ਚਮਕੌਰ ਸਾਹਿਬ- ਅੱਜ ਚਮਕੌਰ ਸਾਹਿਬ ਦੀ ਮਹਾਨ ਤੇ ਪਵਿੱਤਰ ਧਰਤੀ ਤੇ , ਸਰਬੰਸਦਾਨੀ ਗੁਰੂ ਗੋਬਿੰਦ ਸਿੰਘ, ਮਾਤਾ ਗੁਜਰ ਕੌਰ, ਛੋਟੇ-ਵੱਡੇ ਸਾਹਿਜਾਦਿਆਂ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਲਾਸਾਨੀ ਅਤੇ ਮਹਾਨ ਸ਼ਹਾਦਤ ਤੇ ਕੁਰਬਾਨੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ, ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਦੀ ਅਗਵਾਈ ਹੇਠ ਦਿੱਤੀ ਗਈ, ਜਿੰਨਾ ਤੇ ਉਸ ਸਮੇਂ ਦੇ ਜਾਬਰ ਹੁਕਮਰਾਨ ਨੇ ਨਾ ਵਰਨਣ ਯੋਗ ਤਸੀਹੇ ਦਿੱਤੇ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਚਮਕੌਰ ਸਾਹਿਬ ਵਿਖੇ ਵਿਸ਼ਾਲ ਸਿੱਖ ਪੰਥ ਦੇ ਇਕੱਠ ਨੂੰ ਸੰਬੋਧਨ ਕਰਦਿਆਂ, ਰਵੀਇੰਦਰ ਸਿੰਘ ਨੇ
ਗੁਰੂ ਗੋਬਿੰਦ ਸਿੰਘ ਜੀ ਦੇ ਅਨੂਠੇ ਫਲਸਫੇ ਅਤੇ ਸਿਧਾਂਤ ਨੂੰ ਸੱਜਰਿਆਂ ਕਰਦਿਆਂ ਕਿਹਾ ਕਿ ਉਨਾ ਜਬਰ-ਜੁਲਮ, ਅਣਮਨੁੱਖੀ ਅੱਤਿਆਚਾਰ ਖਿਲਾਫ ਡਟਣ ਦਾ ਸੰਦੇਸ਼ ਅਪਣਾ ਸਰਬੰਸ ਵਾਰ ਕੇ ਦਿੱਤਾ, ਜਿਸ ਦੀ ਮਿਸਾਲ ਦੁਨੀਆ ਭਰ ਵਿੱਚ ਕਿੱਤੇ ਨਹੀ ਮਿਲਦੀ। ਸਾਬਕਾ ਸਪੀਕਰ ਮੁਤਾਬਕ ਸਰਬੰਸਦਾਨੀ ਨੇ ਖਾਲਸਾ ਪੰਥ ਦੀ ਸਾਜਣਾ ਕਰਕੇ , ਇੱਕ ਅਜਿਹੀ ਕੌਮ ਦਾ ਗਠਨ ਕੀਤਾ, ਜਿਸ ਦੀ ਦੁਨੀਆ ਭਰ ਵਿੱਚ ਵਿਲੱਖਣ ਪਛਾਣ ਹੈ।ਉਨਾ ਅਨੁਸਾਰ ਸਿੱਖ ਧਰਮ ਸਰਬੱਤ ਦਾ ਭਲਾ ਮੰਗਦਾ ਹੈ।ਹਰ ਗੁਰਧਾਮ
ਵਿੱਚ ਰੋਜ਼ਾਨਾ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਨੂੰ ਪੰਜ ਪਿਆਰਿਆਂ ਦੇ ਰੂਪ ਵਿਚ ਸਿਰਜਣਾ ਕਰ ਪੰਜ ਪ੍ਰਧਾਨੀ ਪ੍ਰਥਾ ਦਿੱਤੀ ਸੀ ਇਹੀ ਸਾਡਾ ਅਸਲੀ ਸਿਧਾਂਤ ਹੈ। ਉਨ੍ਹਾਂ ਕਿਹਾ ਕਿ ਪੰਥਕ ਰਾਜਨੀਤੀ ਦੇ ਖੁਆਰ ਹੋਣ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਅਸੀਂ ਗੁਰੂ ਸਾਹਿਬਾਨ ਜੀ ਦੇ ਦਿੱਤੇ ਹੋਏ ਸਿਧਾਂਤ ਤੋਂ ਟੁੱਟ ਕੇ ਬੰਦਾ-ਪੂਜਕ ਬਣ ਗਏ ਹਨ।ਉਨਾਂ ਕਿਹਾ ਕਿ ਇਹ ਸਾਡੇ ਦੁਆਰਾ ਪੂਜੇ ਜਾਣ ਵਾਲੇ ਬੰਦੇ ਹੀ ਸਾਡੇ ਸਿਰਾਂ 'ਤੇ ਸਵਾਰ ਹੋ ਕੇ ਸਾਡੇ ਧਰਮ ਸਾਡੀਆਂ ਸੰਸਥਾਵਾਂ, ਸਾਡੀਆਂ ਪੰਥਕ ਰਵਾਇਤਾਂ ਨੂੰ ਨੀਵਾਂ ਵਿਖਾਉਂਦੇ ਹਨ ਅਤੇ ਅਸੀਂ ਉਨ੍ਹਾਂ ਦਾ ਕੁੱਝ ਵੀ ਨਹੀਂ ਵਿਗਾੜ ਸਕਦੇ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਕੌਮ ਦੀ ਯੋਗ ਅਗਵਾਈ ਲਈ ਪੰਚ-ਪ੍ਰਧਾਨੀ ਮਰਿਆਦਾ ਨੂੰ ਮੁੜ ਸੁਰਜੀਤ ਕੀਤਾ ਜਾਵੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਧਾਮੀ ਦੇ ਗਲਤ ਵਿਵਹਾਰ 'ਤੇ ਕਿਹਾ ਕਿ ਨਾਰੀ ਜਾਤੀ ਲਈ ਅਪਮਾਨ ਜਨਕ ਸ਼ਬਦ ਬੋਲਣ ਵਾਲੇ ਐੱਸ. ਜੀ. ਪੀ. ਸੀ. ਪ੍ਰਧਾਨ ਧਾਮੀ ਨੂੰ ਤੁਰੰਤ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।
ਰਵੀਇੰਦਰ ਸਿੰਘ ਨੇ ਅੱਜ ਦੇ ਹਾਲਾਤਾਂ ਤੇ ਚਰਚਾ ਕਰ ਦਿਆਂ ਕਿਹਾ ਕਿ ਕੁਝ ਅੰਦਰ -ਬਾਹਰ ਸਿੱਖ ਪੰਥ ਵਿਰੋਧੀ ਤਾਕਤਾਂ ਸਰਗਰਮ ਹਨ ਜੋ ਸਿੱਖੀ ਨੂੰ ਢਾਹ ਲਾ ਰਹੀਆਂ ਹਨ ਅਤੇ ਇੰਨਾ ਤੋਂ ਸੁਚੇਤ ਹੋਣਾ ਬੇਹੱਦ ਜਰੂਰੀ ਹੋ ਗਿਆ ਹੈ।ਉਨਾ ਸਿੱਖੀ ਸਿਧਾਂਤ ਤੇ ਬੋਲਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਦੇ ਲੀਡਰ ਆਪਣੇ ਮੁਫਾਦ ਲਈ ਗੈਰ ਸਿਧਾਂਤਕ ਬਣ ਜਾਂਦੇ ਹਨ, ਉਹ ਕੌਮਾਂ ਨੂੰ ਬਰਬਾਦ ਕਰਨ ਲਈ ਗੁਨਾਹਗਾਰ ਤੇ ਜੁੰਮੇਵਾਰ ਹੁੰਦੇ ਹਨ।ਇਹ ਲੋਕ ਅਸਿੱਧੇ ਢੰਗ ਨਾਲ ਜਬਰ-ਜੁਲਮ ਕਰਕੇ , ਇਤਿਹਾਸ ਨੂੰ ਕਲੰਕਿਤ ਕਰਦੇ ਹਨ ਤੇ ਸਾਨੂੰ ਗੁਰੂ ਸਾਹਿਬਾਨ ਦੇ ਸਿਧਾਂਤ ਮੁਤਾਬਕ ਪਹਿਰਾ ਦੇਣ ਦੀ ਲੋੜ ਹੈ ਤਾਂ ਜੋ ਸਿੱਖੀ ਦੀਆਂ ਮੁਕੱਦਸ ਸੰਸਥਾਵਾਂ ਦੀ ਆਨ'--ਸ਼ਾਨ, ਪ੍ਰੰਪਰਾਵਾਂ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਮੌਕੇ ਕਬੱਡੀ ਕੱਪ ਵੀ ਕਰਵਾਇਆ ਗਿਆ, ਜਿਥੇ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਉਪਨ ਕਬੱਡੀ ਖਿਡਾਰੀਆਂ ਨੇ ਵੀ ਭਾਗ ਲਿਆ।ਇਸ ਮੌਕੇ ਹਰਬੰਸ ਸਿੰਘ ਕੰਧੋਲਾ, ਭਰਪੂਰ ਸਿੰਘ ਧਾਂਦਰਾ, ਤਜਿੰਦਰ ਸਿੰਘ ਪੰਨੂ, ਸਟੇਜ ਸੈਕਟਰੀ ਮੇਜਰ ਰਣਜੀਤ ਸਿੰਘ ਧਾਰਨੀ, ਮੇਜਰ ਸਿੰਘ ਅਧਿਆਪਕ, ਨੰਬਰਦਾਰ ਗੁਰਮੀਤ ਸਿੰਘ ਢੰਗਰਾਲੀ, ਜ਼ੋਰਾਵਰ ਸਿੰਘ ਚੱਪੜ ਚਿੜੀ, ਐਡਵੋਕੇਟ ਬਲਵੀਰ ਸਿੰਘ, ਜਸਵਿੰਦਰ ਸਿੰਘ ਬੰਗੀਆਂ, ਸੁਖਵਿੰਦਰ ਸਿੰਘ ਮੁੰਡੀਆਂ, ਸਰਪੰਚ ਪਰਮਜੀਤ ਸਿੰਘ ਬੰਗੀਆਂ, ਨੰਬਰਦਾਰ ਅਮਰਜੀਤ ਸਿੰਘ ਦੁੱਮਣਾ, ਸੰਤ ਬਾਬਾ ਹਰਦੀਪ ਸਿੰਘ ਸਿੰਘ ਰੋਪੜ, ਜਥੇਦਾਰ ਪ੍ਰੀਤਮ ਸਿੰਘ ਸੱਲੋਮਾਜਰਾ, ਗੁਰਦੇਵ ਸਿੰਘ ਕੋਮਲ ਸੰਧੂਆਂ, ਅਰਵਿੰਦਰ ਸਿੰਘ ਪੈਂਟਾ, ਭਾਗ ਸਿੰਘ ਰੋਪੜ, ਅਮਰਜੀਤ ਸਿੰਘ ਕੰਗ, ਸੁਪਿੰਦਰ ਸਿੰਘ ਭੰਗੂ, ਅਵਤਾਰ ਸਿੰਘ ਲਠੇਰੀ, ਪਰਮਿੰਦਰ ਸਿੰਘ ਭਿਉਰਾ, ਚੰਦ ਸਿੰਘ ਮੰਗਤਪੁਰਾ, ਮਨਜਿੰਦਰ ਸਿੰਘ ਬਾਠ, ਗੁਰਮੁਖ ਸਿੰਘ ਹੁਸ਼ਿਆਰਪੁਰ, ਅਜਾਇਬ ਸਿੰਘ ਮਾਂਗਟ, ਪ੍ਰਿੰਸੀਪਲ ਕਿਰਨਜੋਤ ਕੌਰ ਮਾਂਗਟ, ਭਿੰਦਰ ਸਿੰਘ ਮੱਲੀ, ਅਵਤਾਰ ਸਿੰਘ, ਮੁਨੀਸ਼ ਭੱਲਾ, ਦਵਿੰਦਰ ਸਿੰਘ, ਮੈਡਮ ਰਾਜਰਾਣੀ, ਦਲਜੀਤ ਕੌਰ, ਰਾਜਵੰਤ ਕੌਰ, ਜਸਪਾਲ ਕੌਰ, ਬਲਜੀਤ ਕੌਰ, ਸੁਨੀਤਾ ਰਾਣੀ, ਕਰਮਜੀਤ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।