ਨਵੀਂ ਦਿੱਲੀ- “ਜਦੋਂ 1849 ਵਿਚ ਅੰਗਰੇਜ਼ਾਂ ਨਾਲ ਸਿੱਖਾਂ ਦੀ ਸੰਧੀ ਹੋਈ ਸੀ, ਤਾਂ ਉਸ ਵਿਚ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਕੁਝ ਸਮੇ ਲਈ ਮੁਲਤਵੀ ਕੀਤਾ ਗਿਆ ਸੀ । ਜੋ ਕਿ ਬਾਅਦ ਵਿਚ ਅੰਗਰੇਜ਼ਾਂ ਵੱਲੋ ਹਰ ਕੀਮਤ ਤੇ ਸੁਰਜੀਤ ਹੋਣੀ ਚਾਹੀਦੀ ਸੀ । ਜਦੋਂ ਕਿ ਦੂਸਰੇ ਪਾਸੇ ਇਸਲਾਮਿਕ ਬਾਦਸਾਹੀ ਨੂੰ ਅੰਗਰੇਜਾਂ ਨੇ ਪੂਰਨ ਰੂਪ ਵਿਚ ਭੰਗ ਕਰ ਦਿੱਤਾ ਸੀ ਲੇਕਿਨ 1947 ਵਿਚ ਇਸਲਾਮਿਕ ਬਾਦਸਾਹੀ ਨੂੰ ਪਾਕਿਸਤਾਨ ਰਾਹੀ ਸੁਰਜੀਤ ਕਰ ਦਿੱਤਾ । ਪਰ ਸਾਡੀ ਬਾਦਸਾਹੀ ਨੂੰ ਜੋ ਮੁਲਤਵੀ ਕੀਤੀ ਗਈ ਸੀ ਉਹ ਅੰਗਰੇਜਾਂ ਨੇ ਅੱਜ ਤੱਕ ਸੁਰਜੀਤ ਕਿਉਂ ਨਹੀ ਕੀਤੀ ?”
ਇਹ ਪ੍ਰਸ਼ਨ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੀ ਅੰਗਰੇਜ਼ ਹਕੂਮਤ ਜੋ 1947 ਤੋ ਪਹਿਲੇ ਪੰਜਾਬ ਸੂਬੇ ਉਤੇ ਹਕੂਮਤ ਚਲਾਉਦੀ ਸੀ, ਜਿਸ ਨੇ ਮਹਾਰਾਜਾ ਦਲੀਪ ਸਿੰਘ ਦੀ ਛੋਟੀ ਉਮਰ ਹੋਣ ਦੀ ਬਦੌਲਤ ਕੁਝ ਸਮੇ ਲਈ ਬਾਦਸਾਹੀ ਨੂੰ ਰੱਦ ਕਰ ਦਿੱਤਾ ਸੀ, ਜੋ ਸੁਰਜੀਤ ਨਹੀ ਕੀਤੀ ਗਈ, ਉਸ ਉਤੇ ਸਮੁੱਚੇ ਸੰਸਾਰ ਦੀ ਕਚਹਿਰੀ ਵਿਚ ਇਨਸਾਫ ਦੇ ਤਕਾਜੇ ਅਧੀਨ ਖੜਾ ਕਰਦੇ ਹੋਏ ਪੁੱਛੇ । ਉਨ੍ਹਾਂ ਕਿਹਾ ਕਿ ਫ਼ੌਜ ਵਿਚ ਜੇਕਰ ਹਮਲਾ ਹੁੰਦਾ ਹੈ ਤਾ ਪਲਟਨ ਮੋਹਰੀ ਹੋ ਕੇ ਹਮਲਾ ਕਰਦੀ ਹੈ । ਜੋ ਹੁਕਮਰਾਨਾਂ ਵੱਲੋ ਗੋਰਖਿਆ ਤੇ ਸਿੱਖਾਂ ਦੀ ਭਰਤੀ ਉਤੇ ਰੋਕ ਲਗਾਈ ਗਈ ਹੈ, ਇਹ ਨਾ ਸਹਿਣ ਯੋਗ ਅਤੇ ਇੰਡੀਆ ਨੂੰ ਜੰਗਾਂ ਵਿਚ ਚੰਗੇ ਨਤੀਜੇ ਦੇਣ ਵਾਲੇ ਅਮਲ ਨਹੀ ਹਨ । ਜਿਵੇ ਬੀਤੇ ਸਮੇ ਵਿਚ ਇੰਡੀਅਨ ਫੌ਼ਜ ਦੀ ਗੋਰਖਾ ਪਲਟਨ ਹਮਲਾ ਕਰਦੀ ਹੈ ਅਤੇ ਸਿੱਖ ਰੈਜਮੈਟ ਮੋਰਚਾ ਸੰਭਾਲਕੇ ਆਪਣੇ ਫਰਜ ਅਦਾ ਕਰਦੀਆ ਰਹੀਆ ਹਨ । ਫ਼ੌਜ ਵਿਚ ਦੋਵੇ ਰੈਜਮੈਟਾਂ ਦੀ ਭੂਮਿਕਾ ਅਤਿ ਮਹੱਤਵਪੂਰਨ ਅਤੇ ਵੱਡੀ ਜਿੰਮੇਵਾਰੀ ਵਾਲੀ ਤੇ ਕੁਰਬਾਨੀ ਵਾਲੀ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਇੰਡੀਅਨ ਫ਼ੌਜ ਵਿਚ ਗੋਰਖਿਆ ਨਾਲ ਵੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਅਤੇ ਸਿੱਖ ਰੈਜਮੈਟ ਨਾਲ ਵੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ । ਫਿਰ ਇਹ ਜੰਗਾਂ ਕਿਵੇ ਜਿੱਤ ਸਕਣਗੇ । ਇਥੋ ਤੱਕ ਕਸਮੀਰ, ਅਫਗਾਨੀਸਤਾਨ, ਇਰਾਕ ਵਿਚ ਅਮਰੀਕਨ ਫ਼ੌਜਾਂ ਨਿਰੰਤਰ ਮੋਰਚਾ ਨਹੀ ਸਾਂਭ ਸਕੀਆ । ਕਿਉਕਿ ਉਨ੍ਹਾਂ ਕੋਲ ਗੋਰਖਾ ਰੈਜਮੈਟ ਤੇ ਸਿੱਖ ਰੈਜਮੈਟਾਂ ਵਰਗੀ ਪੈਦਲ ਫ਼ੌਜ ਨਹੀ ਸੀ । ਕੇਵਲ ਹਵਾਈ ਜਾਂ ਨੇਵੀ ਹਮਲਿਆ ਰਾਹੀ ਮੋਰਚਿਆ ਤੇ ਕਬਜਾ ਨਹੀ ਰੱਖਿਆ ਜਾ ਸਕਦਾ ।