ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਸਾਥੀਆ ਸਮੇਤ ਬੀਤੇ ਕੱਲ੍ਹ ਖਨੌਰੀ ਬਾਰਡਰ ਵਿਖੇ ਜਿਥੇ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਕਿਸਾਨੀ ਤੇ ਖੇਤ-ਮਜਦੂਰਾਂ ਦੀਆਂ ਮੰਗਾਂ ਦੀ ਪੂਰਤੀ ਕਰਵਾਉਣ ਹਿੱਤ ਮਰਨ ਵਰਤ ਤੇ ਬੈਠੇ ਹਨ, ਉਥੇ ਦਰਸ਼ਨ ਕਰਨ ਗਏ ਸਨ । ਇਨ੍ਹਾਂ ਨਾਲ ਵਿਚਾਰਾਂ ਸਾਂਝੀਆ ਕਰਦੇ ਹੋਏ ਸ. ਮਾਨ ਨੇ ਕਿਹਾ ਹੈ ਕਿ ਜਦੋ ਸ. ਡੱਲੇਵਾਲ ਦੀ ਕੀਮਤੀ ਜਾਨ ਅਤਿ ਖ਼ਤਰੇ ਵਿਚ ਹੈ, ਤਾਂ ਉਸ ਸਮੇਂ ਇੰਡੀਆਂ ਦੇ ਹੁਕਮਰਾਨਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਪਹਿਲੇ ਕਿਸਾਨ ਅੰਦੋਲਨ ਸਮੇਂ ਮੰਗੀਆ ਗਈਆ ਜਾਇਜ ਮੰਗਾਂ ਨੂੰ ਤੁਰੰਤ ਪੂਰਨ ਕਰਨ ਦਾ ਐਲਾਨ ਕਰਕੇ ਜਿਥੇ ਸ. ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਈ ਜਾਵੇ, ਉਥੇ ਜਦੋਂ ਹਾਲਾਤ ਅਤਿ ਬਦਤਰ ਹੁੰਦੇ ਜਾ ਰਹੇ ਹਨ ਅਤੇ ਕਿਸੇ ਸਮੇ ਵੀ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ, ਤਾਂ ਉਸ ਤੋ ਪਹਿਲੇ ਸਮੁੱਚੀਆਂ ਕਿਸਾਨ ਤੇ ਖੇਤ ਮਜਦੂਰ ਜਥੇਬੰਦੀਆਂ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਆਪਣੀਆ ਮੰਗਾਂ ਦੀ ਪੂਰਤੀ ਲਈ ਦ੍ਰਿੜਤਾ ਨਾਲ ਜੱਦੋ-ਜਹਿਦ ਕਰਨ ਦੀ ਜਿੰਮੇਵਾਰੀ ਨਿਭਾਉਣ ਤਾਂ ਕਿ ਪੰਜਾਬ, ਪੰਜਾਬੀ, ਕਿਸਾਨ ਤੇ ਖੇਤ ਮਜਦੂਰ ਵਿਰੋਧੀ ਸੈਂਟਰ ਦੇ ਹੁਕਮਰਾਨਾਂ ਨੂੰ ਕਿਸਾਨੀ ਮੰਗਾਂ ਨੂੰ ਪੂਰਨ ਕਰਨ ਲਈ ਮਜਬੂਰ ਕੀਤਾ ਜਾ ਸਕੇ ਅਤੇ ਇਸ ਜੱਦੋ ਜਹਿਦ ਨੂੰ ਮੰਜਿਲ ਵੱਲ ਵਧਾਇਆ ਜਾ ਸਕੇ ।”
ਉਨ੍ਹਾਂ ਕਿਹਾ ਕਿ ਜੇਕਰ ਸੈਟਰ ਦੀ ਮੋਦੀ ਹਕੂਮਤ ਨੇ ਇਸ ਕਿਸਾਨੀ ਜੱਦੋ ਜਹਿਦ ਨਾਲ ਜੁੜੇ ਅਤਿ ਸੰਜੀਦਗੀ ਭਰੇ ਮਸਲਿਆ ਨੂੰ ਹੱਲ ਕਰਨ ਵਿਚ ਕਿਸੇ ਤਰ੍ਹਾਂ ਦੇਰੀ ਕੀਤੀ ਅਤੇ ਕੋਈ ਵੱਡਾ ਨੁਕਸਾਨ ਹੋ ਗਿਆ ਤਾਂ ਉਸ ਲਈ ਮੋਦੀ ਅਤੇ ਉਸਦੀ ਸੈਟਰ ਹਕੂਮਤ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ । ਜਿਸਦੇ ਨਿਕਲਣ ਵਾਲੇ ਭਿਆਨਕ ਨਤੀਜੇ ਵੀ ਖਤਰਨਾਕ ਹੋਣਗੇ ।