ਨਵੀਂ ਦਿੱਲੀ- ਬੰਗਲਾਦੇਸ਼ ਵਿੱਚ ਕੱਟੜਪੰਥੀਆਂ ਵੱਲੋਂ ਹਿੰਦੂਆਂ ਉੱਤੇ ਕੀਤੇ ਜਾ ਰਹੇ ਅੱਤਿਆਚਾਰਾਂ ਦੇ ਵਿਰੋਧ ਵਿੱਚ ਭਾਰਤੀ ਉਦਯੋਗ ਵਪਾਰ ਬੋਰਡ (ਆਰ.ਬੀ.ਆਈ.) ਅਤੇ ਪੁਰਾਣੀ ਦਿੱਲੀ ਦੀਆਂ ਸਾਰੀਆਂ ਪ੍ਰਮੁੱਖ ਵਪਾਰਕ ਜਥੇਬੰਦੀਆਂ ਵੱਲੋਂ “ਸ਼ਾਂਤਮਈ ਰੋਸ ਮਾਰਚ” ਕੱਢਿਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਵਪਾਰੀਆਂ ਨੇ “ਕਾਲੀ ਪੱਟੀ” ਬੰਨ੍ਹ ਕੇ ਹਿੱਸਾ ਲਿਆ ਅਤੇ ਇਹਨਾਂ ਦੁਖਦਾਈ ਘਟਨਾਵਾਂ ਪ੍ਰਤੀ ਆਪਣਾ ਗੁੱਸਾ ਜ਼ਾਹਰ ਕੀਤਾ |
ਇਹ ਰੋਸ ਮਾਰਚ ਚਾਂਦਨੀ ਚੌਂਕ ਦੇ ਇਤਿਹਾਸਕ ਟਾਊਨ ਹਾਲ ਤੋਂ ਸ਼ੁਰੂ ਹੋ ਕੇ ਗੌਰੀ ਸ਼ੰਕਰ ਮੰਦਰ ਵਿਖੇ ਸਮਾਪਤ ਹੋਇਆ। ਜਿਸ ਵਿੱਚ ਪੁਰਾਣੀ ਦਿੱਲੀ ਦੇ ਸਾਰੇ ਛੋਟੇ-ਵੱਡੇ ਅਦਾਰਿਆਂ ਦੀਆਂ 140 ਤੋਂ ਵੱਧ ਜੱਥੇਬੰਦੀਆਂ ਦੇ 800 ਤੋਂ ਵੱਧ ਵਪਾਰੀਆਂ ਨੇ ਸ਼ਮੂਲੀਅਤ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਹੱਥਾਂ ਵਿੱਚ ਤਖ਼ਤੀਆਂ ਅਤੇ ਬੈਨਰ ਫੜ ਕੇ ਮੰਦਰ ਵਿੱਚ ਅਰਦਾਸ ਕੀਤੀ | ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਉਹ ਇਨ੍ਹਾਂ ਕੱਟੜਪੰਥੀਆਂ ਅਤੇ ਬੰਗਲਾਦੇਸ਼ ਸਰਕਾਰ ਨੂੰ ਸਿਆਣਪ ਦੇਵੇ ਤਾਂ ਜੋ ਉੱਥੇ ਰਹਿੰਦੇ ਹਿੰਦੂਆਂ ਦੀ ਨਸਲਕੁਸ਼ੀ ਨੂੰ ਜਲਦੀ ਤੋਂ ਜਲਦੀ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਬੰਗਲਾਦੇਸ਼ ਸਰਕਾਰ ਨਾਲ ਉਚੇਚੇ ਤੌਰ 'ਤੇ ਗੱਲਬਾਤ ਕਰਨ ਅਤੇ ਇਨ੍ਹਾਂ ਮਨੁੱਖਤਾ ਵਿਰੋਧੀ ਘਟਨਾਵਾਂ ਨੂੰ ਤੁਰੰਤ ਬੰਦ ਕਰਵਾਉਣ ।
ਇਸ ਮੌਕੇ ਜਗਮੋਹਨ ਗੋਟੇਵਾਲਾ, ਮੁਕੰਦ ਮਿਸ਼ਰਾ, ਹੇਮੰਤ ਗੁਪਤਾ, ਰਾਕੇਸ਼ ਯਾਦਵ, ਪ੍ਰਦੀਪ ਗੁਪਤਾ, ਨੰਦਕਿਸ਼ੋਰ ਬਾਂਸਲ, ਪ੍ਰੇਮ ਅਰੋੜਾ, ਮੁਕੇਸ਼ ਸਚਦੇਵਾ, ਸ਼੍ਰੀ ਭਗਵਾਨ ਬਾਂਸਲ, ਅਜੇ ਸ਼ਰਮਾ, ਬਲਦੇਵ ਗੁਪਤਾ, ਪਰਮਜੀਤ ਸਿੰਘ ਪੰਮਾ, ਯੋਗਿੰਦਰ ਚੌਧਰੀ, ਰਾਜਿੰਦਰ ਸ਼ਰਮਾ, ਦਲੀਪ ਬਿੰਦਲ, ਰਾਜੇਸ਼ ਸ਼ਰਮਾ (ਬਬਲਾ) ਯੋਗੇਸ਼ ਸਿੰਘਲ, ਆਸ਼ੀਸ਼ ਗਰੋਵਰ, ਰਾਜੀਵ ਗੁਪਤਾ, ਬਸੰਤ ਗੁਪਤਾ, ਮਨੀਸ਼ ਵਰਮਾ, ਸੰਜੇ ਜੈਨ, ਦੀਪਕ ਮਿੱਤਲ, ਲਲਿਤ ਅਗਰਵਾਲ, ਨਿਰੰਜਨ ਪੋਦਾਰ, ਚੰਦਰਭੂਸ਼ਣ ਗੁਪਤਾ, ਅਲ ਰਾਜਿੰਦਰ ਅਗਰਵਾਲ, ਡਾ. ਗੁਪਤਾ, ਨਰੇਸ਼ ਗੁਪਤਾ, ਸੰਜੇ ਸਿੰਘਲ , ਭੁਪਿੰਦਰ ਸਿੰਘ, ਕਮਲ ਪਲਵਲ, ਰਵਿੰਦਰ ਅਗਰਵਾਲ, ਸੁਰੇਸ਼ ਭਾਰਗਵ, ਅਭਿਸ਼ੇਕ ਗਨੇਰੀਵਾਲਾ, ਮੈਕੀ ਜੈਨ, ਵਿਜੇਂਦਰ ਅਗਰਵਾਲ, ਅਭਿਸ਼ੇਕ ਸ਼ਰਮਾ, ਧੀਰਜ ਕੌਸ਼ਿਕ, ਕਮਲ ਕਾਲੜਾ, ਵਿਜੇ ਸੇਠੀ, ਰਾਜੀਵ ਬੱਤਰਾ ਆਦਿ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ |