ਨਵੀਂ ਦਿੱਲੀ- “ਸ. ਸੰਸਾਰ ਸਿੰਘ ਜਿਨ੍ਹਾਂ ਨੇ ਲੰਮਾਂ ਸਮਾਂ ਪੂਰਨ ਦ੍ਰਿੜਤਾ, ਇਮਾਨਦਾਰੀ ਅਤੇ ਸੰਜ਼ੀਦਗੀ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮਿਥੇ ਨਿਸਾਨੇ ਆਜਾਦੀ ਦੀ ਸੋਚ ਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਬਤੌਰ ਦਿੱਲੀ ਸਟੇਟ ਦੇ ਪ੍ਰਧਾਨ ਦੀ ਸੇਵਾ ਨਿਭਾਉਦੇ ਹੋਏ ਕੁਝ ਸਮਾਂ ਪਹਿਲਾ ਅਕਾਲ ਪੁਰਖ ਨੂੰ ਪਿਆਰੇ ਹੋ ਗਏ ਸਨ, ਉਨ੍ਹਾਂ ਦੇ ਧਰਮ ਸਪਤਨੀ ਬੀਬੀ ਜਸਮੇਲ ਕੌਰ ਆਪਣੇ ਸਵਾਸਾਂ ਦੀ ਪੂੰਜੀ ਸੰਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸ. ਸੰਸਾਰ ਸਿੰਘ ਦੇ ਸਮੁੱਚੇ ਗੁਰਸਿੱਖ ਬੱਚੇ, ਬੱਚੀਆਂ, ਪਰਿਵਾਰ ਨੂੰ ਤਾਂ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੀ ਹੈ । ਲੇਕਿਨ ਉਨ੍ਹਾਂ ਦੇ ਚਲੇ ਜਾਣ ਨਾਲ ਪਾਰਟੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ । ਕਿਉਂਕਿ ਜੇਕਰ ਸ. ਸੰਸਾਰ ਸਿੰਘ ਦ੍ਰਿੜਤਾ ਨਾਲ ਦਿਨ ਰਾਤ ਪਾਰਟੀ ਸੋਚ ਲਈ ਕੰਮ ਕਰਦੇ ਸਨ, ਤਾਂ ਉਸ ਵਿਚ ਬਹੁਤ ਵੱਡ ਚੌਖਾ ਯੋਗਦਾਨ ਸਾਡੇ ਸਤਿਕਾਰਯੋਗ ਭੈਣ ਜੀ ਬੀਬੀ ਜਸਮੇਲ ਕੌਰ ਦਾ ਡੂੰਘਾਂ ਯੋਗਦਾਨ ਰਿਹਾ ਹੈ । ਕਿਉਂਕਿ ਬੀਬੀ ਜਸਮੇਲ ਕੌਰ ਵੀ ਗੁਰਸਿੱਖੀ ਨੂੰ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਣਾਈ ਹੋਈ ਇਕ ਨੇਕ ਆਤਮਾ ਸਨ । ਜਿਨ੍ਹਾਂ ਨੇ ਸ. ਸੰਸਾਰ ਸਿੰਘ ਨੂੰ ਤਾਂ ਹਰ ਖੇਤਰ ਵਿਚ ਸਹਿਯੋਗ ਦਿੱਤਾ ਹੀ ਲੇਕਿਨ ਆਪਣੇ ਬੱਚਿਆ ਨੂੰ ਵੀ ਗੁਰਸਿੱਖੀ ਨਾਲ ਜੋੜਦੇ ਹੋਏ ਗੁਰਸਿੱਖੀ ਜੀਵਨ ਬਤੀਤ ਕਰਨ, ਕੌਮ, ਸਮਾਜ ਅਤੇ ਖਾਲਸਾ ਪੰਥ ਲਈ ਹਰ ਖੇਤਰ ਵਿਚ ਮੋਹਰਲੀਆ ਕਤਾਰਾਂ ਵਿਚ ਯੋਗਦਾਨ ਪਾ ਕੇ ਸੇਵਾ ਕਰਨ ਲਈ ਨਿਰੰਤਰ ਪ੍ਰੇਰਦੇ ਆਏ ਹਨ । ਬੇਸੱਕ ਸ. ਸੰਸਾਰ ਸਿੰਘ ਸਾਡੇ ਤੋ ਕੁਝ ਸਮਾਂ ਪਹਿਲੇ ਵਿਛੜ ਗਏ ਸਨ, ਪਰ ਇਸ ਵਿਛੋੜੇ ਦੇ ਬਾਵਜੂਦ ਵੀ ਬੀਬੀ ਜਸਮੇਲ ਕੌਰ ਅਤੇ ਉਨ੍ਹਾਂ ਦੇ ਬੱਚੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਉਸੇ ਤਰ੍ਹਾਂ ਨਿਰੰਤਰ ਸੇਵਾਵਾਂ ਦਿੰਦੇ ਰਹੇ ਹਨ ਜਿਵੇ ਸ. ਸੰਸਾਰ ਸਿੰਘ ਨੇ ਦਿਨ ਰਾਤ ਇਕ ਕਰਕੇ ਦਿੱਲੀ ਸਟੇਟ ਵਿਚ ਪਾਰਟੀ ਨੂੰ ਮਜਬੂਤ ਕੀਤਾ ਅਤੇ ਸੋਚ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਰਹੇ । ਇਸ ਪਏ ਘਾਟੇ ਤੇ ਦੁੱਖ ਵਿਚ ਅਸੀ ਪੂਰੀ ਤਰ੍ਹਾਂ ਸਮੂਲੀਅਤ ਕਰਦੇ ਹੋਏ ਵਿਛੜੀ ਨੇਕ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਉਨ੍ਹਾਂ ਦੇ ਬੱਚੇ-ਬੱਚੀਆਂ ਤੇ ਪਰਿਵਾਰਿਕ ਮੈਬਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕਰਦੇ ਹਾਂ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ (ਸਾਰੇ ਜਰਨਲ ਸਕੱਤਰ), ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਪਰਮਿੰਦਰ ਸਿੰਘ ਬਾਲਿਆਵਾਲੀ (ਸਾਰੇ ਪੀ.ਏ.ਸੀ ਮੈਬਰ) ਆਦਿ ਆਗੂਆਂ ਨੇ ਸ. ਸੰਸਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕੀਤਾ । ਸ. ਮਾਨ ਤੇ ਪਾਰਟੀ ਨੇ ਸਮੁੱਚੇ ਅਹੁਦੇਦਾਰਾਂ ਤੇ ਮੈਬਰਾਂ ਨੂੰ ਵੀ ਅਪੀਲ ਕੀਤੀ ਕਿ ਸਤਿਕਾਰਯੋਗ ਬੀਬੀ ਜਸਮੇਲ ਕੌਰ ਦੀ ਆਤਮਾ ਦੀ ਸ਼ਾਂਤੀ ਲਈ ਰਖਾਏ ਜਾਣ ਵਾਲੇ ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਦੀ ਅਰਦਾਸ ਵਿਚ ਸਭ ਸਾਮਿਲ ਹੋਣ ।