ਪੰਜਾਬ

ਐਮਰਜੈਂਸੀ ਫਿਲਮ ਰਾਹੀ ਸਿੱਖਾਂ ਦੇ ਖਿਲਾਫ ਦੇਸ਼ ਵਿਚ ਨਫਰਤੀ ਮਾਹੌਲ ਸਿਰਜਿਆ ਜਾ ਰਿਹੈ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | January 20, 2025 08:02 PM

ਅੰਮ੍ਰਿਤਸਰ -ਵਿਵਾਦਤ ਫਿਲਮੀ ਅਦਾਕਾਰਾ ਕੰਗਣਾ ਰਣੌਤ ਦੀ ਸਿੱਖਾਂ ਪ੍ਰਤੀ ਨਫਰਤ ਦਾ ਮਾਹੌਲ ਸਿਰਜਦੀ ਫਿਲਮ ਐਮਰਜੈਸੀ ਦੇ ਆਖਰੀ 20 ਮਿੰਟ ਸਿੱਖਾਂ ਪ੍ਰਤੀ ਜਹਿਰ ਉਘਲ ਰਹੇ ਹਨ।ਹੈਰਾਨੀ ਦੀ ਗਲ ਇਹ ਵੀ ਹੈ ਕਿ ਕੇਂਦਰੀ ਫਿਲਮ ਸੈਂਸਰ ਬੋਰਡ ਨੇ ਇਨਾਂ ਦ੍ਰਿਸ਼ਾਂ ਤੇ ਕਟ ਲਗਾਉਣੇ ਜਰੂਰੀ ਨਹੀ ਸਮਝੇ।ਬੇਸ਼ਕ ਪੰਜਾਬ ਵਿਚ ਸਿੱਖਾਂ ਦੀ ਸਰਬਉੱਚ ਸੰਸਥਾ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ ਤਹਿਤ ਵਖ ਵਖ ਸਿਨੇਮਾ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਵਿਚ ਇਸ ਫਿਲਮ ਦਾ ਪ੍ਰਦਰਸ਼ਨ ਰੁਕਵਾ ਦਿੱਤਾ ਪਰ ਇਹ ਫਿਲਮ ਓ ਟੀ ਟੀ ਪਲੇਟਫਾਰਮਾਂ ਅਤੇ ਦੇਸ ਦੇ ਬਾਕੀ ਭਾਗਾਂ਼ ਵਿਚ ਧੱੜਲੇ ਨਾਲ ਚਲ ਰਹੀ ਹੈ।ਫਿਲਮ ਵਿਚ ਸੰਜੈ ਗਾਂਧੀ ਦੀ ਜਿੱਦ ਤੇ ਅਖੜ ਸੁਭਾਅ ਮੰਤਰੀਆਂ ਦੀ ਸ਼ਰੇਆਮ ਬੇਇਜਤੀ ਕਰਨਾ ਫਿਲਮ ਦੀ ਰੋਚਕਤਾ ਬਣਾਈ ਰਖਦਾ ਹੈ। ਫਿਲਮ ਇੰਦਰਾ ਗਾਂਧੀ ਦੇ ਬਚਪਨ ਤੋ ਸ਼ੁਰੂ ਹੋ ਕੇ ਉਸ ਦੇ ਅੰਤ ਤਕ ਚਲਦੀ ਹੈ। ਫਿਲਮ ਵਿਚ ਇੰਦਰਾ ਗਾਂਧੀ ਦੇ ਜੀਵਨ ਦੀਆਂ ਕਈ ਘਟਨਾਵਾਂ ਨੂੰ ਬੇਹਦ ਸੰਜੀਦਗੀ ਨਾਲ ਪੇ਼ਸ ਕੀਤਾ ਹੈ ਜਿਨਾਂ ਵਿਚ ਇੰਦਰਾ ਗਾਂਧੀ ਨੂੰ ਇਕ ਹੰਕਾਰੀ ਔਰਤ, ਮਜਬੂਤ ਔਰਤ, ਮਜਬੂਰ ਮਾਂ ਤੇ ਜਿੱਦੀ ਸੁਭਾਅ ਦੀ ਮਾਲਕ ਸਿਆਸਤਦਾਨ ਵਜੋ ਦਿਖਾਇਆ ਗਿਆ ਹੈ ਜੋ ਹਰ ਹੀਲੇ ਸਤ੍ਹਾ ਵਿਚ ਰਹਿਣਾ ਚਾਹੰੁਦੀ ਹੋਵੇ।ਫਿਲਮ ਵਿਚ ਸਮੇ ਸਮੇ ਤੇ ਉਸ ਸਮੇ ਦੇ ਰਾਜਨੀਤਕ ਆਗੂਆਂ ਦਾ ਕ੍ਰਿਦਾਰ ਵਖ ਵਖ ਕਲਾਕਾਰਾਂ ਨੇ ਅਦਾ ਕੀਤਾ ਹੈ।ਕੰਗਣਾ ਰਣੌਤ ਨੇ ਇੰਦਰਾ ਗਾਂਧੀ ਦਾ ਕ੍ਰਿਦਾਰ ਬਾਖੂਬੀ ਅਦਾ ਕੀਤਾ ਹੈ, ਪਰ ਉਸ ਦੀ ਅਵਾਜ ਵਿਚ ਉਹ ਗਰਜ ਸੁਣਾਈ ਹੀ ਨਹੀ ਦਿੱਤੀ ਜੋ ਇੰਦਰਾ ਗਾਂਧੀ ਦੀ ਅਵਾਜ ਵਿਚ ਸੀ।ਇਕ ਦ੍ਰਿਸ਼ ਵਿਚ ਇੰਦਰਾ ਗਾਂਧੀ ਦੇ ਮੰੁਹੋ ਕਢਵਾਇਆ ਗਿਆ ਕਿ ਅਗਰ ਮੈ ਉਨ ਕੇ ਲੀਏ ਦੁਨੀਆ ਸੇ ਲੜ ਸਕਤੀ ਹੂੰ ਤੋ ਆਪਣੇ ਲੀਏ ਉਨ ਸੇ ਬੀ ਲੜ ਸਕਤੀ ਹੂੰ ਬੇਹਦ ਹਾਸੋਹੀਣਾ ਲਗਦਾ ਹੈ।ਫਿਲਮ ਦੇ ਆਖਰੀ 20 ਮਿੰਟ ਵਿਚ ਸਿੱਖਾਂ ਦੇ ਖਿਲਾਫ ਬਿਰਤਾਂਤ ਸਿਰਜਣ ਦੀ ਜੀ ਤੋੜ ਕੋਸ਼ਿਸ਼ ਕੀਤੀ ਗਈ। ਫਿਲਮ ਵਿਚ ਇਹ ਵੀ ਬਿਰਤਾਂਤ ਸਿਰਜਿਆ ਗਿਆ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਨੂੰ ਕਾਂਗਰਸ ਦੀ ਸ਼ਹਿ ਹਾਸਲ ਸੀ।ਫਿਲਮ ਵਿਚ ਦਿਖਾਇਆ ਗਿਆ ਹੈ ਕਿ ਗਿਆਨੀ ਜੈਲ ਸਿੰਘ ਤੇ ਸੰਜੈ ਗਾਂਧੀ ਦੇ ਇਸ਼ਾਰੇ ਤੇ ਸਿੱਖਾਂ ਦੇ ਮਹਾਨ ਆਗੂ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾ ਵਾਲਿਆਂ ਨੂੰ ਅਕਾਲੀ ਦਲ ਨੂੰ ਟਕਰ ਦੇਣ ਲਈ ਫਿਰੋਜਪੁਰ ਜੇਲ੍ਹ ਤੋ ਬਾਹਰ ਲਿਆਂਦਾ ਗਿਆ। ਸੰਤਾਂ ਦੀ ਦਿਖ ਵਰਗਾ ਇਕ ਅਦਾਕਾਰ ਸੰਤਾਂ ਵਾਂਗ ਤਕਰੀਰਾਂ ਕਰਦਾ ਤੇ ਪੰਜਾਬ ਵਿਚਲੇ ਕਾਲੇ ਦੌਰ ਦੀ ਪੁਸ਼ਤਪਨਾਹੀ ਕਰਦਾ ਨਜਰ ਆਉਦਾ ਹੈ।ਫਿਲਮ ਵਿਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਜੂਨ 1984 ਦੇ ਫੌਜੀ ਹਮਲੇ ਬਾਰੇ ਵੀ ਦ੍ਰਿਸ਼ ਹਨ ਜਿਨਾ ਨੂੰ ਇਸ ਤਰ੍ਹਾਂ ਨਾਲ ਪੇ਼ਸ ਕੀਤਾ ਗਿਆ ਹੈ ਕਿ ਇੰਦਰਾ ਗਾਂਧੀ ਇਹ ਸਾਰਾ ਸਾਕਾ ਟੈਲੀਵਿਜਨ ਤੇ ਦੇਖ ਰਹੀ ਹੋਵੇ। ਫਿਲਮ ਦਾ ਅੰਤ ਇੰਦਰਾ ਗਾਂਧੀ ਦੇ ਕਤਲ ਕਾਂਡ ਤੇ ਖਤਮ ਹੁੰਦਾ ਹੈ।ਭਾਈ ਬੇਅੰਤ ਸਿੰਘ ਆਪਣੀ ਸਰਵਿਸ ਰਿਵਾਲਵਰ ਤੋ ਇੰਦਰਾ ਨੂੰ ਇਕ ਗੋਲੀ ਮਾਰਦੇ ਹਨ ਜਦਕਿ ਭਾਈ ਸਤਵੰਤ ਸਿੰਘ ਆਪਣੀ ਸਟੇਨ ਗੰਨ ਨਾਲ ਗੋਲੀਆਂ ਦੀ ਬੋਛਾਰ ਕਰਦਾ ਹੈ। ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਅਦਾਕਾਰ ਦਲਜੀਤ ਦੀ ਪੰਜਾਬੀ ਫਿਲਮ ਜੋ ਕਿ 25 ਹਜਾਰ ਲਾਸ਼ਾਂ ਦੀ ਅਵਾਜ ਬਣੇ ਜ਼ਸਵੰਤ ਸਿੰਘ ਖਾਲੜਾ ਤੇ ਅਧਾਰਤ ਹੈ ਨੂੰ ਸੈਂਸਰ ਬੋਰਡ ਸਰਟੀਫਿਕੇੲਟ ਦੇਣ ਵਿਚ ਆਨਾਕਾਨੀ ਕਰਦਾ ਹੈ ਤੇ ਅਨੇਕਾਂ ਕੱਟ ਲਗਾ ਕੇ ਫਿਲਮ ਦੀ ਮੂਲ ਭਾਵਨਾ ਹੀ ਖਤਮ ਕਰ ਦਿੰਦਾ ਹੈ ਪਰ ਦੂਜੇ ਪਾਸੇ ਸਿੱਖਾਂ ਦੇ ਖਿਲਾਫ ਨਫਰਤੀ ਮਾਹੌਲ ਸਿਰਜਦੀ ਫਿਲਮ ਐਮਰਜੈਂਸੀ ਨੂੰ ਰਲੀਜ ਕਰਨ ਦੀ ਇਜਾਜਤ ਦੇ ਕੇ ਘਟ ਗਿਣਤੀਆਂ ਦੇ ਖਿਲਾਫ ਭੁਗਤਦਾ ਹੈ। ਇਹ ਫਿਲਮ ਨਾ ਤਾਂ ਕੋਈ ਸਮਾਜ ਵਿਚ ਕੋਈ ਸੰਦੇਸ਼ ਦਿੰਦੀ ਹੈ ਤੇ ਨਾ ਹੀ ਇਹ ਫਿਲਮ ਮਨੋਰੰਜਨ ਕਰਦੀ ਹੈ। ਕੁਲ ਮਿਲਾ ਕੇ ਇਹ ਕਹਿ ਲਿਆ ਜਾਵੇ ਕਿ ਇਹ ਫਿਲਮ ਸਿਆਸੀ ਭਵਿਖ ਨੂੰ ਬਚਾਉਣ ਲਈ ਤਿਆਰ ਕੀਤੀ ਹੈ ਤਾਂ ਅਤਿ ਕਥਨੀ ਨਹੀ।

Have something to say? Post your comment

 

ਪੰਜਾਬ

ਆਮ ਆਦਮੀ ਪਾਰਟੀ ਦੀ ਇੰਦਰਜੀਤ ਕੌਰ ਬਣੀ ਲੁਧਿਆਣਾ ਦੀ ਮੇਅਰ

ਉੱਘੇ ਸਮਾਜ ਸੇਵੀ ਪੰਥਕ ਸ਼ਖ਼ਸੀਅਤਾਂ ਅਤੇ ਵੱਖ-ਵੱਖ ਧਾਰਮਿਕ ਆਗੂਆਂ ਵੱਲੋਂ ਭਾਈ ਫੌਜਾ ਸਿੰਘ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਨੂੰ ਸ਼ਰਧਾਂਜਲੀ ਭੇਟ

ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਕਰਵਾਏ ਗਏ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਅਲੂਮਨੀ ਮੀਟ ਕਰਵਾਈ ਗਈ

ਬਿਭਵ ਕੁਮਾਰ ਨੂੰ ਦਿੱਤੀ ਜ਼ੈਡ ਪਲੱਸ ਸੁਰੱਖਿਆ ਵਾਪਸ ਲਈ ਜਾਵੇ: ਬਿਕਰਮ ਸਿੰਘ ਮਜੀਠੀਆ

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈ

ਸੂਬੇ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਮਹਿਲਾ ਉੱਦਮੀਆਂ ਦੀ ਕੀਤੀ ਸ਼ਲਾਘਾ ਮੁੱਖ ਮੰਤਰੀ ਨੇ

ਡੇਰਾ ਬਾਬਾ ਸਾਧੂ ਸ਼ਾਹ ਕਲੱਬ ਨੂੰ ਦਿੱਤੀ 5 ਲੱਖ ਰੁਪਏ ਦੀ ਰਾਸ਼ੀ ਸਪੀਕਰ ਸੰਧਵਾਂ ਨੇ

ਖਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਨੈਤਿਕ ਜੀਵਨ—ਜਾਂਚ ’ਤੇ ਕਰਵਾਈ ਗਈ ਵਰਕਸ਼ਾਪ 

ਮੁੱਖ ਮੰਤਰੀ ਨੇ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤੀਜੀ ਅਤੇ ਚੌਥੀ ਮੰਜ਼ਿਲ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ