ਅੰਮ੍ਰਿਤਸਰ - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਈ ਗਈ ਇਨਾਮੀ ਪ੍ਰਤੀਯੋਗਿਤਾ ਦਾ ਨਤੀਜਾ ਕਾਰ ਸੇਵਾ ਡੇਰਾ ਸੰਤ ਭੂਰੀ ਵਾਲਿਆਂ, ਅੰਮ੍ਰਿਤਸਰ ਵਿਖੇ ਐਲਾਨਿਆ ਗਿਆ ।ਇਸ ਪ੍ਰਤੀਯੋਗਤਾ ਵਿਚ ਵਖ ਵਖ ਸਕ4ੂਲਾਂ ਤੇ ਕਾਲਜਾਂ ਦੇ ਵਿਿਦਆਰਥੀਆਂ ਨੇ ਭਾਗ ਲਿਅ। ਇਸ ਪ੍ਰਤੀਯੋਗਤਾ ਵਿੱਚ ਤੀਜਾ ਦਰਜਾ ਵਿੱਚੋਂ ਜੈਸਮੀਨ ਕੌਰ ਦਸ਼ਮੇਸ਼ ਪਬਲਿਕ ਸਕੂਲ, ਕੋਟਲੀ ਸੂਰਤ ਮੱਲੀ ਨੇ ਪਹਿਲਾ ਸਥਾਨ 11000 ਰੁਪਏ, ਜੈਸਮੀਨ ਕੌਰ ਰਤਨ ਸਾਗਰ ਪਬਲਿਕ ਸਕੂਲ ਬੱਬੇਹਾਲੀ ਦੂਸਰਾ ਇਨਾਮ 5100, ਅਸ਼ਮੀਤ ਕੌਰ ਮਹਾਰਾਜਾ ਰਣਜੀਤ ਸਿੰਘ ਕਾਨਵੈਂਟ ਸਕੂਲ ਤਪਾ ਬਾਠ 3100 ਰੁਪਏ ਦਿੱਤੇ ਗਏ। ਦਰਜਾ ਦੂਜਾ ਵਿੱਚੋਂ ਪਰਮਜੀਤ ਕੌਰ ਰਤਨ ਸਾਗਰ ਹਾਈ ਸਕੂਲ ਬੱਬੇਹਾਲੀ ਪਹਿਲਾ ਇਨਾਮ 11000 ਰੁਪਏ, ਸਤਬੀਰ ਕੌਰ ਆਈ ਟੀ ਸੀਨੀਅਰ ਸੈਕੈਂਡਰੀ ਸਕੂਲ ਭਗਵਾਨਪੁਰਾ 5100 ਰੁਪਏ, ਕੋਮਲਦੀਪ ਕੌਰ ਲੋਟਸ ਵੈਲੀ ਸੀਨੀਅਰ ਸੈਕੰਡਰੀ ਸਕੂਲ, ਕੋਟ ਮੁਹੰਮਦ ਖਾਂ 3100 ਰੁਪਏ ਪ੍ਰਾਪਤ ਕੀਤੇ।ਦਰਜਾ ਪਹਿਲਾ ਵਿੱਚੋਂ ਅਰਸ਼ਪ੍ਰੀਤ ਕੌਰ ਰਤਨ ਸਾਗਰ ਪਬਲਿਕ ਹਾਈ ਸਕੂਲ, ਬੱਬੇਹਾਲੀ 11000, ਕੰਵਰਨੂਰ ਸਿੰਘ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ ਅੰਮ੍ਰਿਤਸਰ 5100, ਗੁਰਅੰਸ਼ਦੀਪ ਸਿੰਘ ਗਿਆਨ ਅੰਜਨ ਹਾਈ ਸਕੂਲ ਗੁਰਦਾਸਪੁਰ 3100 ਰੁਪਏ ਕੈਸ਼ ਇਨਾਮ ਪ੍ਰਾਪਤ ਕੀਤੇ ।ਇਸ ਤੋਂ ਇਲਾਵਾ ਤੀਜਾ ਸਥਾਨ ਚੌਥਾ ਸਥਾਨ ਪੰਜਵਾਂ ਸਥਾਨ ਅਤੇ ਛੇਵੇਂ ਸਥਾਨ ਤੇ ਆਉਣ ਵਾਲੇ ਵਿਿਦਆਰਥੀਆਂ ਨੂੰ ਵੀ ਨਗਦ ਇਨਾਮ ਦੇ ਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਇਨਾਮੀ ਪ੍ਰਤੀਯੋਗਤਾ ਵਿੱਚ ਸਭ ਤੋਂ ਪਹਿਲਾਂ ਗੁਰਬਾਣੀ ਕੀਰਤਨ ਰਾਹੀਂ ਆਰੰਭਤਾ ਕੀਤੀ ਗਈ। ਜ਼ੋਨਲ ਸਕੱਤਰ ਮਲਕੀਅਤ ਸਿੰਘ ਵੱਲੋਂ ਜੀ ਆਇਆ ਸ਼ਬਦਾਂ ਨਾਲ ਸਾਂਝ ਪਾਈ ਗਈ। ਸਕੱਤਰ ਜਨਰਲ ਗੁਰਚਰਨ ਸਿੰਘ ਜੀ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਉਦੇਸ਼ ਮਨੋਰਥ ਸਾਂਝਾ ਕੀਤਾ ਗਿਆ। ਡਿਪਟੀ ਚੀਫ਼ ਸਕੱਤਰ (ਸਮਾਜਿਕ) ਹਰਜਿੰਦਰ ਸਿੰਘ ਮਾਣਕਪੁਰਾ ਵੱਲੋਂ ਮਨ ਦੀ ਤਾਕਤ ਵਿਸ਼ੇ ਤੇ ਵਿਿਦਆਰਥੀਆਂ ਅਧਿਆਪਕਾਂ ਅਤੇ ਮਾਤਾ ਪਿਤਾ ਨਾਲ ਸਾਂਝ ਪਾਈ ਗਈ।ਵਿਸ਼ੇਸ਼ ਤੌਰ ਤੇ ਪਹੁੰਚੇ ਜਿਲਾ ਸਿੱਖਿਆ ਅਫ਼ਸਰ ਹਰਭਗਵੰਤ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਗਈ । ਬਲਦੇਵ ਸਿੰਘ ਡਇਰੈਕਟਰ ਨਿਸ਼ਾਨੇ ਸਿੱਖੀ ਖਡੂਰ ਸਾਹਿਬ ਵੱਲੋਂ ਵੀ ਵਿਸ਼ੇਸ਼ ਹਾਜ਼ਰੀ ਭਰੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਟਾਇਰਡ ਮੁੱਖ ਸਕੱਤਰ ਸ ਸੁਖਦੇਵ ਸਿੰਘ ਭੂਰਾ ਨੇ ਵੀ ਬੱਚਿਆਂ ਨਾਲ ਉਤਸ਼ਾਹ ਵਧਾਓ ਵਿਚਾਰਾਂ ਨਾਲ ਸਾਂਝ ਪਾਈ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਸ ਬਲਜੀਤ ਸਿੰਘ ਨੇ ਵਿਿਦਆਰਥੀਆਂ ਨੂੰ ਵਿਿਦਆ ਦਾ ਅਸਲ ਮਹੱਤਵ ਵਿਸ਼ੇ ਤੇ ਸਾਂਝ ਪਾਈ। ਅੱਵਲ ਆਉਣ ਵਾਲੇ ਵਿਿਦਆਰਥੀਆਂ ਨੂੰ ਬਹੁਤ ਸ਼ਾਨਦਾਰ ਟਰਾਫੀਆਂ ਨਾਲ ਸਨਮਾਨਿਆ ਗਿਆ। ਇਸ ਇਨਾਮੀ ਪ੍ਰਤੀਯੋਗਤਾ ਵਿੱਚ ਸ਼ਾਮਿਲ ਹੋਏ ਹਰੇਕ ਵਿਿਦਆਰਥੀ ਨੂੰ ਸਨਮਾਨ ਕੀਤਾ ਗਿਆ। ਇਸ ਸਮੇਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਅੰਮ੍ਰਿਤਸਰ- ਤਰਨਤਾਰਨ ਜ਼ੋਨ ਦੇ ਜ਼ੋਨਲ ਪ੍ਰਧਾਨ ਜਸਵੰਤ ਸਿੰਘ ਵਿਸ਼ੇਸ਼ ਮੁਹਿੰਮਾ ਇੰਚਾਰਜ ਪਰਮਜੀਤ ਸਿੰਘ, ਐਡੀਸ਼ਨਲ ਜ਼ੋਨਲ ਸਕੱਤਰ ਰਣਜੀਤ ਸਿੰਘ ਵਾਂ ਅਤੇ ਸਮੁੱਚੀ ਜ਼ੋਨਲ ਕੌਂਸਲ ਟੀਮ ਹਾਜ਼ਰ ਸੀ। ਇਹ ਇਨਾਮ ਵੰਡ ਸਮਾਗਮ ਇਤਿਹਾਸਿਕ ਤੇ ਯਾਦਗਾਰੀ ਹੋ ਨਿਬੜਿਆ। ਮਾਤਾ ਪਿਤਾ ਅਧਿਆਪਕਾਂ ਅਤੇ ਬੱਚਿਆਂ ਵਿੱਚ ਇੱਕ ਨਵੇਕਲਾ ਉਤਸ਼ਾਹ ਵੇਖਣ ਨੂੰ ਨਜ਼ਰੀ ਪਿਆ।