ਸੰਸਾਰ

ਜ਼ਿਲਾ ਰੋਪੜ ਤੇ ਮੋਹਾਲੀ ਦੇ ਨਿਵਾਸੀਆਂ ਨੇ ਮਨਾਈ ਮਨੋਰੰਜਕ ਪਰਿਵਾਰਕ ਸ਼ਾਮ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | October 09, 2024 07:01 PM

ਸਰੀ-ਬੀਤੇ ਦਿਨੀਂ ਰੋਪੜ ਅਤੇ ਮੋਹਾਲੀ ਨਿਵਾਸੀਆਂ ਵੱਲੋਂ ਆਪਣਾ ਸਾਲਾਨਾ ਪ੍ਰੋਗਰਾਮ ਸ਼ਾਹੀ ਕੇਟਰਿੰਗ ਐਂਡ ਰੈਸਟੋਰੈਂਟ ਸਰੀ ਵਿਚ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਨਾਹਰ ਢੇਸਾ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਪ੍ਰੋਗਰਾਮ ਵਿਚ ਹਾਜਰ ਸਾਰੇ ਦੋਸਤਾਂ-ਮਿੱਤਰਾਂ, ਪਰਿਵਾਰਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਇਹ ਪ੍ਰੋਗਰਾਮ ਹਰ ਸਾਲ ਸਾਡੇ ਲਈ ਇਕ ਦੂਜੇ ਨਾਲ ਮੇਲ ਮਿਲਾਪ, ਸਦਭਾਵਨਾ ਅਤੇ ਆਪਸੀ ਸਾਂਝ ਨੂੰ ਪਕੇਰੀ ਕਰਨ ਦਾ ਜ਼ਰੀਆ ਬਣਦਾ ਹੈ। ਉਨ੍ਹਾਂ ਕਾਮਨਾ ਕੀਤੀ ਕਿ ਸਾਡਾ ਆਪਸੀ ਸਹਿਯੋਗ, ਪ੍ਰੇਮ ਪਿਆਰ ਇਸੇ ਤਰ੍ਹਾਂ ਵਧਦਾ ਫੁੱਲਦਾ ਰਹੇ। ਸੁਰਜੀਤ ਸਿੰਘ ਮਾਧੋਪੁਰੀ ਨੇ ਵੀ ਆਪਣੀ ਸੁਰੀਲੀ ਕਲਾਤਮਿਕ ਬੋਲੀ ਵਿਚ ਸਭ ਨੂੰ ਜੀ ਆਇਆਂ ਕਿਹਾ।

ਬਲਬੀਰ ਸਿੰਘ ਚੰਗਿਆੜਾ ਨੇ ਰੋਪੜ ਅਤੇ ਮੋਹਾਲੀ ਦੇ ਮਾਣਮੱਤੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਚਮਕੌਰ ਸਿੰਘ ਸੇਖੋਂ,  ਪਲਵਿੰਦਰ ਸਿੰਘ ਰੰਧਾਵਾ,  ਮਾਸਟਰ ਅਮਰੀਕ ਸਿੰਘ ਲੇਲ੍ਹ,  ਦਰਸ਼ਨ ਸੰਘਾ,  ਸੁਰਜੀਤ ਸਿੰਘ ਮਾਧੋਪੁਰੀ, ,  ਐਡਵੋਕੇਟ ਸੋਹਨ ਸਿੰਘ ਜੌਹਲ ਰੋਪੜ,  ਪ੍ਰਿਤਪਾਲ ਗਿੱਲ,  ਗਾਇਕ ਰਿੱਕੀ ਮਾਨ,  ਪੰਜਾਬ ਤੋਂ ਆਏ ਪ੍ਰਸਿੱਧ ਗਾਇਕ ਬਿੱਟੂ ਖੰਨੇ ਵਾਲਾ ਨੇ ਪ੍ਰੋਗਰਾਮ ਨੂੰ ਆਪਣੀਆਂ ਕਾਵਿਕ ਰਚਨਾਵਾਂ ਅਤੇ ਗੀਤਾਂ ਨਾਲ਼ ਮਨੋੰਰਜਕ ਬਣਾਇਆ। ਪ੍ਰੋਗਰਾਮ ਦੌਰਾਨ ਗੀਤਕਾਰ ਤੇ ਗਾਇਕ ਬਿੱਟੂ ਖੰਨੇ ਵਾਲੇ ਦੀ ਪੁਸਤਕ “ਮੇਰੇ ਸੁਪਨੇ ਮੇਰੇ ਗੀਤ” ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਬਾਰੇ ਪ੍ਰਿਤਪਾਲ ਗਿੱਲ ਨੇ ਸੰਖੇਪ ਵਿਚ ਜਾਣ ਪਛਾਣ ਕਰਵਾਈ।

ਇਸ ਪ੍ਰੋਗਰਾਮ ਵਾਸਤੇ ਆਰਥਿਕ ਸਹਿਯੋਗ ਦੇਣ ਲਈ ਅੰਤਰ ਪੰਮਾ,  ਕੇਵਲ ਮੁਲਤਾਨੀ,  ਨਿਰਮਲ ਸ਼ੀਨਾ,  ਅਜੀਤ ਬਾਜਵਾ,  ਗੁਰਮੁਖ ਸਿੰਘ ਮੋਰਿੰਡਾ,  ਗੁਰਦੀਪ ਸਿੰਘ ਅਟਵਾਲ,  ਸੋਹਨ ਸਿੰਘ ਢੇਸਾ,  ਮੈਂਡੀ ਢੇਸਾ,  ਨਾਹਰ ਢੇਸਾ ਅਤੇ ਐਸ.ਪੀ. ਸਿੰਘ ਬੈਂਸ ਦਾ ਸੰਸਥਾ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਅੰਬਾਲੇ ਤੋਂ ਦਲਜੀਤ ਸਿੰਘ ਢੀਂਡਸਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ । ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਪ੍ਰਿਤਪਾਲ ਗਿੱਲ ਨੇ ਬਾਖੂਬੀ ਕੀਤਾ।

Have something to say? Post your comment

 

ਸੰਸਾਰ

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਸਿਲਵਰ ਜੁਬਲੀ ’ਤੇ ਦੋ ਰੋਜ਼ਾ ਕਾਨਫ਼ਰੰਸ ਕਰਵਾਏਗੀ

ਪੰਜਾਬੀ ਜ਼ੁਬਾਨ ਨੂੰ ਬਿਗਾਨਿਆ ਨਾਲੋਂ ਵੱਧ ਆਪਣਿਆਂ ਤੋਂ ਖ਼ਤਰਾ: ਫ਼ਖਰ ਜ਼ਮਾਨ

34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ 65 ਮੈਂਬਰੀ ਡੈਲੀਗੇਸ਼ਨ ਪਾਕਿਸਤਾਨ ਪੁੱਜਾ

ਕਮਿਉਨਿਟੀ ਪ੍ਰਾਜੈਕਟ ਰਿਵਰਸਾਈਡ ਫੀਊਨਰਲਹੋਮ ਸਰੀ ਬਾਰੇ ਕੁਝ ਅਹਿਮ ਤੱਤ

ਐਬਸਫੋਰਡ ਲਾਈਫ ਟੀਮਜ ਟਰੇਨਿੰਗ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਨਾਨਕ ਨਿਵਾਸ ਵਿਖੇ ਨਤਮਸਤਕ ਹੋਏ

ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ ਨੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ ਦਿਨ ਮਨਾਇਆ

ਕੈਨੇਡਾ: ਭਾਰਤੀ ਮੂਲ ਦੀ ਅਨੀਤਾ ਆਨੰਦ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਖੁਦ ਨੂੰ ਕੀਤਾ ਬਾਹਰ

ਹਰਦੀਪ ਸਿੰਘ ਨਿੱਝਰ ਕਤਲ ਕੇਸ ਦੇ ਚਾਰੇ ਮੁਲਜ਼ਮ ਹਿਰਾਸਤ ਵਿੱਚ ਹਨ: ਕੈਨੇਡੀਅਨ ਮੀਡੀਆ

ਬੰਗਲਾਦੇਸ਼: ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਡਾ: ਮਨਮੋਹਨ ਸਿੰਘ ਨੂੰ ਕੀਤੀ ਸ਼ਰਧਾਂਜਲੀ ਭੇਟ -ਬੰਨੇ ਤਾਰੀਫਾਂ ਦੇ ਪੁੱਲ

ਮਨਮੋਹਨ ਸਿੰਘ ਦਾ ਯੋਗਦਾਨ ਅਨਮੋਲ, ਉਨ੍ਹਾਂ ਦੀ ਸਿਆਸੀ ਹਿੰਮਤ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ: ਜੋ ਬਿਡੇਨ