ਇਟਾਵਾ- ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੇ ਇਟਾਵਾ 'ਚ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਸਾਧਿਆ। ਮੰਦਰਾਂ ਜਾਂ ਹੋਰ ਕਿਤੇ ਵੀ ਪੁਟਾਈ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਇਕ ਦਿਨ ਭਾਜਪਾ ਦੇ ਲੋਕ 'ਆਪਣੀ ਸਰਕਾਰ' ਪੁੱਟ ਦੇਣਗੇ ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਭਲ 'ਚ ਮੰਦਰ ਦਾ ਪਤਾ ਲਗਾਉਣ 'ਤੇ ਸਪਾ ਮੁਖੀ ਨੇ ਕਿਹਾ, ''ਇਹ ਇਸੇ ਤਰ੍ਹਾਂ ਖੁਦਾਈ ਕਰਦੇ ਰਹਿਣਗੇ ਅਤੇ ਖੁਦਾਈ ਕਰਦੇ ਹੋਏ ਇਕ ਦਿਨ ਆਪਣੀ ਹੀ ਸਰਕਾਰ ਨੂੰ ਪੁੱਟ ਦੇਣਗੇ।" 'ਵਨ ਨੇਸ਼ਨ-ਵਨ ਇਲੈਕਸ਼ਨ' ਵਾਲੇ ਲੋਕ ਆਪਣਾ ਰਾਸ਼ਟਰੀ ਪ੍ਰਧਾਨ ਨਹੀਂ ਚੁਣ ਸਕੇ।"
ਬਾਰਾਬੰਕੀ ਤੋਂ ਸਪਾ ਵਿਧਾਇਕ ਦੇ ਭਾਜਪਾ ਨੂੰ ਹਿੰਦੂ ਅੱਤਵਾਦੀ ਕਹਿਣ ਦੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਨਫਰਤ ਫੈਲਾਉਣ, ਲੋਕਾਂ ਨੂੰ ਮਾਰਨ, ਸੜਕਾਂ 'ਤੇ ਨੰਗੇ ਕਰਨ ਵਾਲਿਆਂ ਨੂੰ ਕੀ ਕਹੀਏ।
ਉਨ੍ਹਾਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਦੇ ਬਿਆਨ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਕਿਹਾ ਕਿ ਇਹ ਭਾਜਪਾ ਦੀ ਭੂਮੀਗਤ ਵਿਚਾਰਧਾਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਹਨ ਭਾਗਵਤ ਮੁੱਖ ਮੰਤਰੀ ਨੂੰ ਫੋਨ ਕਰ ਦਿੰਦੇ ਹਨ ਤਾਂ ਸਾਰੇ ਸਰਵੇਖਣ ਅਤੇ ਸਾਰੇ ਵਿਵਾਦ ਰੁਕ ਜਾਣਗੇ। ਇਹ ਬਿਆਨ ਸਿਆਸੀ ਲਾਹੇ ਲਈ ਦਿੱਤੇ ਜਾ ਰਹੇ ਹਨ।
ਬਾਬਾ ਸਾਹਿਬ ਭੀਮ ਰਾਓ ਅੰਬੇਡਕਰ 'ਤੇ ਕੀਤੀ ਗਈ ਟਿੱਪਣੀ 'ਤੇ ਵੀ ਉਨ੍ਹਾਂ ਨੇ ਭਾਜਪਾ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਪੂਜਣਯੋਗ ਹਨ। ਭਾਜਪਾ ਦੇ ਸਾਰੇ ਨੇਤਾਵਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਭਾਜਪਾ ਵਾਲੇ ਸੂਬੇ ਵਿੱਚ ਹਰ ਤਰ੍ਹਾਂ ਦਾ ਗਲਤ ਕੰਮ ਕਰ ਰਹੇ ਹਨ ਅਤੇ ਜ਼ਮੀਨਾਂ 'ਤੇ ਕਬਜ਼ਾ ਕਰ ਰਹੇ ਹਨ। ਹਰ ਪਾਸੇ ਲੁੱਟ-ਖੋਹ ਅਤੇ ਡਾਕਾ ਮਾਰਿਆ ਜਾ ਰਿਹਾ ਹੈ। ਇਹ ਸਰਕਾਰ ਸੰਵਿਧਾਨ ਦੇ ਰਾਹ 'ਤੇ ਨਹੀਂ ਚੱਲ ਰਹੀ। ਬੈਂਕ ਦੇ ਲਾਕਰ ਲੁੱਟੇ ਜਾ ਰਹੇ ਹਨ।