ਅੰਮ੍ਰਿਤਸਰ- ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਹੋਏ ਆਦੇਸ਼ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਕਦਾਵਰ ਆਗੂ ਸੁਖਦੇਵ ਸਿੰਘ ਢੀਡਸਾ ਨੇ ਆਪਣੇ ਹਿੱਸੇ ਦੇ 15 ਲੱਖ 78 ਹਜਾਰ 685 ਰੁਪਏ ਸ੍ਰੀ ਦਰਬਾਰ ਸਾਹਿਬ ਦੇ ਅਕਾਉਟ ਬ੍ਰਾਂਚ ਦੇ ਖਾਤੇ ਵਿਚ ਚੈਕ ਰਾਹੀ ਜਮਾਂ ਕਰਵਾਏ। ਇਸ ਰਾਸ਼ੀ ਦਾ ਚੈਕ ਸ੍ਰੀ ਦਰਬਾਰ ਸਾਹਿਬ ਦੇ ਚੀਫ ਅਕਾਉਟੈਂਟ ਮਿਲਖਾ ਸਿੰਘ ਨੇ ਪ੍ਰਾਪਤ ਕੀਤਾ। 24 ਸਤੰਬਰ 2015 ਨੂੰ ਡੇਰਾ ਸਿਰਸਾ ਮੁਖੀ ਨੂੰ ਬਿਨਾ ਮੰਗੇ ਦਿੱਤੀ ਮੁਆਫੀ ਨੂੰ ਜਾਇਜ ਠਹਿਰਾਉਣ ਲਈ ਸ਼ੋ੍ਰਮਣੀ ਕਮੇਟੀ ਦੇ ਨਾਮ ਤੇ ਵਖ ਵਖ ਅਖਬਾਰਾਂ ਨੂੰ ਵਡਅਕਾਰੀ ਇਸ਼ਤਿਹਾਰ ਜਾਰੀ ਕੀਤੇ ਗਏ ਸਨ।2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਕ ਫਸੀਲ ਤੋ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਨੇ ਆਦੇਸ਼ ਕੀਤਾ ਸੀ ਇਨਾਂ ਇਸ਼ਤਿਹਾਰਾਂ ਤੇ ਖਰਚ ਹੋਈ ਰਕਮ ਸੁਖਬੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਗੁਲਜਾਰ ਸਿੰਘ ਰਣੀਕੇ ਅਤੇ ਦਲਜੀਤ ਸਿੰਘ ਚੀਮਾ ਅਤੇ ਸੁਖਦੇਵ ਸਿੰਘ ਢੀਡਸਾ ਕੋਲੋ ਵਸੂਲ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਖਾਤੇ ਵਿਚ ਜਮਾਂ ਕਰਵਾਈ ਜਾਵੇ। ਹਰੇਕ ਆਗੂ ਨੇ ਆਪਣੇ ਹਿੱਸੇ ਦੀ 15 ਲੱਖ 78 ਹਜਾਰ 685 ਰੁਪਏ ਦੀ ਰਕਮ 13 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਤੋ ਪਹਿਲਾਂ ਜਮਾਂ ਕਰਵਾਈ ਸੀ, ਪਰ ਸੁਖਦੇਵ ਸਿੰਘ ਢੀਂਡਸਾ ਦੀ 15 ਲੱਖ 78 ਹਜਾਰ 685 ਰੁਪਏ ਰਕਮ ਜਮਾਂ ਹੋਣੀ ਬਾਕੀ ਸੀ ਜੋ ਉਨਾਂ ਅੱਜ ਜਮਾਂ ਕਰਵਾਈ।ਸ੍ਰ ਢੀਂਡਸਾ ਦੀ ਰਕਮ ਜੋੜ ਕੇ ਕੁਲ ਰਕਮ 1 ਕਰੋੜ 10 ਲੱਖ 50 ਹਜਾਰ 795 ਰੁਪਏ ਬਣਦੀ ਹੈ। ਇਸ਼ਤਿਹਾਰਾਂ ਦੀ ਰਕਮ ਕਰੀਬ 81 ਲੱਖ 25 ਹਜਾਰ ਬਣਦੀ ਸੀ, ਜਿਸ ‘ਤੇ ਬਚਤ ਵਿਆਜ ਦਰ 4 ਪ੍ਰਤੀਸ਼ਤ ਜੋੜ ਕੇ ਰਕਮ ਵਸੂਲੀ ਗਈ ਹੈ। ਜਿਕਰਯੋਗ ਹੈ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਆਦੇਸ਼ ਅ ਤ ^ 208 ਨੂੰ ਪੂਰਾ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਕਦਾਵਰ ਆਗੂਆਂ ਸੁਖਬੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਗੁਲਜਾਰ ਸਿੰਘ ਰਾਣੀਕੇ ਅਤੇ ਦਲਜੀਤ ਸਿੰਘ ਚੀਮਾ ਨੂੰ ਇਨਾਂ ਇਸ਼ਤਿਹਾਰਾਂ ਦੀ ਰਾਸ਼ੀ ਦੀ ਭਰਪਾਈ ਕਰਨ ਦਾ ਹੁਕਮ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਕੀਤਾ ਗਿਆ ਸੀ ਤੇ ਸ਼ੋ੍ਰਮਣFੀ ਕਮੇਟੀ ਦੀ ਅਕਾਉਟ ਬ੍ਰਾਂਚ ਨੂੰ ਕਿਹਾ ਗਿਆ ਸੀ ਕਿ ਇਹ ਰਾਸ਼ੀ ਵਿਆਜ ਸਮੇਤ ਹਾਸਲ ਕਰਕੇ ਇਸ ਦਾ ਵਿਸਥਾਰ ਸਹਿਤ ਵੇਰਵਾ ਜਾਰੀ ਕੀਤਾ ਜਾਵੇ।