ਅੰਮ੍ਰਿਤਸਰ -ਪੰਥਕ ਹਲਕਿਆਂ ਵਿਚ ਇਕ 27 ਸੰਕਿਟ ਦੇ ਕਲਿਪ ਨੇ ਤਰਥਲੀ ਮਚਾਈ ਰਖੀ। ਇਹ ਵੀਡੀਓ ਕਲਿਪ ਤਖ਼ਤ ਸਾਹਿਬਾਨ ਦੇ ਜਥੇਦਾਰ ਤੇ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀ ਆਪਸ ਵਿਚ ਹੋਈ ਗਲਬਾਤ ਦਾ ਹੈ।ਇਸ ਗਲਬਾਤ ਦੌਰਾਨ ਵਲਟੋਹਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਭਾਜਪਾਈ ਆਗੂਆਂ ਨਾਲ ਸਾਂਝ ਬਾਰੇ ਗਲ ਕਰਦਾ ਹੈ ਜਿਸ ਦੇ ਜਵਾਬ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਹਨ ਕਿ ਮੇਰੀ ਤਾਂ ਫੋਨ ਤੇ ਕਈ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨਾਲ ਵੀ ਗਲ ਹੋਈ ਹੈ ਇਸ ਦਾ ਮਤਲਬ ਇਹ ਨਹੀ ਕਿ ਮੇਰੀ ਭਾਜਪਾਈਆਂ ਨਾਲ ਸਾਂਠ ਗਾਂਠ ਹੈ। ਉਨਾ ਕਿਹਾ ਕਿ ਮੈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸੀ ਤੇ ਮੇਰੀ ਅਕਸਰ ਵਖ ਵਖ ਰਾਜਨੀਤਕ ਆਗੂਆਂ ਨਾਲ ਗਲ ਹੁੰਦੀ ਰਹਿੰਦੀ ਸੀ।
ਇਸ ਕਲਿਪ ਦਾ ਮੂਲ ਅਧਾਰ ਵਿਰਸਾ ਸਿੰਘ ਵਲਟੋਹਾ ਵਲੋ ਤਖ਼ਤ ਸਾਹਿਬਾਨ ਦੇ ਜਥੇਦਾਰ ਤੇ ਲਗਾਏ ਇਲਜਾਮ ਸਨ ਜਿਨਾ ਵਿਚ ਵਲਟੋਹਾ ਨੇ ਕਿਹਾ ਸੀ ਕਿ ਜਥੇਦਾਰ ਭਾਰਤੀ ਜਨਤਾ ਪਾਰਟੀ ਦੇ ਪ੍ਰਭਾਵ ਹੇਠ ਹਨ ਤੇ ਉਹ ਇਸ ਪ੍ਰਭਾਵ ਕਾਰਨ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਬਾਰੇ ਫੈਸਲਾ ਨਹੀ ਲੈ ਰਹੇ। ਜਥੇਦਾਰਾਂ ਨੇ ਵਲਟੋਹਾ ਦੇ ਇਸ ਬਿਆਨ ਤੋ ਬਾਅਦ ਉਸ ਪਾਸੋ ਸਬੂਤਾਂ ਸਹਿਤ ਸ਼ਪਸ਼ਟੀਕਰਨ ਮੰਗਿਆ ਸੀ। ਕਿਹਾ ਜਾਂਦਾ ਹੈ ਕਿ ਜਦ ਵਲਟੋਹਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਖੌਤੀ ਸਬੂਤ ਲੈ ਕੇ ਆਇਆ ਸੀ ਤਾਂ ਜਥੇਦਾਰਾਂ ਨੇ ਸਾਰੀ ਗਲਬਾਤ ਦੀ ਵੀਡੀਓ ਰਿਕਾਰਡਿੰਗ ਕਰਵਾਈ ਸੀ।ਕਰੀਬ ਡੇਢ ਘੰਟੇ ਦੀ ਇਸ ਪੂਰੀ ਵੀਡੀਓ ਦੀ ਰਿਕਾਰਡਿੰਗ ਸ਼ੋ੍ਰਮਣੀ ਕਮੇਟੀ ਦੇ ਆਈ ਟੀ ਵਿੰਗ ਨੇ ਕੀਤੀ ਸੀ।ਪੂਰੀ ਗਲਬਾਤ ਤੋ ਬਾਅਦ ਜਥਦਾਰਾਂ ਨੇ ਸੋ੍ਰਮਣੀ ਕਮੇਟੀ ਦੇ ਆਈ ਟੀ ਵਿੰਗ ਦੇ ਕੈਮਰਿਆਂ ਵਿਚ ਵਰਤੇ ਗਏ ਕਾਰਡ ਤੋ ਪੂਰਾ ਡਾਟਾ ਕਢਵਾ ਲਿਆ ਸੀ। ਇਨਾਂ ਕਾਰਡਾਂ ਨੂੰ ਤਿੰਨ ਤਿੰਨ ਵਾਰ ਡਲੀਟ ਕਰਵਾਈ ਗਈ ਸੀ ਤਾਂ ਕਿ ਮੁੜ ਇਸ ਸਾਰੀ ਗਲਬਾਤ ਦੀ ਕਾਪੀ ਨਾ ਹੋ ਸਕੇ। ਇਸ ਸਾਰੇ ਰਿਕਾਰਡ ਨੂੰ ਇਕ ਪੈਨ ਡਰਾਇਵ ਵਿਚ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲ ਰਾਖਵਾ ਰਖ ਦਿੱਤਾ ਗਿਆ ਸੀ। ਅੱਜ ਅਚਾਨਕ ਇਸ ਰਿਕਾਰਡ ਵਿਚੋ ਮਾਹਿਜ 27 ਸਕਿੰਟ ਦਾ ਇਕ ਕਲਿਪ ਜਨਤਕ ਹੁੰਦਾ ਹੈ ਜਿਸ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਵਲਟੋਹਾ ਦੀ ਆਪਸ ਵਿਚ ਬਹਿਸ ਹੈ। ਇਸ ਕਲਿਪ ਤੋ ਬਾਅਦ ਹਰ ਕੋਈ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਵਾਲ ਕਰਨਾ ਸ਼ੁਰੂ ਕਰ ਰਿਹਾ ਹੈ ਕਿ ਇਹ ਕਲਿਪ ਜਨਤਕ ਕਿਵੇ ਹੋਈ, ਕਿਉਕਿ ਅਸਲ ਰਿਕਾਰਡਿੰਗ ਸਿਰਫ ਗਿਆਨੀ ਰਘਬੀਰ ਸਿੰਘ ਪਾਸ ਹੀ ਸੀ। ਇਸ ਸੰਬਧੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਗਤ ਮੰਗ ਕਰ ਰਹੀ ਹੈ ਕਿ ਹੁਣ ਇਸ ਸਾਰੀ ਵੀਡੀਓ ਨੂੰ ਜਨਤਕ ਕਰ ਦਿੱਤਾ ਜਾਵੇ ਤਾਂ ਕਿ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦਾ ਅਸਲ ਕ੍ਰਿਦਾਰ ਸੰਗਤ ਦੇ ਸਾਹਮਣੇ ਆ ਸਕੇ। ਉਨਾਂ ਕਿਹਾ ਕਿ ਜੇਕਰ ਪੂਰੀ ਵੀਡੀਓ ਜਨਤਕ ਕਰ ਦਿੱਤੀ ਜਾਂਦੀ ਹੈ ਤਾਂ ਉਕਤ ਆਗੂ ਨੂੰ ਸੰਗਤ ਨੂੰ ਜਵਾਬ ਦੇਣਾ ਔਖਾ ਹੋ ਜਾਵੇਗਾ ਤੇ ਇਹ ਵਿਅਕਤੀ ਸੰਗਤ ਦੇ ਰੋਹ ਤੇ ਰੋਸ ਦਾ ਸਾਮਣਾ ਨਹੀ ਕਰ ਸਕੇਗਾ। ਗਲਬਾਤ ਦੌਰਾਨ ਆਗੂ ਬਾਰੇ ਵਰਤੀ ਸ਼ਬਦਾਵਲੀ ਤੇ ਜਥੇਦਾਰ ਨੇ ਕਿਹਾ ਕਿ ਮੈ ਮਲਵਈ ਹਾਂ ਤੇ ਸਾਡੇ ਆਮ ਭਾਸ਼ਾ ਵਿਚ ਇਸ ਸੰਬਦ ਦੀ ਵਰਤੋ ਹੋ ਜਾਂਦੀ ਹੈ।