ਅੰਮ੍ਰਿਤਸਰ - ਦਮਦਮੀ ਟਕਸਾਲ ਦੇ ਆਗੂ ਭਾਈ ਸੁਖਦੇਵ ਸਿੰਘ ਨਾਗੋਕੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਵਾਲ ਕੀਤਾ ਹੈ ਕਿ ਉਹ ਪੰਥ ਨੂੰ ਸ਼ਪਸ਼ਟ ਕਰਨ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਸਾਬਕਾ ਅਕਾਲੀ ਵਿਰਸਾ ਸਿੰਘ ਵਲਟੋਹਾ ਦੇ ਆਪਸ ਵਿਚ ਹੋਏ ਸਵਾਲ ਜਵਾਬ ਵਾਲਾ ਵੀਡੀਓ ਕਲਿਪ ਜਨਤਕ ਕਿਵੇ ਹੋਇਆ। ਅੱਜ ਜਾਰੀ ਬਿਆਨ ਵਿਚ ਭਾਈ ਨਾਗੋਕੇ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇ ਤਖ਼ਤਾਂ ਦੇ ਜਥੇਦਾਰਾਂ ਤੇ ਇਲਜਾਮ ਲਗਾਇਆ ਸੀ ਇਹ ਜਥੇਦਾਰ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਸੁਖਬੀਰ ਸਿੰਘ ਬਾਦਲ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਇਆ ਮਾਮਲਾ ਹਲ ਨਹੀ ਕਰ ਰਹੇ। ਜ਼ਦ ਜਥੇਦਾਰਾਂ ਨੇ ਉਸ ਪਾਸੋ ਸ਼ਪਸ਼ਟੀਕਰਨ ਅਤੇ ਸਬੂਤ ਮੰਗ ਲਏ ਤਾਂ ਵਲਟੋਹਾ ਪਾਸ ਜਵਾਬ ਨਹੀ ਸੀ।ਜਥੇਦਾਰਾਂ ਨੇ ਸਿਆਨਪ ਕਰਦਿਆਂ ਸਾਰੀ ਗਲਬਾਤ ਦੀ ਵੀਡੀਓ ਬਣਾ ਲਈ ਤੇ ਇਹ ਸਾਰੀ ਵੀਡੀਓ ਗਿਆਨੀ ਰਘਬੀਰ ਸਿੰਘ ਪਾਸ ਮੌਜੂਦ ਸੀ। ਫਿਰ ਇਸ ਵੀਡੀਓ ਦਾ ਕਲਿਪ ਜਾਰੀ ਹੋਣਾ ਕਿਧਰੇ ਨਾ ਕਿਧਰੇ ਗਿਆਨੀ ਰਘਬੀਰ ਸਿੰਘ ਦੀ ਮਿਲੀ ਭੁਗਤ ਦਾ ਸੰਕੇਤ ਕਰਦਾ ਹੈ। ਗਿਆਨੀ ਰਘਬੀਰ ਸਿੰਘ ਨੇ ਆਪਣੀ ਜਥੇਦਾਰੀ ਤੇ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦੀ ਪੋਸਟ ਬਚਾਉਣ ਲਈ ਇਹ ਕਲਿਪ ਜਾਰੀ ਕੀਤੀ ਹੈ। ਭਾਈ ਨਾਗੋਕੇ ਨੇ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਗਿਆਨੀ ਰਘਬੀਰ ਸਿੰਘ ਨੈਤਿਕ ਜਿੰਮੇਵਾਰੀ ਕਬੂਲ ਕਰਕੇ ਆਪਣੇ ਆਹੁੱਦੇ ਤੋ ਅਸਤੀਫਾ ਦੇਣ।