ਨਵੀਂ ਦਿੱਲੀ - ਭਾਰਤ ਵਿੱਚ ਨਜ਼ਰਬੰਦ ਕੀਤੇ ਗਏ ਬ੍ਰਿਟਿਸ਼ ਨਾਗਰਿਕਾਂ ਦੀ ਰਿਹਾਈ ਅਤੇ ਵਾਪਸੀ ਨੂੰ ਸੁਰੱਖਿਅਤ ਕਰਣ ਲਈ ਮਾਮਲੇ ਨੂੰ ਯੂਕੇ ਸੰਸਦ ਅੰਦਰ ਬਹਿਸ ਕਰਣ ਲਈ ਸਿੱਖ ਫੈਡਰੇਸ਼ਨ ਯੂਕੇ ਵਲੋਂ ਯੂਕੇ ਦੀਆਂ ਸਿੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਈ ਪਟੀਸ਼ਨ ਤੇ ਦਸਤਖਤ ਕਰਵਾਉਣ ਲਈ ਮੁਹਿੰਮ ਛੇੜੀ ਗਈ ਹੈ ।
ਫੈਡਰੇਸ਼ਨ ਦੇ ਬੀ ਪੀ ਓ ਭਾਈ ਦਬਿੰਦਰਜੀਤ ਸਿੰਘ ਨੇ ਦਸਿਆ ਕਿ ਜੱਗੀ ਜੋਹਲ ਨੂੰ ਬਿਨਾਂ ਕਿਸੇ ਸਬੂਤਾਂ ਤੋਂ ਭਾਰਤ ਦੀ ਤਿਹਾੜ ਜੇਲ੍ਹ ਅੰਦਰ ਬੰਦ ਕੀਤਾ ਹੋਇਆ ਹੈ ਇਸ ਲਈ ਅਸੀ ਇਕ ਦਸਤਖ਼ਤੀ ਮੁਹਿੰਮ ਸ਼ੁਰੂ ਕੀਤੀ ਹੈ ਇੱਕ ਈਮੇਲ ਪਤਾ ਸਿਰਫ਼ ਦੋ ਦਸਤਖਤਾਂ ਲਈ ਵਰਤਿਆ ਜਾ ਸਕਦਾ ਹੈ। ਆਪਣੇ ਦਸਤਖਤ ਨੂੰ ਪ੍ਰਮਾਣਿਤ ਕਰਨਾ ਯਾਦ ਰੱਖੋ ਤਾਂ ਜੋ ਇਹ ਤੁਹਾਡੀ ਈਮੇਲ ਦੀ ਜਾਂਚ ਕਰਨ ਅਤੇ ਈਮੇਲ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕਰਨ ਦੁਆਰਾ ਗਿਣਿਆ ਜਾਵੇ।
ਉਨ੍ਹਾਂ ਦਸਿਆ ਕਿ ਇਹ ਪਟੀਸ਼ਨ 6 ਮਹੀਨਿਆਂ ਲਈ ਖੁੱਲੀ ਰਹੇਗੀ ਅਤੇ ਜੇਕਰ ਅਸੀਂ 100, 000 ਦਸਤਖਤ ਪ੍ਰਾਪਤ ਕਰ ਲੈਂਦੇ ਹਾਂ ਤਾਂ ਅਸੀਂ ਸੰਸਦ ਵਿੱਚ ਖਾਸ ਤੌਰ 'ਤੇ ਭਾਰਤੀ ਜੇਲ੍ਹਾਂ ਵਿੱਚ ਮਨਮਾਨੇ ਤੌਰ 'ਤੇ ਨਜ਼ਰਬੰਦ ਕੀਤੇ ਗਏ ਬ੍ਰਿਟਿਸ਼ ਨਾਗਰਿਕਾਂ ਅਤੇ ਭਾਰਤ ਸਰਕਾਰ ਦੁਆਰਾ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾ ਰਹੇ ਅੰਤਰ-ਰਾਸ਼ਟਰੀ ਜਬਰ ਬਾਰੇ ਸੰਸਦ ਵਿੱਚ ਬਹਿਸ ਕਰਵਾਉਣ ਦੇ ਯੋਗ ਹੋ ਜਾਵਾਂਗੇ। ਉਨ੍ਹਾਂ ਵਲੋਂ ਸਮੁਚੇ ਸਿੱਖ ਪੰਜਾਬੀ ਭਾਈਚਾਰੇ ਦੇ ਨਾਲ ਵਡੀ ਗਿਣਤੀ ਅੰਦਰ ਮਨੁੱਖੀ ਹਕਾਂ ਲਈ ਆਵਾਜ਼ ਬੁਲੰਦ ਕਰ ਰਹੇ ਕਾਰਕੁਨ੍ਹਾਂ ਵਲੋਂ ਇਸ ਪਟੀਸ਼ਨ ਨੂੰ ਸਾਈਨ ਕਰਣ ਦੀ ਅਪੀਲ ਕੀਤੀ ਹੈ ।