ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰੰਘ ਵੇਦਾਂਤੀ ਦੇ ਨਿਜੀ ਸਹਾਇਕ ਰਹੇ ਗਿਆਨੀ ਜਗਬੀਰ ਸਿੰਘ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋ ਸੇਵਾਵਾ ਨਿਭਾਉਣ ਵਾਲਿਆਂ ਨੂੰ ਅਕਸਰ ਵਖ ਵਖ ਧਰਮਾਂ ਦੇ ਮੁਖੀਆਂ ਤੇ ਰਾਜਨੀਤਕ ਆਗੂਆਂ ਦੇ ਫੌਨ ਆਉਣੇ ਸੁਭਾਵਿਕ ਹਨ। ਅੱਜ ਵਿਦੇਸ਼ ਤੋ ਇਸ ਪੱਤਰਕਾਰ ਨਾਲ ਗਲ ਕਰਦਿਆਂ ਗਿਆਨੀ ਜਗਬੀਰ ਸਿੰਘ ਨੇ ਕਿਹਾ ਕਿ ਜੇਕਰ ਬਤੌਰ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦਾ ਫੋਨ ਆਇਆ ਵੀ ਹੋਏਗਾ ਤਾਂ ਇਸ ਦਾ ਮਤਲਬ ਇੲ ਨਹੀ ਲਿਆ ਜਾ ਸਕਦਾ ਕਿ ਜਥੇਦਾਰ ਦੀ ਸਾਂਝ ਭਾਜਪਾ ਨਾਲ ਹੋ ਗਈ ਹੈ। ਉਨਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੈਦਾਂਤੀ ਨੂੰ ਖੁਦ ਤਤਕਾਲੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰੰਘ ਅਕਸਰ ਫੌਨ ਕਰਦੇ ਹੁੰਦੇ ਸਨ। ਉਨਾ ਇੰਕ਼ਾਫ ਕੀਤਾ ਕਿ ਜਦ ਸਾਲ 2007 ਵਿਚ ਡੇਰਾ ਸਿਰਸਾ ਮਾਮਲਾ ਸਾਹਮਣੇ ਆਇਆ ਸੀ ਤਾਂ ਇਕ ਉੱਚ ਸਰਕਾਰੀ ਅਧਿਕਾਰੀ ਨੇ ਸਾਡੇ ਨਾਲ ਸੰਪਰਕ ਕਰਕੇ ਪ੍ਰਧਾਨ ਮੰਤਰੀ ਨਾਲ ਸਿੰਘ ਸਾਹਿਬ ਦੀ ਗਲ ਕਰਵਾਉਣ ਲਈ ਕਿਹਾ ਸੀ। ਉਸ ਸਮੇ ਡਾਕਟਰ ਮਨਮੋਹਨ ਸਿੰਘ ਨੇ ਜਥੇਦਾਰ ਵੇਦਾਂਤੀ ਨੂੰ ਕਿਹਾ ਸੀ ਕਿ ਪੰਜਾਬ ਦੇ ਵਿਗੜਭ ਰਹੇ ਹਲਾਤਾਂ ਨੂੰ ਕਾਬੂ ਹੇਠ ਰਖਣ ਲਈ ਸਾਨੂੰ ਜਥੇਦਾਰ ਸਾਹਿਬ ਦੇ ਸਹਿਯੋਗ ਦੀ ਲੋੜ ਹੈ। ਕੁਝ ਤਾਕਤਾਂ ਪੰਜਾਬ ਨੂੰ ਮੁੜ ਪੈਰਾ ਮਿਲਟਰੀ ਫੋਰ ਜਾਂ ਫੌਜ਼ ਦੇ ਹਵਾਲੇ ਕਰਨ ਦਾ ਦਬਾਅ ਬਣਾ ਰਹੀਆਂ ਹਨ। ਇਸ ਲਈ ਪੰਜਾਬ ਦੇ ਹਿਤ ਸਾਹਮਣੇ ਰਖ ਕੇ ਹੀ ਫੈਸਲਾ ਲਿਆ ਜਾਵੇ।ਉਨਾਂ ਦਸਿਆ ਕਿ ਅਕਸਰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਥੇਦਾਰ ਵੇਦਾਂਤੀ ਨਾਲ ਪੰਜਾਬ ਤੇ ਪੰਥ ਦੇ ਮਸਲਿਆ ਬਾਰੇ ਗਲ ਕਰਦੇ ਸਨ।