ਅੰਮ੍ਰਿਤਸਰ - ਸ਼ੋ੍ਰਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸ੍ਰ ਬਲਵਿੰਦਰ ਸਿੰਘ ਭੂੰਦੜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਉਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ। ਕਰੀਬ 15 ਮਿੰਟ ਤਕ ਇਹ ਬੰਦ ਕਮਰਾ ਮੀਟਿੰਗ ਚਲੀ। ਇਸ ਮੀਟਿੰਗ ਬਾਰੇ ਦੋਵੇ ਧਿਰਾਂ ਵੇਰਵੇ ਦੇਣ ਤੋ ਇਨਕਾਰੀ ਰਹੀਆਂ। ਇਸ ਬਾਰੇ ਸ੍ਰ ਭੂੰਦੜ ਸਿਰਫ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਸੀ ਤੇ ਸਿੰੰਘ ਸਾਹਿਬ ਨਾਲ ਰਸਮੀ ਮੁਲਾਕਾਤ ਹੋਈ ਕਹਿ ਕੇ ਚਲਦੇ ਬਣੇ। ਸਮਝਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਸ੍ਰ ਭੂੰਦੜ ਨੇ ਅਕਾਲੀ ਦਲ ਦੇ ਆਗੂਆਂ ਦੇ ਅਸਤੀਫਿਆਂ ਦੀ ਸਥਿਤੀ ਤੋ ਜਥੇਦਾਰ ਨੂੰ ਜਾਣੂ ਕਰਵਾਇਆ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋ ਜਥੇਦਾਰਾਂ ਨੇ ਆਦੇਸ਼ ਕੀਤਾ ਸੀ ਕਿ ਜਿੰਨਾ ਆਗੂਆਂ ਨੇ ਆਪਣੇ ਅਸਤੀਫੇ ਸੌਪ ਦਿੱਤੇ ਹਨ ਬਾਰੇ ਤਿੰਨ ਦਿਨ ਵਿਚ ਫੈਸਲਾ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਰਿਪੋਰਟ ਭੇਜੀ ਜਾਵੇ ਪਰ ਬਾਅਦ ਵਿਚ ਅਕਾਲੀ ਦਲ ਦੇ ਬਾਰ ਬਾਰ ਜ਼ੋਜ਼ ਦੇਣ ਤੇ ਇਸ ਸਮੇ ਵਿਚ 20 ਦਸੰਬਰ ਤਕ ਵਾਧਾ ਕੀਤਾ ਗਿਆ ਸੀ। ਅੱਜ ਦੀ ਮੀਟਿੰਗ ਵਿਚ ਅਸਤੀਫਾ ਕਾਂਡ ਬਾਰੇ ਵਿਚਾਰ ਕੀਤੇ ਜਾਣ ਦੀਆਂ ਸੰਭਾਵਨਾਵਾਂ ਹਨ।