੇ ਪ੍ਰਿਅੰਕਾ ਗਾਂਧੀ ਨੂੰ '1984' ਲਿਖਿਆ ਬੈਗ ਤੋਹਫ਼ੇ ਵਿੱਚ ਦਿੱਤਾ

ਭਾਰਤੀ ਰਾਜਦੂਤ ਨੂੰ ਖਾਲਿਸਤਾਨੀ ਵੱਖਵਾਦੀਆਂ ਦੀ ਧਮਕੀ 'ਗੰਭੀਰ' ਮੁੱਦਾ : ਵਿਦੇਸ਼ ਮੰਤਰਾਲਾ

ਸਰਕਾਰ ਕਿਸਾਨ ਆਗੂ ਜਗਜੀਤ ਡੱਲੇਵਾਲ ਨਾਲ ਗੱਲ ਕਰੇ: ਰਾਘਵ ਚੱਢਾ

ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿਚ ਵਿੱਢਿਆ ਜਾਵੇਗਾ ਮੋਰਚਾ: ਦਿੱਲੀ ਗੁਰਦੁਆਰਾ ਕਮੇਟੀ

ਸਟੇਟ ਲੈਵਲ ਦੇ ਜੂਨੀਅਰ ਤਬਲਾ ਮੁਕਾਬਲੇ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੇ ਗਗਨਦੀਪ ਸਿੰਘ ਦਾ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਨਮਾਨ

ਪੰਜਾਬ ਨੂੰ 22,160 ਕਰੋੜ ਰੁਪਏ ਦੇ 38 ਹਾਈਵੇ ਪ੍ਰੋਜੈਕਟ ਮਿਲੇ: ਵਿਕਰਮਜੀਤ ਸਿੰਘ ਸਾਹਨੀ

ਕਿਸਾਨ ਆਗੂ ਡੱਲੇਵਾਲ ਦੀ ਗੰਭੀਰ ਸਿਹਤ ਬਾਰੇ ਸੁਪਰੀਮ ਕੋਰਟ ਹੋਈ ਸਖ਼ਤ ਮੰਗੀਆਂ ਮੈਡੀਕਲ ਰਿਪੋਰਟਾਂ

ਰਾਹੁਲ ਗਾਂਧੀ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਭਾਜਪਾ ਦੀ ਸਾਂਸਦ ਮੈਂਬਰ ਨੇ ਲਾਏ ਆਰੋਪ