ਸ੍ਰੀ ਮੁਕਤਸਰ ਸਾਹਿਬ- ਚਾਲੀ ਮੁਕਤਿਆਂ ਨੂੰ ਸਮਰਪਿਤ ਮਹੱਲੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਬੇਇਨਸਾਫੀ ਕਰ ਰਹੀ ਹੈ। ਕਿਸਾਨਾਂ ਨੂੰ ਹੱਕੀ ਮੰਗਾਂ ਮਨਵਾਉਣ ਲਈ ਆਪਣੀਆਂ ਅਹੂਤੀਆਂ ਦੇਣੀਆਂ ਪੈ ਰਹੀਆਂ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਕੁੰਭ ਕਰਨ ਦੀ ਨੀਂਦ ਤੋਂ ਉਠਾਦਿਆਂ ਕਿਹਾ ਕਿ ਕਿਸਾਨਾਂ ਨਾਲ ਜੋ ਸਲੂਕ ਕੀਤਾ ਜਾ ਰਿਹਾ ਹੈ, ਇਸ ਦੇ ਸਾਰਥਿਕ ਸਿੱਟੇ ਨਹੀਂ ਸਗੋਂ ਦੁਖਦ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨ ਕੇ ਕੇਂਦਰ ਸਰਕਾਰ ਭੁੱਖ ਹੜਤਾਲ ਤੋ ਬੈਠੇ ਕਿਸਾਨਾਂ ਨੂੰ ਸੁਖੀਸਾਂਦੀ ਘਰਾਂ ਨੂੰ ਤੋਰਨਾ ਚਾਹੀਦਾ ਹੈ। ਆਏ ਦਿਨ ਹੜਤਾਲ ਤੇ ਬੈਠੇ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਰਹੀਆਂ ਹਨ ਇਨ੍ਹਾਂ ਦਾ ਇਵਜਾਨਾਂ ਸਰਕਾਰਾਂ ਨੂੰ ਭੁਗਤਨਾ ਪਵੇਗਾ। ਕਿਸਾਨ ਆਗੂ ਸ. ਡੱਲੇਵਾਲ ਦੀ ਸਿਹਤ ਨਾਜੁਕ ਹੈ ਉਸ ਨੂੰ ਬਚਾਉਣ ਲਈ ਸਰਕਾਰ ਸਾਰਥਿਕ ਹੱਲ ਕੱਢੇ।