ਕਾਰੋਬਾਰ

ਬੁਲਗਾਰੀ ਨੇ ਟਾਟਾ ਕਲਿੱਕ ਲਗਜ਼ਰੀ ਦੇ ਨਾਲ ਵਿਸ਼ੇਸ਼ ਸਾਂਝੇਦਾਰੀ ਵਿੱਚ ਭਾਰਤ ਵਿੱਚ ਆਪਣਾ ਪਹਿਲਾ ਅਤੇ ਖਾਸ ਡਿਜੀਟਲ ਬੁਟੀਕ ਲਾਂਚ ਕੀਤਾ

ਕੌਮੀ ਮਾਰਗ ਬਿਊਰੋ | October 28, 2024 08:12 PM

ਚੰਡੀਗੜ੍ਹ-ਟਾਟਾ ਕਲਿਕ ਲਗਜ਼ਰੀ, ਭਾਰਤ ਦੇ ਪ੍ਰਮੁੱਖ ਲਗਜ਼ਰੀ ਲਾਈਫਸਟਾਈਲ ਪਲੇਟਫਾਰਮ ਨੇ ਦੇਸ਼ ਵਿੱਚ ਆਪਣਾ ਪਹਿਲਾ ਡਿਜੀਟਲ ਬੁਟੀਕ ਲਾਂਚ ਕਰਨ ਲਈ ਮੈਗਨੀਫਿਸੈਂਟ ਰੋਮਨ ਹਾਈ ਜਵੈਲਰ ਬੁਲਗਾਰੀ ਦੇ ਨਾਲ ਵਿਸ਼ੇਸ਼ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਹ ਖਾਸ ਸਾਂਝੇਦਾਰੀ ਭਾਰਤ ਦੇ ਈ-ਕਾਮਰਸ ਏਰੀਏ ਵਿੱਚ ਬੁਲਗਾਰੀ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਇਸ ਲਾਂਚ ਦੇ ਨਾਲ¬ ਦੇਸ਼ ਭਰ ਦੇ ਸਮਝਦਾਰ ਗਾਹਕ ਆਪਣੇ ਘਰ ਬੈਠੇ ਬੁਲਗਾਰੀ ਦੇ ਵੱਕਾਰੀ ਜਵੈਲਰੀ¬ ਹੈਂਡਬੈਗ ਅਤੇ ਘੜੀਆਂ ਖਰੀਦ ਸਕਦੇ ਹਨ। ਤੇਜ਼ੀ ਨਾਲ ਬਦਲ ਰਹੇ ਗਲੋਬਲ ਬਜ਼ਾਰ ਅਤੇ ਭਾਰਤੀ ਗਹਿਣਿਆਂ ਦੀ ਖਰੀਦਦਾਰੀ ਦੀਆਂ ਇੱਛਾਵਾਂ ਦੇ ਨਾਲ¬ ਲਗਜ਼ਰੀ ਈ-ਕਾਮਰਸ ਪਲੇਟਫਾਰਮ ਪੂਰੇ ਦੇਸ਼ ਵਿੱਚ ਰਹਿਣ ਵਾਲੇ ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਤੇਜ਼ੀ ਨਾਲ ਵਧ ਰਹੇ ਨਵੇਂ ਗਾਹਕ ਅਧਾਰ ਦੇ ਲਈ ਆਪਣੇ ਹਾਈ-ਐਂਡ ਪ੍ਰੋਡਕਟ ਆਫਰਜ਼ ਦੀ ਪਹੁੰਚ ਨੂੰ ਜ਼ਿਆਦਾ ਤੋਂ ਜ਼ਿਆਦਾ ਗਹਿਣਿਆਂ ਤੱਕ ਪਹੁੰਚਾਉਣ ਨਹੀ, ਬੁਲਗਾਰੀ ਨੇ ਆਪਣੀ ਅਸਾਧਾਰਣ ਮੁਹਾਰਤਾ ਨੂੰ ਟਾਟਾ ਕਲਿਕ ਲਗਜ਼ਰੀ ਦੀ ਡਿਜੀਟਲ ਮੁਹਾਰਤਾ, ਅਕਸੈੱਸ ਅਤੇ ਭਾਰਤੀ ਗਾਹਕਾਂ ਦੇ ਨਾਲ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੰਬੰਧਾਂ ਦੇ ਨਾਲ ਜੋੜਦੇ ਹੋਏ ਇਹ ਸ਼ਾਨਦਾਰ ਅਤੇ ਪ੍ਰਮੁੱਖ ਸਾਂਝੇਦਾਰੀ ਸ਼ੁਰੂ ਕੀਤੀ ਹੈ।
ਬੀ.ਜੀਰੋ 1 ਕੜਾ ਬ੍ਰੇਸਲੇਟ ਅਤੇ ਆਈਕੋਨਿਕ ਬੁਲਗਾਰੀ ਬੁਲਗਾਰੀ ਮੰਗਲਸੂਤਰ ਵਰਗੀ ਭਾਰਤ ਤੋਂ ਪ੍ਰੇਰਿਤ ਕਿ੍ਰਏਸ਼ੰਸ ਤੋਂ ਲੈ ਕੇ ਸਪੇਰਟੀ ਵਾਈਪਰ ਬ੍ਰੇਸਲੇਟ ਅਤੇ ਬੀ.ਜੀਰੋ 1 ਰਿੰਗਸ ਸਮੇਤ ਕਈ ਟਾਈਮਲੇਸ ਕਿ੍ਰਏਸ਼ੰਸ ਤੱਕ, ਟਾਟਾ ਕਲਿਕ ਲਗਜ਼ਰੀ ਪਲੇਟਫਾਰਮ ’ਤੇ ਬੁਲਗਾਰੀ ਡਿਜੀਟਲ ਬੁਟੀਕ ਆਪਣੇ ਸਭ ਤੋਂ ਪ੍ਰਸਿੱਧ ਪੀਸੇਜ ਦਾ ਇੱਕ ਕਿਊਰੇਟੇਡ ਸਿਲੇਕਸ਼ਨ ਪ੍ਰਦਾਨ ਕਰਦਾ ਹੈ। ਡਿਜੀਟਲ ਬੁਟੀਕ ਵਿੱਚ ਪ੍ਰਸਿੱਧ ਸਪੇਰਟੀ, ਵੱਕਾਰੀ ਆਕਟੋ ਫਿਨਿਸੀਮੋ ਕੁਲੈਕਸ਼ਨ¬ ਨਾਲ ਹੀ ਆਕਟੋ ਰੋਮਾ ਸਮੇਤ ਬੁਲਗਾਰੀ ਟਾਈਮ-ਪੀਸ ਵੀ ਹੋਣਗੇ ਜੋ ਬਹੁਤ ਹੀ ਖੂਬਸੂਰਤ ਅਤੇ ਕਈ ਸਾਰੇ ਫੀਚਰਸ ਪ੍ਰਦਾਨ ਕਰਦੇ ਹਨ। ਤੁਸੀਂ ਲੈਦਰ ਤੋਂ ਬਣੇ ਵੱਖ-ਵੱਖ ਸਮਾਨ ਅਤੇ ਅਕਸੈਸਰੀਜ਼ ਦੀ ਇੱਕ ਵਿਸ਼ਾਲ ਰੇਂਜ ਤੋਂ ਵੀ ਖਰੀਦਦਾਰੀ ਕਰ ਸਕਦੇ ਹੋ।
ਇਸਤੋਂ ਇਲਾਵਾ¬ ਇੱਕ ਸਹਿਜ ਅਤੇ ਵਧੀਆ ਆਨਲਾਈਨ ਸ਼ਾਪਿੰਗ ਅਨੁਭਵ ਦੇ ਲਈ, ਟਾਟਾ ਕਲਿਕ ਲਗਜ਼ਰੀ ਅਤੇ ਬੁਲਗਾਰੀ ਇੱਕ ਖਾਸ ਅਤੇ ਸਮਰਪਿੱਤ ਲਗਜ਼ਰੀ ਕੰਸੀਅਜ ਸੇਵਾ ਪ੍ਰਦਾਨ ਕਰਨਗੇ, ਜਿਸ ਦੁਆਰਾ ਗਾਹਕ ਬੁਲਗਾਰੀ ਦੁਆਰਾ ਸਿਖਲਾਈ ਪ੍ਰਾਪਤ ਜਾਣਕਾਰ ਮਾਹਰਾਂ ਤੋਂ ਵਿਅਕਤੀਗਤ ਖਰੀਦਦਾਰੀ ਦਾ ਅਨੁਭਵ ਪ੍ਰਾਪਤ ਕਰ ਸਕਦੇ ਹਨ ਜੋ ਹਰ ਪ੍ਰੋਡਕਟ ਨੂੰ ਖਰੀਦਣ ਤੋਂ ਪਹਿਲਾਂ ਗਾਈਡੈਂਸ ਵੀ ਪ੍ਰਾਪਤ ਕਰ ਸਕਦੇ ਹਨ।

Have something to say? Post your comment

 

ਕਾਰੋਬਾਰ

ਬੈਂਕਰਸਕਲੱਬ ਨੇ ਚੰਡੀਗੜ੍ਹ, ਪੰਜਾਬ, ਹਰਿਆਣਾ,ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਬਾਜ਼ਾਰਾਂ ਵਿੱਚ ਕੀਤਾ ਵਿਸਤਾਰ  ਸਹਿ-ਭਾਗੀਦਾਰੀ ਦੀ ਕੀਤੀ ਸ਼ੁਰੂਆਤ

ਸੀ.ਪੀ 67 ਮਾਲ ਨੌਜਵਾਨਾਂ ਵਿੱਚ ਉੱਦਮੀ ਭਾਵਨਾ ਜਗਾਉਣ ਲਈ ਤਿਆਰ ਹੈ

ਟਾਈ ਨੇ ਸਰਕਾਰੀ ਸਹਾਇਤਾ ਦੇ ਮੌਕੇ ਖੋਲ੍ਹਣ ਦੇ ਉਦੇਸ਼ ਨਾਲ ਇੱਕ ਸਫਲਤਾਪੂਰਵਕ ਸਮਾਗਮ ਦਾ ਕੀਤਾ ਆਯੋਜਨ

ਗੋਦਰੇਜ ਐਂਡ ਬੌਇਸ ਨੇ ਦੇਸੀ ਬੈਟਰੀ ਨਾਲ ਭਾਰਤ ਦਾ ਪਹਿਲਾ ਲਿਥੀਅਮ-ਆਇਨ ਪਾਵਰਡ ਫੋਰਕਲਿਫਟ ਟਰੱਕ ਲਾਂਚ ਕੀਤਾ

ਸਰਸਵਤੀ ਸਾੜੀ ਡਿਪੂ ਲਿਮਿਟੇਡ ਦਾ ਆਈਪੀਓ 12 ਅਗਸਤ, 2024 ਨੂੰ ਖੁੱਲ੍ਹੇਗਾ

ਅੰਮ੍ਰਿਤਸਰ ਵਿਖੇ ਵੀ ਹੋਇਆ ਲੈਕਮੇ ਸੈਲੂਨ ਸ਼ੁਰੂ

ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਗਏ ਮੁਫਤ ਆਯੁਰਵੈਦਿਕ ਸਿਹਤ ਜਾਂਚ ਕੈਂਪ ਦਾ ਉਦਘਾਟਨ ਕੀਤਾ ਸੁਰਿੰਦਰ ਕੌਰ ਯੋਗੀ ਨੇ

ਕੇਂਦਰੀ ਸਿਹਤ ਮੰਤਰੀ ਨੇ ਡਾਕਟਰ ਬੀਰੇਂਦਰ ਸਿੰਘ ਯੋਗੀ ਨੂੰ ਸੁਸ਼ਰੂਤ ਪੁਰਸਕਾਰ ਨਾਲ ਕੀਤਾ ਸੰਮਾਨਿਤ

ਈਜ਼ ਆਫ਼ ਡੂਇੰਗ ਬਿਜਨਸ ਨੂੰ ਉਤਸ਼ਾਹਿਤ ਕਰਨ ਲਈ ਤਕਨਾਲੋਜੀ ਦੀ ਭੂਮਿਕਾ ਮਹੱਤਵਪੂਰਨ : ਮਨਮੀਤ ਕੇ ਨੰਦਾ

ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼  ਲਿਮਟਿਡ ਨੇ ਨਵਾਂ ਪ੍ਰੋਜੈਕਟ 'ਹੈਮਪਟਨ ਅਸਟੇਟਸ' ਕੀਤਾ ਲਾਂਚ