ਨੈਸ਼ਨਲ

ਹਰਿਆਣੇ ਦੀ ਚੋਣ ਦੇ ਨਤੀਜੇ ਲੋਕਾਂ ਦੇ ਰੁਝਾਨ ਦੇ ਉਲਟ ਆ ਜਾਣ ਪਿੱਛੇ, ਈ.ਵੀ.ਐਮ ਮਸੀਨਾਂ ਵਿਚ ਗੜਬੜੀ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ : ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 08, 2024 08:49 PM

ਨਵੀਂ ਦਿੱਲੀ- “ਜਦੋ ਇਸ ਸਮੇ ਕੇਵਲ ਹਰਿਆਣਾ ਜਾਂ ਜੰਮੂ-ਕਸਮੀਰ ਵਿਚ ਹੀ ਨਹੀ ਪਰ ਇੰਡੀਆਂ ਵਿਚ  ਬੀਜੇਪੀ-ਆਰ.ਐਸ.ਐਸ ਵਿਰੁੱਧ ਰੁਝਾਨ ਚੱਲ ਰਿਹਾ ਹੈ, ਪਰ ਫਿਰ ਵੀ ਹਰਿਆਣੇ ਵਿਚ ਬੀਜੇਪੀ ਦੀ ਹੋਈ ਜਿੱਤ ਨੇ ਇਥੋ ਦੇ ਨਿਵਾਸੀਆ ਵਿਚ ਇਹ ਸੰਕਾ ਪ੍ਰਬਲ ਕਰ ਦਿੱਤੀ ਹੈ ਕਿ ਹਰਿਆਣੇ ਵਿਚ ਈ.ਵੀ.ਐਮ ਮਸੀਨਾਂ ਦੀ ਹੁਕਮਰਾਨਾਂ ਵੱਲੋ ਅਵੱਸ ਦੁਰਵਰਤੋ ਕੀਤੀ ਗਈ ਹੈ । ਇਹੀ ਕਾਰਨ ਹੈ ਕਿ ਹਰਿਆਣੇ ਦੇ ਚੋਣ ਨਤੀਜੇ ਹਰਿਆਣੇ ਦੇ ਨਿਵਾਸੀਆ ਦੀਆਂ ਭਾਵਨਾਵਾ ਦੇ ਵਿਰੁੱਧ ਗਏ ਹਨ । ਜਿਸਦਾ ਮੁੱਖ ਕਾਰਨ ਮਸੀਨਾਂ ਵਿਚ ਹੇਰਾਫੇਰੀ ਹੋਈ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ-ਕਸਮੀਰ ਦੇ ਨਿਵਾਸੀਆ ਵੱਲੋ ਬੀਜੇਪੀ-ਆਰ.ਐਸ.ਐਸ  ਵਿਰੁੱਧ ਚੋਣਾਂ ਵਿਚ ਦਿੱਤੇ ਫਤਵੇ ਤੇ ਤਸੱਲੀ ਪ੍ਰਗਟ ਕਰਦੇ ਹੋਏ ਅਤੇ ਹਰਿਆਣੇ ਵਿਚ ਉਥੋ ਦੇ ਵੋਟਰਾਂ ਤੇ ਨਿਵਾਸੀਆ ਦਾ ਰੁਝਾਨ ਮੁਤੱਸਵੀ ਬੀਜੇਪੀ ਦੇ ਵਿਰੁੱਧ ਹੋਣ ਦੇ ਬਾਵਜੂਦ ਵੀ ਬੀਜੇਪੀ ਜਮਾਤ ਦਾ ਜਿੱਤ ਜਾਣਾ ਪ੍ਰਤੱਖ ਕਰਦਾ ਹੈ ਕਿ ਇਥੇ ਈ.ਵੀ.ਐਮ ਮਸੀਨਾਂ ਵਿਚ ਹੇਰਾਫੇਰੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਮੋਦੀ, ਬੀਜੇਪੀ-ਆਰ.ਐਸ.ਐਸ ਦੇ ਅਮਲ ਤੋਂ ਸਮੁੱਚੇ ਮੁਲਕ ਨਿਵਾਸੀ ਅੱਜ ਵੱਡੇ ਪੱਧਰ ਤੇ ਖਫਾ ਹਨ । ਇਨ੍ਹਾਂ ਦੀ ਕੱਟੜਵਾਦੀ ਫਿਰਕੂ ਸੋਚ ਦੀ ਬਦੌਲਤ ਹੀ ਬਹੁਤੇ ਸੂਬਿਆਂ ਵਿਚ ਇਨ੍ਹਾਂ ਵਿਰੁੱਧ ਆਵਾਜ ਉੱਠ ਰਹੀ ਹੈ । ਦੂਸਰਾ ਕਾਰਨ ਹਰ ਵਸਤੂ ਦੀ ਵੱਧਦੀ ਮਹਿੰਗਾਈ, ਬੇਰੁਜਗਾਰੀ, ਸ਼ਹਿਰਾਂ ਅਤੇ ਪਿੰਡਾਂ ਦੇ ਰੁਕੇ ਵਿਕਾਸ ਅਤੇ ਇਥੇ ਕਿਸੇ ਵੀ ਘੱਟ ਗਿਣਤੀ ਕੌਮ ਨੂੰ ਇਨਸਾਫ ਨਾ ਮਿਲਣ, ਵੱਡੇ-ਵੱਡੇ ਅਡਾਨੀ, ਅੰਬਾਨੀ ਵਰਗੇ ਧਨਾਢਾਂ ਨੂੰ ਗਲਤ ਢੰਗਾਂ ਰਾਹੀ ਅਮੀਰ ਬਣਾਉਣ ਅਤੇ ਇਥੋ ਦੀ ਜਨਤਾ ਦੇ ਹੱਕ ਹਕੂਕਾ ਨੂੰ ਕੁੱਚਲਣ ਕਾਰਨ ਇਥੋ ਦੇ ਨਿਵਾਸੀਆ ਵਿਚ ਹਕੂਮਤ ਵਿਰੁੱਧ ਵੱਡਾ ਰੋਹ ਹੈ । ਬੇਸੱਕ ਹਰਿਆਣੇ ਵਿਚ ਈ.ਵੀ.ਐਮ ਮਸੀਨਾਂ ਦੀ ਹੇਰਾਫੇਰੀ ਕਾਰਨ ਬੀਜੇਪੀ-ਆਰ.ਐਸ.ਐਸ ਨਾਲ ਸੰਬੰਧਤ ਹੁਕਮਰਾਨ ਜਿੱਤ ਗਏ ਹਨ । ਪਰ ਉਪਰੋਕਤ ਗੰਭੀਰ ਮੁੱਦਿਆ ਨੂੰ ਲੈਕੇ ਆਉਣ ਵਾਲੇ ਸਮੇ ਵਿਚ ਜੋ ਝਾਰਖੰਡ ਤੇ ਮਹਾਰਾਸਟਰਾਂ ਸੂਬਿਆਂ ਦੀਆਂ ਅਸੈਬਲੀ ਚੋਣਾਂ ਹੋਣ ਜਾ ਰਹੀਆ ਹਨ, ਉਥੇ ਰੁਝਾਨ ਬੀਜੇਪੀ-ਆਰ.ਐਸ.ਐਸ ਵਿਰੁੱਧ ਹੀ ਲੋਕ ਫਤਵਾ ਦੇਣਗੇ, ਬਸਰਤੇ ਚੋਣ ਕਮਿਸਨ ਇਨ੍ਹਾਂ ਸੂਬਿਆਂ ਵਿਚ ਨਿਰਪੱਖਤਾ ਨਾਲ ਜੇਕਰ ਚੋਣ ਜਿੰਮੇਵਾਰੀ ਨੂੰ ਨਿਭਾਅ ਸਕੇ । ਤਾਂ ਨਤੀਜੇ ਫਿਰਕੂ ਜਮਾਤਾਂ ਵਿਰੁੱਧ ਜਾਣਗੇ ।

Have something to say? Post your comment

 

ਨੈਸ਼ਨਲ

ਭਾਜਪਾ ਸੰਸਦ ਮੈਂਬਰ ਨੇ ਪ੍ਰਿਅੰਕਾ ਗਾਂਧੀ ਨੂੰ '1984' ਲਿਖਿਆ ਬੈਗ ਤੋਹਫ਼ੇ ਵਿੱਚ ਦਿੱਤਾ

ਭਾਰਤੀ ਰਾਜਦੂਤ ਨੂੰ ਖਾਲਿਸਤਾਨੀ ਵੱਖਵਾਦੀਆਂ ਦੀ ਧਮਕੀ 'ਗੰਭੀਰ' ਮੁੱਦਾ : ਵਿਦੇਸ਼ ਮੰਤਰਾਲਾ

ਸਰਕਾਰ ਕਿਸਾਨ ਆਗੂ ਜਗਜੀਤ ਡੱਲੇਵਾਲ ਨਾਲ ਗੱਲ ਕਰੇ: ਰਾਘਵ ਚੱਢਾ

ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿਚ ਵਿੱਢਿਆ ਜਾਵੇਗਾ ਮੋਰਚਾ: ਦਿੱਲੀ ਗੁਰਦੁਆਰਾ ਕਮੇਟੀ

ਸਟੇਟ ਲੈਵਲ ਦੇ ਜੂਨੀਅਰ ਤਬਲਾ ਮੁਕਾਬਲੇ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੇ ਗਗਨਦੀਪ ਸਿੰਘ ਦਾ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਨਮਾਨ

ਪੰਜਾਬ ਨੂੰ 22,160 ਕਰੋੜ ਰੁਪਏ ਦੇ 38 ਹਾਈਵੇ ਪ੍ਰੋਜੈਕਟ ਮਿਲੇ: ਵਿਕਰਮਜੀਤ ਸਿੰਘ ਸਾਹਨੀ

ਕਿਸਾਨ ਆਗੂ ਡੱਲੇਵਾਲ ਦੀ ਗੰਭੀਰ ਸਿਹਤ ਬਾਰੇ ਸੁਪਰੀਮ ਕੋਰਟ ਹੋਈ ਸਖ਼ਤ ਮੰਗੀਆਂ ਮੈਡੀਕਲ ਰਿਪੋਰਟਾਂ

ਰਾਹੁਲ ਗਾਂਧੀ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਭਾਜਪਾ ਦੀ ਸਾਂਸਦ ਮੈਂਬਰ ਨੇ ਲਾਏ ਆਰੋਪ

ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲਾ ਭਾਜਪਾ ਨੂੰ ਪਿਆਰ ਨਹੀਂ ਕਰ ਸਕਦਾ-ਅਰਵਿੰਦ ਕੇਜਰੀਵਾਲ

ਸੁਪਰੀਮ ਕੋਰਟ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 'ਤੇ ਪ੍ਰਗਟ ਕੀਤੀ ਡੂੰਘੀ ਚਿੰਤਾ