ਪੰਜਾਬ

ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ - ਸੁਧਾਰ ਲਹਿਰ ਦੇ ਆਗੂਆਂ ਨੇ ਚੁੱਕੇ ਸਵਾਲ

ਕੌਮੀ ਮਾਰਗ ਬਿਊਰੋ | October 08, 2024 08:27 PM

ਚੰਡੀਗੜ - ਸੁਖਬੀਰ ਸਿੰਘ ਬਾਦਲ ਨੇ ਆਪਣੇ ਸਿਆਸੀ ਮੁਫਾਦਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਘੋਰ ਉਲੰਘਣਾ ਕਰਕੇ ਇਹ ਸਾਬਿਤ ਕੀਤਾ ਹੈ ਕਿ ਓਹਨਾ ਲਈ ਪੰਥਕ ਮਰਿਯਾਦਾ ਦੀ ਕੋਈ ਅਹਿਮੀਅਤ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਈ ਮਨਜੀਤ ਸਿੰਘ, ਇੰਦਰਮੋਹਨ ਸਿੰਘ ਲਖਮੀਰਵਾਲਾ, ਜਸਵੰਤ ਸਿੰਘ ਪੂੜੈਣ, ਮਲਕੀਤ ਕੌਰ ਕਮਾਲਪੁੱਰ ਤਿੰਨੇ ਐਗਜੈਕਟਿਵ ਮੈਂਬਰ,
ਅਮਰੀਕ ਸਿੰਘ ਸਾਹਪੁੱਰ, ਮਹਿੰਦਰ ਸਿੰਘ ਹੁਸੈਨਪੁਰ, ਪਰਮਜੀਤ ਕੌਰ ਲਾਡਰਾਂ, ਜਰਨੈਲ ਸਿੰਘ ਕਰਤਾਰਪੁੱਰ, ਮਿੱਠੂ ਸਿੰਘ ਕਾਹਨੇਕੇ ਅਤੇ ਸਤਵਿੰਦਰ ਸਿੰਘ ਟੌਹੜਾ (ਸਾਰੇ ਹੀ ਐਸਜੀਪੌਸੀ ਮੈਬਰ) ਨੇ ਅਫ਼ਸੋਸ ਜ਼ਾਹਿਰ ਕਰਦੀਆਂ ਕਿਹਾ, ਇਹ ਕੌਮ ਦੀ ਬਦਕਿਸਮਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਜਾਂ ਤਾਂ ਪੰਥਕ ਮਰਿਯਾਦਾ ਦੀ ਸਮਝ ਨਹੀਂ ਜਾਂ ਫਿਰ ਓਹ ਸਿਆਸੀ ਹੰਕਾਰ ਜ਼ਰੀਏ ਸਿੰਘ ਸਾਹਿਬਾਨਾਂ ਦੇ ਹੁਕਮ ਨੂੰ ਟਿੱਚ ਸਮਝਦੇ ਹਨ।

ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਕਿ ਅੱਜ ਜਦੋਂ ਅਚਾਨਕ ਓਹਨਾ ਸਾਹਮਣੇ ਸੁਖਬੀਰ ਸਿੰਘ ਬਾਦਲ ਦੀਆਂ ਜਨਤਕ ਸਮਾਗਮ ਵਿੱਚ ਸ਼ਮੂਲੀਅਤ ਦੀਆਂ ਤਸਵੀਰਾਂ ਆਈਆਂ ਤਾਂ ਓਹਨਾ ਨੂੰ ਬੜਾ ਗਹਿਰਾ ਦੁੱਖ ਲੱਗਾ ਅਤੇ ਅੱਜ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਕਿ ਓਹਨਾ ਲਈ ਮੀਰੀ ਪੀਰੀ ਦੇ ਸਿਧਾਂਤ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਜਿਸ ਸਿਆਸਤ ਨੂੰ ਪੈਰਾਂ ਹੇਠ ਅਤੇ ਧਰਮ ਨੂੰ ਸਿਰ ਦਾ ਤਾਜ ਸਮਝਣਾ ਗੁਰਮਤਾ ਹੈ ਇਸ ਦੇ ਉਲਟ ਸੁਖਬੀਰ ਸਿੰਘ ਬਾਦਲ ਨੇ ਪੰਥਕ ਮਰਯਾਦਾ ਨੂੰ ਤਾਰ ਤਾਰ ਕੀਤਾ।

ਸੁਧਾਰ ਲਹਿਰ ਦੇ ਆਗੂਆਂ ਨੇ ਸਾਂਝੇ ਰੂਪ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ, ਖੁਦ ਸੁਖਬੀਰ ਸਿੰਘ ਬਾਦਲ ਇਹ ਦੱਸਣ ਦੀ ਖੇਚਲ ਕਰਨਗੇ ਕਿ, ਓਹਨਾ ਲਈ ਤਨਖਾਹੀਆ ਦਾ ਮਤਬਲ ਕੀ ਹੈ, ਜਾਂ ਆਪਣੇ ਸਿਆਸੀ ਸਾਥੀ ਤੋਂ ਹਿ ਪੁੱਛ ਲੈਣ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਇੱਕ ਨਿੱਜੀ ਟੀਵੀ ਤੇ ਤਨਖਾਹੀਆ ਕਰਾਰ ਵਿਅਕਤੀ ਨਾਲ ਕਿਸ ਤਰੀਕੇ ਦੇ ਸਬੰਧ ਰੱਖੇ ਜਾਣੇ ਚਾਹੀਦੇ ਨੇ, ਕਿਸ ਤਰੀਕੇ ਤਨਖਾਹੀਆ ਕਰਾਰ ਵਿਅਕਤੀ ਨੂੰ ਕਿਸ ਤਰਾਂ ਵਿਚਰਨਾ ਚਾਹੀਦਾ ਹੈ।

ਆਗੂਆਂ ਨੇ ਇਹ ਵੀ ਕਿਹਾ ਕਿ, ਪਿਛਲੇ ਸਮੇਂ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹੁਕਮ ਜਾਰੀ ਕੀਤਾ ਸੀ ਪੰਥਕ ਮਰਿਯਾਦਾ ਦੀ ਪਾਲਣਾ ਹਰ ਸਿੱਖ ਨੂੰ ਕਰਨੀ ਚਾਹੀਦੀ ਹੈ ਤੇ ਅਕਾਲੀ ਦਲ ਵਿੱਚ ਪੈਦਾ ਹੈ ਸੰਕਟ ਨੂੰ ਸ੍ਰੀ ਤਖ਼ਤ ਸਾਹਿਬ ਤੇ ਵਿਚਾਰਿਆ ਜਾ ਰਿਹਾ ਹੈ , ਜਿਸ ਦੇ ਚਲਦੇ ਕੋਈ ਨੇਤਾ ਬਿਆਨਬਾਜੀ ਤੋ ਗੁਰੇਜ ਕਰੇ, ਪਰ ਅੱਜ ਸੁਖਬੀਰ ਸਿੰਘ ਬਾਦਲ ਨੇ ਸਾਫ ਕਰ ਦਿੱਤਾ ਕਿ, ਓਹ ਪੰਥਕ ਮਖੌਟਾ ਪਾਏ ਹੋਏ ਲੀਡਰ ਨੇ, ਜਿਨਾ ਦਾ ਅਮਲੀ ਰੂਪ ਵਿੱਚ ਪੰਥਕ ਮਰਿਯਾਦਾ ਨਾਲ ਕੋਈ ਦੂਰ ਤੱਕ ਦਾ ਵੀ ਨਾਤਾ ਨਹੀਂ ਹੈ।

ਇਸ ਦੇ ਨਾਲ ਹੀ ਪੰਥਕ ਸੁਧਾਰ ਲਹਿਰ ਦੇ ਆਗੂਆਂ ਨੇ, ਮੁੜ ਸਿੱਖ ਸੰਗਤ ਨੂੰ ਅਪੀਲ ਕੀਤੀ ਪੰਥਕ ਮਰਿਯਾਦਾ ਨੂੰ ਢਾਹ ਲਗਾਉਣ ਵਾਲੇ ਅਤੇ ਮਜ਼ਾਕ ਉਡਾਉਣ ਵਾਲੇ ਮਖੌਟੇ ਪਾਈ ਬੈਠੇ ਅਜਿਹੇ ਲੋਕਾਂ ਨੂੰ ਸਿੱਖ ਸੰਗਤ ਹੀ ਸ਼ਕਤੀ ਦਾ ਅਹਿਸਾਸ ਕਰਾਵੇ।

Have something to say? Post your comment

 

ਪੰਜਾਬ

ਟਿਕਾਊ ਭਵਿੱਖ ਲਈ ਰਿਵਾਇਤੀ ਈਂਧਨ 'ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਉਪਰਾਲੇ ਕਰ ਰਿਹੈ ਪੰਜਾਬ- ਅਮਨ ਅਰੋੜਾ

ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਨੇ ਬਾਰ੍ਹਵੀਂ ਜਮਾਤ ਨੂੰ ਦਿੱਤੀ ਵਿਦਾਇਗੀ

ਪੰਜਾਬ ਸਰਕਾਰ  ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ

ਡਾ. ਅੰਬੇਡਕਰ 'ਤੇ ਅਮਿਤ ਸ਼ਾਹ ਦੀ ਵਿਵਾਦਿਤ ਟਿੱਪਣੀ ਖ਼ਿਲਾਫ਼ ਪੰਜਾਬ ਭਰ 'ਚ 'ਆਪ' ਵੱਲੋਂ ਜ਼ੋਰਦਾਰ ਪ੍ਰਦਰਸ਼ਨ

ਪੰਜਾਬ ਵਿਧਾਨ ਸਭਾ ਸਪੀਕਰ ਨੇ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ

ਅਮਿਤ ਸ਼ਾਹ ਨੇ ਅੰਬੇਡਕਰ ਦਾ ਨਹੀਂ, ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ- ਹਰਪਾਲ ਚੀਮਾ

4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰ

ਸੁਖਬੀਰ ਧੜੇ ਨੇ ਅਸਤੀਫਿਆਂ ਨੂੰ ਲਮਕਾਉਣ, ਤਬਦੀਲੀ ਕਰਵਾਉਣ ਅਤੇ ਤਖ਼ਤ ਸਾਹਿਬ ਤੋ ਬਣੀ ਕਮੇਟੀ ਨੂੰ ਦਰਕਿਨਾਰ ਕਰਨ ਲਈ ਰਚੀ ਸਾਜਿਸ਼

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਲੱਗੇ ਇਲਜ਼ਾਮਾਂ ਦੀ ਪੜਤਾਲ ਲਈ ਗਠਿਤ ਕੀਤੀ ਤਿੰਨ ਮੈਂਬਰੀ ਕਮੇਟੀ ਸ਼੍ਰੋਮਣੀ ਕਮੇਟੀ ਨੇ

22 ਦਸੰਬਰ ਅਤੇ 27 ਦਸੰਬਰ ਨੂੰ ਲਾਸਾਨੀ ਮਹਾਨ ਸ਼ਹਾਦਤ ਲਈ ਸੰਗਤਾਂ ਸਵੇਰੇ 10 ਵਜੇ 10 ਮਿੰਟ ਜਰੂਰ ਜਾਪ ਕਰਨ-ਜਥੇਦਾਰ ਸ੍ਰੀ ਅਕਾਲ ਤਖ਼ਤ