ਚੰਡੀਗੜ੍ਹ: ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੈਕਟਰ 30-ਬੀ ਦੇ ਵਿਦਿਆਰਥੀ ਦੇਵਾਂਸ਼ੂ ਸ਼ਰਮਾ ਨੇ ਐਸਜੀਐਫਆਈ ਅੰਡਰ-19 ਸਕੂਲ ਖੇਡਾਂ-2024 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਹ ਸਕੂਲ ਖੇਡਾਂ ਲੁਧਿਆਣਾ ਵਿਖੇ ਹੋਈਆਂ। ਦੇਵਾਂਸ਼ੂ ਸ਼ਰਮਾ ਨੇ +40 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਹ ਉਸਦਾ ਪਹਿਲਾ ਰਾਸ਼ਟਰੀ ਤਗਮਾ ਹੈ। ਸੈਮੀਫਾਈਨਲ 'ਚ ਗੁਜਰਾਤ ਦੇ ਹਾਰਦਿਕ ਮਕਵਾਨਾ ਤੋਂ ਹਾਰਨ ਤੋਂ ਬਾਅਦ ਉਸ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ 'ਚ ਬਿਹਾਰ ਦੇ ਰਾਜ ਨੂੰ ਇਪੋਨ ਸਕੋਰ ਨਾਲ ਹਰਾਇਆ।
ਦੇਵਾਂਸ਼ੂ ਸ਼ਰਮਾ ਤੋਂ ਇਲਾਵਾ ਚੰਡੀਗੜ੍ਹ ਦੇ ਜੂਡੋਕਾ ਖਿਡਾਰੀਆਂ ਨੇ ਅੰਡਰ-19 ਐਸਜੀਐਫਆਈ ਸਕੂਲ ਖੇਡਾਂ 2024 ਵਿੱਚ ਕੁੱਲ 3 ਤਗ਼ਮੇ ਜਿੱਤੇ ਜਿਨ੍ਹਾਂ ਵਿੱਚ ਏਂਜਲ ਯਾਦਵ ਨੇ ਸੋਨ ਤਗ਼ਮਾ ਅਤੇ ਵਿਵੇਕ ਕੁਮਾਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ।
ਇਨ੍ਹਾਂ ਸਾਰੇ ਜੂਡੋਕਾ ਖਿਡਾਰੀਆਂ ਨੂੰ ਚੰਡੀਗੜ੍ਹ ਦੇ ਸੈਕਟਰ 34-ਸੀ ਸਥਿਤ ਸਪੋਰਟਸ ਕੰਪਲੈਕਸ ਵਿਖੇ ਅੰਤਰਰਾਸ਼ਟਰੀ ਜੂਡੋ ਕੋਚ ਵਿਵੇਕ ਠਾਕੁਰ ਵੱਲੋਂ ਸਿਖਲਾਈ ਦਿੱਤੀ ਗਈ ਹੈ।