ਸਰੀ -ਹਿੰਦੂਆਂ, ਸਿੱਖਾਂ, ਬੋਧੀਆਂ ਅਤੇ ਜੈਨੀਆਂ ਸਮੇਤ ਬਹੁਤ ਸਾਰੇ ਭਾਈਚਾਰਿਆਂ ਦੁਆਰਾ ਦੁਨੀਆਂ ਭਰ ਵਿੱਚ ਮਨਾਏ ਜਾਣ ਵਾਲੇ ਦੀਵਾਲੀ ਤਿਓਹਾਰ ਦੇ ਆਗਮਨ ਮੌਕੇ ਕੈਨੇਡਾ ਪੋਸਟ ਨੇ ਇੱਕ ਨਵੀਂ ਡਾਕ ਟਿਕਟ ਜਾਰੀ ਕੀਤੀ ਹੈ। ਇਹ ਡਾਕ ਟਿਕਟ ਲਕਸ਼ਮੀ ਪੂਜਾ ਨੂੰ ਉਜਾਗਰ ਕਰਦੀ ਹੈ।
ਡਾਕ ਟਿਕਟ ਨੂੰ ਨੋਥਿੰਗ ਡਿਜ਼ਾਈਨ ਸਟੂਡੀਓ ਦੇ ਰਾਹੁਲ ਭੋਗਲ ਦੁਆਰਾ ਡਿਜ਼ਾਈਨ ਕੀਤਾ ਗਿਆ, ਨਿਮਰ ਰਾਜਾ ਦੁਆਰਾ ਦਰਸਾਇਆ ਗਿਆ ਅਤੇ ਲੋਵੇ-ਮਾਰਟਿਨ ਵੱਲੋਂ ਛਾਪਿਆ ਗਿਆ ਹੈ। ਇਹ ਡਾਕ ਟਿਕਟ 360, 000 ਦੀ ਗਿਣਤੀ ਵਿਚ ਛਾਪੀ ਗਈ ਹੈ। ਇਹ ਡਾਕ ਟਿਕਟ canadapost.ca ਉੱਪਰ ਅਤੇ ਪੂਰੇ ਕੈਨੇਡਾ ਵਿੱਚ ਪੋਸਟਲ ਆਊਟਲੇਟਾਂ 'ਤੇ ਉਪਲਬਧ ਹੈ।