ਨੈਸ਼ਨਲ

ਸਾਂਸਦ ਵਿਕਰਮ ਜੀਤ ਸਿੰਘ ਸਾਹਨੀ ਨੇ 10,000 ਨੌਜਵਾਨਾਂ ਨੂੰ ਹੁਨਰ ਅਤੇ ਨੌਕਰੀਆਂ ਪ੍ਰਦਾਨ ਕਰਨ ਦਾ ਅਹਿਦ ਲਿਆ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 21, 2025 07:40 PM

ਨਵੀਂ ਦਿੱਲੀ -ਡਾ: ਵਿਕਰਮਜੀਤ ਸਿੰਘ ਸਾਹਨੀ, ਐਮ.ਪੀ., ਰਾਜ ਸਭਾ ਪੰਜਾਬ ਨੇ ਅੱਜ ਦਿੱਲੀ ਅਤੇ ਪੰਜਾਬ ਦੇ 10, 000 ਨੌਜਵਾਨਾਂ ਨੂੰ ਦਿੱਲੀ ਅਤੇ ਪੰਜਾਬ ਵਿੱਚ ਚਲਾਏ ਜਾ ਰਹੇ ਵਿਸ਼ਵ ਪੱਧਰੀ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਤੋਂ ਮੁਫਤ ਹੁਨਰ ਅਤੇ ਨੌਕਰੀਆਂ ਪ੍ਰਦਾਨ ਕਰਨ ਦਾ ਅਹਿਦ ਲਿਆ।

ਡਾ: ਸਾਹਨੀ ਸੰਨ ਫਾਊਂਡੇਸ਼ਨ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਬੋਲ ਰਹੇ ਸਨ, ਜਿਸ ਨੇ 27 ਸਾਲ ਪਹਿਲਾਂ ਸਮਾਜ ਦੀ ਸੇਵਾ ਕਰਨੀ ਸ਼ੁਰੂ ਕੀਤੀ ਸੀ ਅਤੇ ਕੋਵਿਡ ਦੌਰਾਨ, ਪੇਂਡੂ ਔਰਤਾਂ ਨੂੰ ਹੁਨਰਮੰਦ ਬਣਾਉਣ, ਅਫਗਾਨ ਸ਼ਰਨਾਰਥੀਆਂ ਦੇ ਮੁੜ ਵਸੇਬੇ ਅਤੇ ਹੋਰ ਕਈ ਬਿਪਤਾਵਾਂ ਦੌਰਾਨ ਮਿਸਾਲੀ ਕੰਮ ਕੀਤੇ ਹਨ। ਸ਼੍ਰੀ ਸਾਹਨੀ ਨੇ ਆਈ.ਟੀ.ਆਈਜ਼ ਨੂੰ ਆਈ.ਆਈ.ਟੀ. ਵਿੱਚ ਬਦਲਣ ਦੇ ਆਪਣੇ ਸੁਪਨੇ ਨੂੰ ਵੀ ਸਾਂਝਾ ਕੀਤਾ ਜਿੱਥੇ ਉਹਨਾ ਨੇ ਪੰਜਾਬ ਵਿੱਚ 10 ਆਈ.ਟੀ.ਆਈ. ਸੰਸਥਾਵਾਂ ਅਪਨਾਈਆਂ ਹਨ। ਡਾ: ਸਾਹਨੀ ਨੇ ਰਾਸ਼ਟਰੀ ਅਪ੍ਰੈਂਟਿਸਸ਼ਿਪ ਕੌਂਸਲ ਦੇ ਵਾਈਸ ਚੇਅਰਮੈਨ ਨਿਯੁਕਤ ਕਰਨ ਲਈ ਹੁਨਰ ਵਿਕਾਸ ਅਤੇ ਉੱਦਮਤਾ ਬਾਰੇ ਮਾਣਯੋਗ ਮੰਤਰੀ ਸ਼੍ਰੀ ਜਯੰਤ ਚੌਧਰੀ ਦਾ ਵੀ ਧੰਨਵਾਦ ਕੀਤਾ। ਸ਼੍ਰੀ ਸਾਹਨੀ ਨੇ ਵਪਾਰ ਅਤੇ ਉਦਯੋਗ ਨੂੰ ਬੇਨਤੀ ਕੀਤੀ ਕਿ ਉਹ ਨੌਜਵਾਨਾਂ ਨੂੰ ਨੌਕਰੀ ਦੀ ਸਿਖਲਾਈ ਲਈ ਅਪ੍ਰੈਂਟਿਸਸ਼ਿਪ ਵਜੋਂ ਰੁਜ਼ਗਾਰ ਦੇਣ ਜਿਸ ਲਈ ਸਰਕਾਰ ਵਿੱਤੀ ਸਹਾਇਤਾ ਦਏਗੀ।

Have something to say? Post your comment

 

ਨੈਸ਼ਨਲ

1984 ਦਿੱਲੀ ਦੰਗੇ: ਸੱਜਣ ਕੁਮਾਰ ਨੂੰ 25 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ, ਪੀੜਤਾਂ ਨੇ ਕਿਹਾ - 'ਸਾਲਾਂ ਬਾਅਦ ਇਨਸਾਫ਼ ਦੀ ਉਮੀਦ'

ਸੱਜਣ ਕੁਮਾਰ ਦੀ ਸਜ਼ਾ ਦਾ ਫ਼ੈਸਲਾ ਮੁੜ ਟਲਿਆ, ਹੁਣ 25 ਫਰਵਰੀ ਨੂੰ ਹੋਵੇਗੀ ਸੁਣਵਾਈ

ਸਿਰਫ਼ ਕੇਜਰੀਵਾਲ ਦਿੰਦੇ ਹਨ ਅਸਲੀ ਗਰੰਟੀ ਭਾਜਪਾ ਦਿੰਦੀ ਹੈ ਜੁਮਲੇ-ਆਮ ਆਦਮੀ ਪਾਰਟੀ

ਦਿੱਲੀ ਦੀ ਜਿੱਤ ਬਲਾਤਕਾਰੀ ਸਿਰਸੇਵਾਲੇ ਸਾਧ ਅਤੇ ਆਸਾਰਾਮ ਵਰਗੇ ਅਪਰਾਧੀਆ ਨੂੰ ਦਿੱਤੀ ਗਈ ਪੈਰੋਲ ਦੀ ਬਦੌਲਤ ਹੋਈ : ਮਾਨ

ਮਨਜਿੰਦਰ ਸਿੰਘ ਸਿਰਸਾ ਦੇ ਮੰਤਰੀ ਬਣਨ ਨਾਲ ਕੌਮੀ ਮਸਲੇ ਹੱਲ ਹੋਣਗੇ: ਜਸਮੇਨ ਸਿੰਘ ਨੋਨੀ

ਦਿੱਲੀ ਨੂੰ 11 ਸਾਲਾਂ ਬਾਅਦ ਮਿਲਿਆ ਸਿੱਖ ਪ੍ਰਤੀਨਿਧ - ਪੰਮਾ

ਉਪ ਰਾਜਪਾਲ ਵੀਕੇ ਸਕਸੈਨਾ ਨੇ ਰੇਖਾ ਗੁਪਤਾ ਨੂੰ ਦਿੱਲੀ ਦੇ ਮੁੱਖ ਮੰਤਰੀ ਬਣਨ ਦੀ ਸਹੁੰ ਚੁਕਾਈ

ਜੇਕਰ ਮਾਇਆਵਤੀ ਸਾਥ ਦਿੰਦੀ ਤਾ ਭਾਜਪਾ ਕਦੇ ਵੀ ਚੋਣਾਂ ਨਾ ਜਿੱਤ ਪਾਉਂਦੀ- ਰਾਹੁਲ ਗਾਂਧੀ

ਦਿੱਲੀ ਕਮੇਟੀ ਵਲੋਂ ਉਲੀਕੀ ਗਈ ਆਲ ਇੰਡੀਆ ਪੰਥਕ ਕਨਵੈਨਸ਼ਨ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨ ਦਾ ਫੈਸਲਾ ਮੁੱਢੋਂ ਰੱਦ

ਵਿਦੇਸ਼ੀ ਸਿੱਖ ਭਾਈਚਾਰਾ ਅਮਰੀਕਾ ਵਲੋਂ ਕੀਤੀ ਜਾ ਰਹੀ ਦਸਤਾਰ ਦੀ ਬੇਅਦਬੀ ਬਾਰੇ ਕਿਉਂ ਨਹੀਂ ਬੋਲ ਰਿਹਾ.? ਮਨਜੀਤ ਸਿੰਘ ਜੀਕੇ