ਅੰਮ੍ਰਿਤਸਰ - ਸੀਨੀਅਰ ਅਕਾਲੀ ਆਗੂ ਅਤੇ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਰਹੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਿਕ ਅਸੀ ਸਭ ਨੇ ਸੇਵਾ ਕਰ ਲਈ ਹੈ ਤੇ ਹੁਣ ਪੰਥ ਦਰਦੀਆਂ ਵਿੱਚ ਬੜਾ ਵਿਸ਼ਵਾਸ ਬਣਿਆ ਕਿ ਹੁਣ ਇੱਕ ਨਵੀਂ ਰੂਪ ਰੇਖਾ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਆਵੇਗਾ।ਜਥੇਦਾਰ, ਦੁਨੀਆਂ ਭਰ ਵਿਚ ਵਸਦੇ ਸਿੱਖ ਤੇ ਪੰਜਾਬੀ ਵੀ ਚਾਹੁੰਦੇ ਹਨ ਕਿ ਸਾਰਾ ਪੰਥ ਇਕੱਠਾ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਵਾਸਤੇ ਕੰਮ ਕਰੇ। ਹੁਣ ਸਮਾਂ ਇਹ ਆ ਗਿਆ ਹੈ। ਉਨਾਂ ਕਿਹਾ ਕਿ ਪਹਿਲਾਂ ਵੀ ਆਪਣੇ ਤੇ ਬੜੇ ਪਾਸਿਆਂ ਤੋਂ ਹਮਲੇ ਹੁੰਦੇ ਰਹੇ ਹਨ। ਬਹੁਤ ਸ਼ਕਤੀਆਂ ਸਿੱਖਾਂ ਨੂੰ ਕਮਜ਼ੋਰ ਕਰਨ ਨੂੰ ਫਿਰਦੀਆਂ ਹਨ। ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਸਾਨੂੰ ਹੁਕਮ ਹੋਇਆ ਹੈ ਹਰ ਗੁਰਸਿੱਖ ਨੂੰ ਉਸ ਹੁਕਮ ਨੂੰ ਇਨ ਬਿਨ ਮੰਨਣਾ ਚਾਹੀਦਾ ਹੈ।ਸਾਰੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੰਮ ਕਰਨ ਤਾਂ ਕਿ ਪੰਥਕ ਸ਼ਕਤੀ ਮਜਬੂਤ ਹੋ ਸਕੇ। ਸਿੰਘ ਸਾਹਿਬਾਨ ਨੇ ਸਾਨੂੰ ਇੱਕ ਹੋਣ ਦਾ ਆਦੇਸ਼ ਦਿੱਤਾ ਸੀ ਤੇ ਅਸੀ ਇੱਕ ਹੋ ਗਏ। ਗੁਰੂ ਸਾਹਿਬ ਸਮਤ ਬਖਸ਼ਣ ਸਾਰਿਆਂ ਨੂੰ ਸਾਰਿਆਂ ਦੀ ਕਿਰਪਾ ਕਰਨ ਇਹ ਇਹ ਜਿਹੜੀਆਂ ਦੂਰੀਆਂ ਮਨਾਂ ਦੀਆਂ ਹਨ ਵੀ ਦੂਰ ਹੋਣ। ਉਨਾਂ ਕਿਹਾ ਕਿ ਆਪਾਂ ਸਾਰੇ ਸਿੱਖ ਪੰਥ ਤੇ ਸੇਵਾਦਾਰ ਹਾਂ ਤੇ ਇੱਕੋ ਵਿਚਾਰਧਾਰਾ ਨੂੰ ਮੰਨਦੇ ਹਾਂ।ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਾਨੂੰ ਹੁਕਮ ਹੋ ਗਿਆ ਕਿ ਸਾਰੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੋਸ਼ਿਸ਼ ਚਲ ਰਹੀਆਂ ਹਨ। ਜਥੇਦਾਰ ਵਡਾਲਾ ਨੇ ਕਿਹਾ ਕਿ ਸਿੰਘ ਸਾਹਿਬਾਨ ਬਾਰੇ ਕੀਤੀ ਜਾ ਰਹੀ ਬਿਆਨਬਾਜੀ ਜਾਂ ਸ਼ੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਪੋਸਟਾਂ ਚੋ ਈਰਖਾ ਜਾਂ ਛੋਟੀ ਸੋਚ ਨਜ਼ਰ ਆਉਂਦੀ ਹੈ। ਇੱਕ ਪਰਿਵਾਰਿਕ ਮਸਲਾ ਹੋਵੇ ਤੇ ਉਸ ਪਰਿਵਾਰਿਕ ਮਸਲੇ ਨੂੰ ਨਜਿੱਠ ਲਿਆ ਹੋਵੇ ਤੇ ਉਸ ਬਾਰੇ ਗਲ ਕਰਨੀ ਬੇਮਾਇਨੀ ਹੈ। ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਪਾਂ ਅਕਾਲ ਤਖਤ ਸਾਹਿਬ ਦੀ ਸੇਵਾ ਦਿੱਤੀ ਜੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਉੱਥੇ ਵੀ ਸੇਵਾ ਨਿਭਾਈ ਹੁਣ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਉੱਥੇ ਵੀ ਸੇਵਾ ਨਿਭਾ ਰਹੇ ਹਨ ਤੇ ਸਿੱਖ ਪੰਥ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਪਰ ਕੁਝ ਤਾਕਤਾਂ ਸਿੱਖ ਆਗੂਆਂ ਤੇ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੀਆਂ ਹਨ। ਪਰਦੇ ਪਿੱਛੇ ਜੋ ਵੀ ਚਾਲਾਂ ਚੱਲਦੇ ਹਨ। ਜਿਹੜੇ ਲੋਕ ਅੱਜ ਗਿਆਨੀ ਹਰਪ੍ਰੀਤ ਸਿੰਘ ਤੇ ਆਪਣੇ ਵਾਰ ਕਰ ਰਹੇ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹ ਗਲਤ ਹੈ।