ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਕ ਫਸੀਲ ਤੋ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਵਲੋ ਜਾਰੀ ਕੀਤਾ ਹੁਕਮਨਾਮੇ, ਆਦੇਸ਼ ਤੇ ਸੰਦੇਸ਼ ਇਤਿਹਾਸ ਦਾ ਹਿੱਸਾ ਬਣਦਾ ਹੈ। ਕਿਹਾ ਜਾਂਦਾ ਹੈ ਕਿ ਦੁਨੀਆਂ ਭਰ ਵਿਚ ਵਸਦਾ ਕੋਈ ਵੀ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਕੀਤੇ ਆਦੇਸ਼ ਨੂੰ ਬਦਲਣ ਦੀ ਹਿੰਮਤ ਨਹੀ ਰਖਦਾ, ਪਰ ਤਖ਼ਤ ਦੇ ਜਥੇਦਾਰ ਦੀ ਸੇਵਾ ਨਿਭਾਅ ਰਹੇ ਜਥੇਦਾਰ ਗਿਆਨੀ ਰਘਬੀਰ ਸਿੰਘ ਆਪਣੀ ਮਰਜੀ ਨਾਲ ਪੰਜ ਸਿੰਘ ਸਾਹਿਬਾਨ ਦੇ ਫੈਸਲੇ ਨੂੰ ਜਦ ਚਾਹੇ ਬਦਲ ਸਕਦੇ ਹਨ। ਮਿਸਾਲ ਵਜੋ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਆਦੇਸ਼ ਮੁਤਾਬਿਕ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੁਖਬੀਰ ਸਿੰਘ ਬਾਦਲ ਸਹਿਤ ਹੋਰਨਾਂ ਆਗੂਆਂ ਦੇ ਆਏ ਹੋਏ ਅਸਤੀਫੇ 3 ਦਿਨਾਂ ਵਿਚ ਪ੍ਰਵਾਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਰਿਪੋਰਟ ਭੇਜਣ ਲਈ ਕਿਹਾ ਸੀ। ਇਹ ਆਦੇਸ਼ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਖੁਦ ਦੁਹਰਾਇਆ ਵੀ ਸੀ। ਜੋ 15 ਦਿਨ ਬੀਤ ਜਾਣ ‘ਤੇ ਵੀ ਮੰਨਿਆ ਨਹੀਂ ਗਿਆ। ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਜਥੇਦਾਰ ਨੂੰ ਲੱਗੀ ਤਨਖਾਹ ਦਾ ਹਵਾਲਾ ਦੇ ਕੇ ਸਮਾਂ ਵਧਾ ਲਿਆ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਮੁਤਾਬਿਕ ਇਹ ਅਸਤੀਫੇ 20 ਦਸੰਬਰ ਤਕ ਨਹੀ 25 ਦਸੰਬਰ ਤਕ ਪ੍ਰਵਾਨ ਕਰਨ ਲਈ ਜਥੇਦਾਰ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੁੰ ਆਦੇਸ਼ ਕੀਤਾ ਸੀ। ਸੁਖਬੀਰ ਸਿੰਘ ਬਾਦਲ ‘ਤੇ 4 ਦਸੰਬਰ ਨੂੰ ਹੋਏ ਹਮਲੇ ਦੀ ਨਿੰਦਾ ਕਰਨ ਲਈ ਵਰਕਿੰਗ ਕਮੇਟੀ ਦੀ ਇਕੱਤਰਤਾ ਸੱਦੀ ਗਈ ਸੀ।ਇਥੇ ਹੀ ਬਸ ਨਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਐਲਾਣ ਕੀਤੀ ਗਈ 6 ਮੈਂਬਰੀ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਦਾ ਨਾਮ ਸ਼ਾਮਲ ਨਹੀਂ ਸੀ, ਜਦਕਿ ਸਕੱਤਰੇਤ ਵੱਲੋਂ ਤਿਆਰ ਕੀਤੀਆਂ ਪੱਤਰਕਾਵਾਂ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਦਾ ਨਾਮ ਜ਼ੋੜਿਆ ਗਿਆ। ਇਸ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਇਕਬਾਲ ਸਿੰਘ ਝੂੰਦਾ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰੀ ਤੇ ਬੀਬੀ ਸਤਵੰਤ ਕੌਰ ਨੂੰ ਮੈਂਬਰ ਸ਼ਾਮਲ ਕੀਤਾ ਸੀ।ਇਸੇ ਤਰ੍ਹਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਕ ਫਸੀਲ ਤੋਂ ਹੋਏ ਆਦੇਸ਼ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵੱਲੋਂ ਹੀ ਨਹੀਂ ਮੰਨਿਆ ਗਿਆ। ਆਦੇਸ਼ ਵਿਚ ਡੇਰਾ ਸਿਰਸਾ ਮੁਖੀ ਨੂੰ ਬਿਨਾ ਮੰਗੇ ਮੁਆਫੀ ਦੇਣ ਸਬੰਧੀ ਸਾਬਕਾ ਜਥੇਦਾਰਾਂ ਦੇ ਆਏ ਸਪੱਸ਼ਟੀਕਰਨ ਤਸੱਲੀਬਖਸ਼ ਨਾ ਹੋਣ ਕਰਾਨ ਸਪੱਸ਼ਟੀਕਰਨ ਅਤੇ ਮੁਆਫੀ ਦਾ ਅਧਾਰ ਬਣਾ ਕੇ ਆਈ ਚਿੱਠੀ ਨੂੰ ਜਨਤਕ ਕਰਨ ਦਾ ਫੈਂਸਲਾ ਕੀਤਾ ਸੀ। ਸ੍ਰੀ ਅਕਾਲ ਤਖਤ ਸਾਹਿਬ ਦੀ ਪੱਤ੍ਰਿਕਾ ਨੰ ਅਤੇ207 ਰਾਹੀਂ ਇਹ ਆਦੇਸ਼ ਸਕੱਤਰੇਤ ਵੱਲੋਂ ਲਾਗੂ ਕਰਨਾ ਸੀ, ਜਿਸ ਨੂੰ ਪੂਰਾ ਨਹੀਂ ਕੀਤਾ ਗਿਆ। ਸਪੱਸ਼ਟੀਕਰਨ ਨਾਮੰਜੂਰ ਵਾਲਿਆਂ ਵਿਚ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁੱਖ ਸਿੰਘ ਤੇ ਗਿਆਨੀ ਇਕਬਾਲ ਸਿੰਘ ਦੇ ਨਾਮ ਸ਼ਾਮਲ ਸਨ।