ਨੈਸ਼ਨਲ

ਬੰਗਲਾਦੇਸ਼ ਅੰਦਰ ਬੈਨ ਕੀਤੀ ਗਈ ਫ਼ਿਲਮ ਐਮਰਜੈਂਸੀ ਪੰਜਾਬ ਵਿੱਚ ਹੋਵੇ ਬੰਦ-ਬਾਬਾ ਹਰਦੀਪ ਸਿੰਘ ਮਹਿਰਾਜ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 16, 2025 07:27 PM

ਨਵੀਂ ਦਿੱਲੀ- ਭਾਜਪਾ ਦੀ ਸੰਸਦ ਮੈਬਰ ਅਤੇ ਫਿਲਮੀ ਅਦਾਕਾਰਾ ਕੰਗਣਾ ਰਣੌਤ ਵੱਲੋ ਬਣਾਈ ਗਈ ਐਮਰਜੈਂਸੀ ਫਿਲਮ ਪੰਜਾਬ ਦੇ ਵੱਖ-ਵੱਖ ਸਹਿਰਾਂ ਦੇ ਸਿਨੇਮਾ ਘਰਾਂ ਵਿੱਚ ਲੱਗਣ ਜਾ ਰਹੀ ਹੈ| ਇਸ ਫਿਲਮ ਦੀਆ ਟਿਕਟਾ ਵੀ ਬੁੱਕ ਹੋਣੀਆ ਸੁਰੂ ਹੋ ਗਈਆ ਹਨ| ਸਿੱਖਾਂ ਦੀ ਕਿਰਦਾਰਕੁਸ਼ੀ ਕਰਦੀ ਇਸ ਫਿਲਮ ਨੂੰ ਪਹਿਲਾਂ ਵੀ ਪੰਜਾਬ ਵਿੱਚ ਲੱਗਣ ਤੋ ਰੋਕਣ ਲਈ ਸਿੱਖ ਕੌਮ ਵੱਲੋ ਭਾਰੀ ਰੋਸ ਜਤਾਇਆ ਗਿਆ ਸੀ, ਇਨਾ ਸ਼ਬਦਾਂ ਦਾ ਪ੍ਰਗਟਾਵਾ ਪੰਥਕ ਸੇਵਕ ਜਥਾ ਤੇ ਭਾਈ ਹਰਦੀਪ ਸਿੰਘ ਮਹਿਰਾਜ ਵੱਲੋਂ ਕਰਦਿਆਂ ਕਿਹਾ ਗਿਆ ਕਿ ਕਿਉਕਿ ਇਸ ਫਿਲਮ ਅੰਦਰ 1984 ਵਿੱਚ ਸਿੱਖਾ ਦੇ ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਕਈ ਹੋਰ ਧਾਰਮਿਕ ਅਸਥਾਨਾਂ ਉੱਤੇ ਕੀਤੇ ਗਏ ਮਾਰੂ ਹਮਲੇ ਅਤੇ ਸਿੱਖ ਕਤਲੇਆਮ / ਨਸਲਕੁਸ਼ੀ ਨੂੰ ਦਬਾ ਕੇ ਸਿੱਖ ਕੌਮ ਦੇ ਵਿਰੋਧੀ ਏਜੰਡੇ ਤਹਿਤ ਕੌਮ ਨੂੰ ਬਦਨਾਮ ਕੀਤਾ ਗਿਆ ਹੈ| ਇਸ ਦੇ ਨਾਲ ਹੀ ਫਿਲਮ ਵਿੱਚ ਸਿੱਖਾ ਦੇ ਕੌਮੀ ਸਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ | ਜਿਸ ਤਰ੍ਹਾਂ ਇਹ ਫਿਲਮ ਬੰਗਲਾਦੇਸ਼ ਅੰਦਰ ਲਗਣ ਤੋਂ ਬੈਨ ਕਰ ਦਿੱਤੀ ਗਈ ਹੈ ਓਸੇ ਤਰਜ ਤੇ ਇਸ ਫਿਲਮ ਨੂੰ ਪੰਜਾਬ ਸਰਕਾਰ ਵੱਲੋ ਪੰਜਾਬ ਵਿੱਚ ਲੱਗਣ ਤੇ ਤੁਰੰਤ ਰੋਕ ਲਗਾਉਣੀ ਚਾਹੀਦੀ ਹੈ, ਜੇਕਰ ਪੰਜਾਬ ਸਰਕਾਰ ਵੱਲੋ ਰੋਕ ਨਾ ਲਗਾਈ ਗਈ ਤਾਂ ਸਾਡੇ ਵੱਲੋ ਇਸ ਫਿਲਮ ਨੂੰ ਕਿਸੇ ਵੀ ਕੀਮਤ ਤੇ ਪੰਜਾਬ ਵਿੱਚ ਨਹੀ ਚੱਲਣ ਦਿੱਤਾ ਜਾਵੇਗਾ|

Have something to say? Post your comment

 

ਨੈਸ਼ਨਲ

ਦਿੱਲੀ ਕਮੇਟੀ ਦੇ ਵੱਕਾਰ ਨੂੰ ਲਗਾ ਰਹੇ ਹਨ ਢਾਹ ਮੌਜੂਦਾ ਪ੍ਰਧਾਨ -ਪੀਤਮਪੁਰਾ

ਚੋਣ ਪ੍ਰਚਾਰ ਕਰ ਰਹੇ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ

ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਨਿਖਿਲ ਗੁਪਤਾ ਨੇ ਮੁੜ ਹਿੰਦੀ ਬੋਲਣ ਵਾਲੇ ਸਰਕਾਰੀ ਵਕੀਲ ਦੀ ਕੀਤੀ ਮੰਗ

ਦੁਰਗ ਤੋਂ ਪੁਲਿਸ ਨੇ ਕੀਤਾ ਗ੍ਰਿਫਤਾਰ ਸੈਫ ਅਲੀ ਖਾਨ ਤੇ ਹਮਲਾ ਕਰਨ ਵਾਲਾ

ਬੀਬੀ ਅਮਰਜੀਤ ਕੌਰ ਅਤੇ ਬਾਪੂ ਸੂਰਤ ਸਿੰਘ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ: ਭਾਈ ਤਾਰਾ ਅਤੇ ਭਾਈ ਭਿਓਰਾ

ਬੀਬੀ ਅਮਰਜੀਤ ਕੌਰ ਅਤੇ ਬਾਪੂ ਸੂਰਤ ਸਿੰਘ ਦੇ ਅਕਾਲ ਚਲਾਣੇ ’ਤੇ ਬੀਬੀ ਰਣਜੀਤ ਕੌਰ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਮਨਜਿੰਦਰ ਸਿੰਘ ਸਿਰਸਾ ਨੇ ਰਾਜੌਰੀ ਗਾਰਡਨ ਤੋਂ ਭਾਜਪਾ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰੇ

ਧਾਰਮਿਕ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਦਾ ਹਸਤਖੇਪ ਨਹੀਂ ਹੋਣਾ ਚਾਹੀਦਾ: ਪਰਮਜੀਤ ਸਿੰਘ ਚੰਢੋਕ

ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸੁਪਰੀਮ ਕੋਰਟ ਦੇ ਰਜਿਸਟਰਾਰ ਅੱਗੇ ਡੱਲੇਵਾਲ ਦੀ ਜਾਂਚ ਰਿਪੋਰਟ ਕਰਣ ਪੇਸ਼

ਆਸਾਰਾਮ ਅੰਤਰਿਮ ਜ਼ਮਾਨਤ 'ਤੇ ਰਿਹਾਅ, ਜੋਧਪੁਰ ਆਸ਼ਰਮ ਪਹੁੰਚੇ