ਨਵੀਂ ਦਿੱਲੀ -ਪਿਛਲੇ 15-20 ਦਿਨਾ ਤੋ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੋਸਲ ਮੀਡੀਆ ਤੇ ਵੀਡੀਓ ਪਾ ਕੇ ਬਦਨਾਮ ਕਰਨ ਦੀਆ ਕੋਝੀਆ ਚਾਲਾ ਚੱਲੀਆ ਜਾ ਰਹੀਆ ਹਨ| ਇਹਨਾ ਚਾਲਾ ਪਿੱਛੇ ਅਕਾਲੀ ਦੇ ਧਨਾਢ ਪਰਿਵਾਰ (ਬਾਦਲ ਪਰਿਵਾਰ) ਦਾ ਆਈ ਟੀ ਸੈਲ ਅਤੇ ਕੁੱਝ ਅਖੌਤੀ ਲੀਡਰ ਹਨ । ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਭਾਵੇ ਸਾਡੇ ਲੱਖ ਸਿਧਾਂਤਿਕ ਵਖਰੇਵੇਂ ਹਨ, ਪਰ ਇਹਨਾਂ ਆਹੁਦਿਆ ਦੀ ਕਿਰਦਾਰਕੁਸੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹਨਾ ਅਖੌਤੀ ਲੀਡਰਾ ਵੱਲੋ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਲਈ ਉਹਨਾ ਦੇ ਇੱਕ ਰਿਸਤੇਦਾਰ ਨੂੰ ਇਸਤੇਮਾਲ ਕੀਤਾ| ਉਸ ਨੇ ਕਰੀਬ 12 ਸਾਲ ਪਹਿਲਾ ਹੋਏ ਤਲਾਕ ਅਤੇ ਘਰ ਉਜਾੜਣ ਵਰਗੇ ਨੀਵੇ ਪੱਧਰ ਦੇ ਇਲਜਾਮ ਪੱਤਰਕਾਰਾ ਦੇ ਸਾਹਮਣੇ ਲਗਾਏ ਅਤੇ ਇਹਨਾ ਪੱਤਰਕਾਰਾ ਨੇ ਇੱਕ ਵੀਡੀਓ ਰਿਕਾਰਡ ਕਰਕੇ ਸੋਸਲ ਮੀਡੀਆ ਤੇ ਪਾ ਦਿੱਤੀ| ਇਹ ਵੀਡੀਓ ਲੀਗਲ ਨੋਟਿਸ ਜਾਣ ਤੋ ਬਾਅਦ ਪੱਤਰਕਾਰਾ ਨੇ ਇਹ ਵੀਡੀਓ ਸੋਸਲ ਮੀਡੀਆ ਤੋ ਹਟਾ ਦਿੱਤੀ ਗਈ ਹੈ| ਸਿੱਖ ਕੌਮ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਉਦੋ ਤੱਕ ਚਟਾਣ ਵਾਂਗ ਖੜੀ ਹੈ ਜਦੋ ਤੱਕ ਇਹ ਤਖਤ ਸਾਹਿਬ ਦੇ ਜੱਥੇਦਾਰ ਹਨ| ਉਨ੍ਹਾਂ ਕਿਹਾ ਕਿ ਅਸੀ ਇਲਜਾਮ ਲਗਾਉਣ ਵਾਲੇ ਵਿਅਕਤੀ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਜੱਥੇਦਾਰ ਸਾਹਿਬ ਤੇ ਲਗਾਏ ਗਏ ਇਲਜਾਮਾ ਨੂੰ ਵਾਪਿਸ ਲਵੇ ਨਹੀ ਤਾਂ ਸਿੱਖ ਕੌਮ ਆਪਣੇ ਹਿਸਾਬ ਨਾਲ ਸਜਾ ਦੇਵੇਗੀ |