ਪੰਜਾਬ ਰਾਜ ਮਹਿਲਾ ਕਮਿਸ਼ਨ ਇਕ ਔਰਤ ਦੇ ਘਰ ਉਜੜਣ ਦਾ ਇੰਤਜਾਰ ਕਰ ਰਿਹਾ ਲਗਦਾ ਹੈ। ਜਦ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਬਾਰੇ ਅਪਸ਼ਬਦ ਬੋਲੇ ਸਨ ਤਾਂ ਰਾਜ ਦੀ ਮਹਿਲਾ ਕਮਿਸ਼ਨ ਸਵੈ ਨੋਟਿਸ ਲੈਦਿਆਂ ਐਡਵੋਕੇਟ ਧਾਮੀ ਨੂੰ ਤਲਬ ਕਰ ਲਿਆ ਸੀ।ਅੱਜ ਇਕ ਔਰਤ ਜਿਸ ਦਾ ਸਾਲ 2017 ਵਿਚ ਤਲਾਕ ਵੀ ਹੋ ਚੁੱਕਾ ਹੈ ਦਾ ਘਰ ਬਚਾਉਣ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋ ਹਾਲੇ ਤਕ ਕੋਈ ਕਾਰਵਾਈ ਨਹੀ ਕੀਤੀ ਗਈ। ਜਾਣਕਾਰੀ ਮੁਤਾਬਿਕ ਬੀਬੀ ਸਤਿੰਦਰਪਾਲ ਕੌਰ ਨੇ ਖੁਦ ਨਿਜੀ ਤੌਰ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫਤਰ ਹਾਜਰ ਹੋ ਕੇ ਆਪਣੀ ਦਰਖਾਸਤ ਦਿੱਤੀ ਸੀ ਕਿ ਗੁਰਪ੍ਰੀਤ ਸਿੰਘ ਨਾਮ ਦਾ ਇਕ ਵਿਅਕਤੀ ਜਿਸ ਨਾਲ ਉਸ ਦਾ ਤਲਾਕ ਵੀ ਹੋ ਚੁੱਕਾ ਹੈ, ਦਾ ਘਰ ਤੋੜਣ ਦੀਆਂ ਹਰਕਤਾਂ ਕਰ ਰਿਹਾ ਹੈ। ਬੀਬੀ ਸਤਿੰਦਰਪਾਲ ਕੌਰ ਨੇ ਅੱਗੇ ਦਸਿਆ ਕਿ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਜਿਸ ਨਾਲ ਉਸ ਦਾ ਤੋੜ ਵਿਛੋੜਾ ਹੋ ਚੁੱਕਾ ਹੈ ਉਸ ਦੀ ਕ੍ਰਿਦਾਰਕੁਸ਼ੀ ਕਰ ਰਿਹਾ ਹੈ । ਉਕਤ ਗੁਰਪ੍ਰੀਤ ਸਿੰਘ ਨੇ ਕੁਝ ਸਿਆਸਤਦਾਨਾਂ ਦੀ ਸ਼ਹਿ ਤੇ ਉਸ ਦੇ ਜੀਜਾ ਗਿਆਨੀ ਹਰਪ੍ਰੀਤ ਸਿੰਘ ਨਾਲ ਉਸ ਦੇ ਬੇਬੁਨਿਆਦ ਸੰਬਧਾਂ ਨੂੰ ਲੈ ਕੇ ਵਖ ਵਖ ਚੈਨਲਾਂ ਤੇ ਗਲਬਾਤ ਕੀਤੀ ਹੈ।ਇਸ ਕਾਰਨ ਉਸ ਦਾ ਸਮਾਜ ਵਿਚ ਜਿਉਣਾ ਔਖਾ ਹੋਇਆ ਹੈ। ਇਸ ਪੱਤਰਕਾਰ ਨਾਲ ਗਲ ਕਰਦਿਆਂ ਬੀਬੀ ਸਤਿੰਦਰਪਾਲ ਕੌਰ ਨੇ ਦਸਿਆ ਕਿ ਉਹ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫਤਰ ਨਿਜੀ ਤੌਰ ਤੇ ਜਾ ਕੇ ਆਈ ਹੈ ਤੈ ਅੱਜ 20 ਦਸੰਬਰ ਨੂੰ ਮੁੜ ਉਨਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫਤਰ ਜਾਣਾ ਹੈ। ਉਨਾ ਪੰਜਾਬ ਰਾਜ ਮਹਿਲਾ ਕਮਿਸ਼ਨ ਤੋ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਗੁਰਪ੍ਰੀਤ ਸਿੰਘ ਨੂੰ ਬਣਦੀ ਸਜਾ ਦਿੱਤੀ ਜਾਵੇ ਤਾਂ ਕਿ ਉਸ ਦੀ ਵਫੀ ਭੈਣ ਤੇ ਉਸ ਦੇ ਪਰਵਾਰ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਦਾ ਸਾਮਣਾ ਨਾ ਕਰਨਾ ਪਵੇ।