ਨੈਸ਼ਨਲ

ਸਿਆਸੀ ਸਿੱਖ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਬਿਆਨ ਤੇ ਪਹਿਰਾ ਦੇਂਦਿਆ ਏਕਤਾ ਵਲ ਵੱਧ ਕੇ ਪੰਥ ਨੂੰ ਕੀਤਾ ਜਾਏ ਮਜਬੂਤ: ਪੀਤਮਪੁਰਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 20, 2024 06:52 PM

ਨਵੀਂ ਦਿੱਲੀ - ਆਪਣੇ ਭਰਾ ਕੁਲਵੰਤ ਸਿੰਘ ਰਾਜੋਆਣਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਆਏ ਸਿਆਸੀ ਸਿੱਖ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਵਿਚ ਆਪਸੀ ਝਗੜਿਆਂ ਕਾਰਣ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਹਨ। ਉਨ੍ਹਾਂ ਕਿਹਾ ਕਿ ਤਤਕਾਲੀ ਅਤੇ ਮੌਜੂਦਾ ਸਰਕਾਰਾਂ ਨੇ ਸਿੱਖਾਂ ਵਲ ਮਿੱਥ ਕੇ ਨਿਸ਼ਾਨੇ ਸਾਧੇ ਹਨ ਜਿਸ ਨਾਲ ਪੰਥ ਨੂੰ ਵੱਡਾ ਘਾਟਾ ਪਿਆ ਹੈ ਪਰ ਅਸੀ ਉਨ੍ਹਾਂ ਦਾ ਸਾਹਮਣਾ ਕਰਣ ਵਿਚ ਆਪਸੀ ਏਕਤਾ ਨਾ ਹੋਣ ਕਰਕੇ ਅਸਮਰਥ ਰਹੇ ਹਾਂ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਯੂਥ ਵਿੰਗ ਦੇ ਸਕੱਤਰ ਜਨਰਲ ਸਰਦਾਰ ਜਸਮੀਤ ਸਿੰਘ ਪੀਤਮਪੁਰਾ ਨੇ ਮੀਡੀਆ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਅਸੀ ਭਾਈ ਰਾਜੋਆਣਾ ਜੀ ਦੀ ਗੱਲਾਂ ਨਾਲ ਸਹਿਮਤੀ ਪ੍ਰਗਟ ਕਰਦੇ ਹਾਂ ਅਤੇ ਸਮੂਹ ਕੌਮ ਨੂੰ ਇਕ ਨਿਸ਼ਾਨ ਸਾਹਿਬ ਅਤੇ ਪੰਥਕ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਇਕੱਠੇ ਹੋਕੇ ਸਿੱਖ ਕੌਮ ਦੇ ਅਤਿ ਗੰਭੀਰ ਮਸਲੇ ਬੰਦੀ ਸਿੰਘਾਂ ਦੀ ਰਿਹਾਈ, ਗੁਰਦੁਆਰਾ ਸਾਹਿਬਾਨ ਜੋ ਸਰਕਾਰ ਅਧੀਨ ਹੋ ਗਏ ਹਨ, ਮੁੜ ਪ੍ਰਾਪਤੀ, ਗੁਰਦੁਆਰਾ ਕਮੇਟੀਆਂ ਤੇ ਕਾਬਿਜ ਭਾਜਪਾ ਪੱਖੀ ਸਿੱਖਾਂ ਕੋਲੋਂ ਵਾਪਿਸ ਪੰਥਕ ਦਰਦ ਰੱਖਣ ਵਾਲਿਆਂ ਨੂੰ ਦਿਵਾਏ ਜਾਣੇ ਚਾਹੀਦੇ ਹਨ । ਜ਼ੇਕਰ ਅਸੀ ਸਮਾਂ ਰਹਿੰਦੇ ਸਰਕਾਰਾਂ ਦੀਆਂ ਚਾਲਾਂ ਤੋਂ ਸੁਚੇਤ ਨਹੀਂ ਹੁੰਦੇ ਤਾਂ ਇੰਨ੍ਹਾ ਪੰਥਕ ਮੁਖੋਟਾਧਾਰੀ ਜੋ ਕੁਰਸੀਆਂ ਦੀ ਭੁੱਖ ਖਾਤਿਰ ਸਰਕਾਰੀ ਚਾਲਾਂ ਵਿਚ ਖੇਡ ਰਹੇ ਹਨ, ਕਰਕੇ ਪੰਥ ਦਾ ਵੱਡਾ ਨੁਕਸਾਨ ਹੋ ਸਕਦਾ ਹੈ।

Have something to say? Post your comment

 

ਨੈਸ਼ਨਲ

ਰਾਘਵ ਚੱਢਾ ਨੇ ਕਿਹਾ- ਆਮ ਆਦਮੀ ਪਾਰਟੀ ਇਸ ਵਾਰ ਆਪਣੇ ਸਕਾਰਾਤਮਕ ਏਜੰਡੇ ਨਾਲ ਚੋਣ ਮੈਦਾਨ ਵਿੱਚ ਉਤਰੀ ਹੈ

ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦੇਣਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮਾਰੀ ਜਾ ਰਹੀ ਹੈ ਸੱਟ: ਅਖੰਡ ਕੀਰਤਨੀ ਜੱਥਾ (ਦਿੱਲੀ)

ਟਿਊਸ਼ਨ ਫੀਸ ਸਕੀਮ ਦੋ ਵਿਭਾਗਾਂ ਵਿਚ ਵੰਡਣ ਕਾਰਣ ਸਿੱਖ ਭਾਈਚਾਰੇ ਸਮੇਤ ਘੱਟ ਗਿਣਤੀਆਂ ਦੇ ਵਿਦਿਆਰਥੀ ਮੁਸ਼ਕਿਲਾਂ ਵਿਚ: ਜਸਵਿੰਦਰ ਸਿੰਘ ਜੌਲੀ

12 ਫਰਵਰੀ ਦੇ ਸੰਤ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਦੇ ਸਮਾਗਮ ਵਿਚ ਸਮੁੱਚੀ ਸਿੱਖ ਕੌਮ ਹੁੰਮ ਹੁੰਮਾਕੇ ਸਮੂਲੀਅਤ ਕਰੇ : ਮਾਨ

ਦਿੱਲੀ ਚੋਣ ਮੈਨੀਫੈਸਟੋ ਵਿੱਚ ਸਿਆਸੀ ਪਾਰਟੀਆਂ ਵਪਾਰੀਆਂ ਲਈ ਆਪਣਾ ਸਟੈਂਡ ਸਪੱਸ਼ਟ ਕਰੇ, ਨਹੀਂ ਤਾਂ ਹੋਏਗਾ ਬਾਈਕਾਟ: ਫੇਸਟਾ

ਰਾਮ ਰਹੀਮ ਨੂੰ ਵਾਰ ਵਾਰ ਪੈਰੋਲਾ ਦੇਣਾ ਤੇ ਸਿੱਖ ਬੰਦੀ ਸਿੰਘਾਂ ਨਾਲ ਮਤਰੇਆ ਵਿਵਹਾਰ ਦੇਸ਼ ਅੰਦਰ ਦੋਹਰੇ ਕਾਨੂੰਨ - ਬੀਬੀ ਰਣਜੀਤ ਕੌਰ

ਸੰਸਦ ਮੈਂਬਰ ਰਾਘਵ ਚੱਢਾ ਨੇ ਮਹਾਕੁੰਭ ਦੌਰਾਨ ਉਡਾਣਾਂ ਦੇ ਕਿਰਾਏ 'ਚ ਮਨਮਾਨੀ 'ਤੇ ਚੁੱਕੇ ਸਵਾਲ, ਕਿਹਾ- ਸ਼ਰਧਾਲੂਆਂ ਨਾਲ ਖਿਲਵਾੜ

ਦਿੱਲੀ 'ਚ ਮੁੜ ਬਣੇਗੀ 'ਆਪ' ਦੀ ਸਰਕਾਰ,ਤੁਹਾਡੇ ਸੁਪਨਿਆਂ ਦੀ ਜਿੱਤ ਹੋਵੇਗੀ -ਚੱਢਾ

'ਗੰਗਾ ਵਿੱਚ ਡੁਬਕੀ ਲਗਾਉਣ ਨਾਲ ਗਰੀਬੀ ਨਹੀਂ ਮਿਟੇਗੀ- ਖੜਗੇ

ਮਨਜਿੰਦਰ ਸਿਰਸਾ ਨੇ ਅਮਿਤ ਸ਼ਾਹ ਦੀ ਹਾਜ਼ਰੀ ਵਿੱਚ ਸਿੱਖ ਪੰਥ ਦੇ ਲਟਕਦੇ ਮਸਲੇ ਕਿਉਂ ਨਹੀਂ ਚੁੱਕੇ ? ਖੜੇ ਕਰਦੇ ਹਨ ਸਵਾਲ- ਰਮਨਦੀਪ ਸਿੰਘ ਸੋਨੂੰ