ਜੈਕਾਰਿਆਂ ਦੀ ਗੂੰਜ ਵਿਚ ਅੱਜ ਸ੍ਰੀ ਗੁਰੂ ਅਮਰਦਾਸ ਜੀ ਦੇ ਵਿਰਾਸਤੀ ਘਰ ਗੁਰੂ ਕੇ ਮਹਿਲ (ਬਾਸਰਕੇ ਗਿਲਾਂ) ਦੀ ਕਾਰ ਸੇਵਾ ਦਾ ਟੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਬਾਬਾ ਸੁਬੇਗ ਸਿੰਘ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ ਵਾਲਿਆਂ ਦੇ ਜਥੇਦਾਰ ਸਿੰਘ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਜਥੇਦਾਰ ਸਿੰਘ ਨੇ ਲਗਾ ਕੇ ਰਸਮੀ ਤੌਰ ਤੇ ਸੇਵਾ ਅਰੰਭ ਕਰਵਾਈ। ਗੁਰੂ ਅਮਰਦਾਸ ਜੀ ਦੇ ਵਿਰਾਸਤੀ ਘਰ ਗੁਰੂ ਕੇ ਮਹਿਲ ਦੀ ਸੇਵਾ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਅਮਰੀਕ ਸਿੰਘ ਕਰਵਾ ਰਹੇ ਹਨ।ਸੰਗਤਾਂ ਦੇ ਠਾਠਾਂ ਮਾਰਦੇ ਇਕਠ ਨੂੰ ਸਬੋਧਨ ਕਰਦਿਆਂ ਜਥੇਦਾਰ ਨੇ ਕਿਹਾ ਕਿ ਗੁਰੂ ਅਸਥਾਨ ਦੀ ਸੇਵਾ ਕਰਵਾਉਣ ਵਿਚ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਦਾ ਦੇਣ ਪੂਰੀ ਕੌਮ ਨਹੀ ਦੇ ਸਕਦੀ। ਬਾਬਾ ਅਮਰੀਕ ਸਿੰਘ ਬਾਰੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਬਾਬਾ ਅਮਰੀਕ ਸਿੰਘ ਦੀ ਪੂਰੀ ਜਿੰਦਗੀ ਹੀ ਕਾਰ ਸੇਵਾ ਦੇ ਮਹਾਨ ਕਾਰਜਾਂ ਵਿਚ ਬਤੀਤ ਹੋਈ। ਉਨਾਂ ਪਾਕਿਸਾਤਨ ਵਿਚ ਗੁਰੂ ਘਰਾਂ ਦੀਅ ਸਾਂਭ ਸੰਭਾਲ ਕੀਤੀ ਤੇ ਉਨਾਂ ਗੁਰੂ ਘਰਾਂ ਦੀਆਂ ਪੁਰਾਤਨ ਦਿਖ ਵਾਲੀਆਂ ਇਮਾਰਤਾਂ ਨੂੰ ਬਹੁਤ ਹੀ ਸੁਚਝੇ ਢੰਗ ਨਾਲ ਮੁਰੰਮਤ ਕਰਵਾ ਕੇ ਸੰਗਤਾਂ ਦੇ ਦਰਸ਼ਨਾਂ ਲਈ ਖੁਲਵਾਇਆ। ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਕਰਵਾਉਣ ਤੇ ਫਿਰ ਸਰੋਵਰ ਦੇ ਜਲ ਨੂੰ ਸਾਫ ਸੁਥਰਾ ਰਖਣ ਲਈ ਵਾਟਰ ਟ੍ਰੀਟਮੈਂਟ ਪਲਾਂਟ ਲਗਵਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੇ ਪਵਿਤਰ ਅਸਥਾਨਾਂ ਦੀ ਨਕਾਸ਼ੀ ਦੇ ਬਿਖਮ ਕਾਰਜ ਬਾਬਾ ਅਮਰੀਕ ਸਿੰਘ ਦੇ ਹਿੱਸੇ ਸੇਵਾ ਆਈ। ਹੁੁਣ ਉਹ ਸ੍ਰੀ ਗੁਰੂ ਅਮਰਦਾਸ ਜੀ ਦਾ ਵਿਰਾਸਤੀ ਘਰ ਦੀ ਸੇਵਾ ਕਰਵਾ ਕੇ ਨਿਵੇਕਲੀ ਸੇਵਾ ਕਰਨ ਜਾ ਰਹੇ ਹਨ। ਇਸ ਮੌਕੇ ਤੇ ਸੰਬੋਧਨ ਕਰਦਿਆਂ ਬਾਬਾ ਅਮਰੀਕ ਸਿੰਘ ਨੇ ਕਿਹਾ ਕਿ ਇਸ ਅਸਥਾਨ ਤੇ ਸਿੱਖ ਇਮਾਰਤਸਾਜੀ ਦੀ ਮੂੰਹ ਬੁੋਲਦੀ ਤਸਵੀਰ ਵਾਲਾ ਗੁਰੂ ਘਰ ਤਿਆਰ ਕੀਤਾ ਜਾਵੇਗਾ।ਇਸ ਵਿਰਾਸਤੀ ਘਰ ਵਿਚ ਗੁਰੂ ਕਾਲ ਨਾਲ ਸੰਬਧਤ ਅਨੇਕਾਂ ਨਿਸਾਨ਼ੀਆਂ ਵੀ ਸੰਗਤਾਂ ਦੇ ਦਰਸ਼ਨਾਂ ਲਈ ਰਖੀਆਂ ਜਾਣਗੀਆਂ।ਬਾਬਾ ਅਮਰੀਕ ਸਿੰਘ ਨੇ ਕਿਹਾ ਕਿ ਜਿਉ ਹੀ ਅਸੀ ਇਸ ਅਸਥਾਨ ਦੀ ਸੇਵਾ ਲਈ ਫਰਸ਼ ਦੀ ਉਪਰੀ ਪਰਤ ਹਟਾਈ ਤਾਂ ਸਾਨੂੰ ਗੁਰੂ ਕਾਲ ਦੀਆਂ ਪੰਜ਼ ਖੂਹੀਆਂ ਵੀ ਮਿਲੀਆਂ ਜ਼ੋ ਕਿ ਨਾਨਕਸ਼ਾਹੀ ਇਟਾਂ ਨਾਲ ਬਣੀਆਂ ਹੋਈਆਂ ਹਨ। ਉਨਾਂ ਦਸਿਆ ਕਿ ਇਸ ਅਸਥਾਨ ਤੇ ਰਹਿ ਰਹੇ ਪਰਵਾਰਾਂ ਵਿਚੋ ਹੀ ਸਾਨੂੰ ਗੁਰੂ ਸਾਹਿਬ ਤੇ ਉਨਾ ਦੇ ਪਰਵਾਰਕ ਮੈਂਬਰਾਂ ਵਲੋ ਨਿਤ ਵਰਤੋ ਵਿਚ ਆਉਦਾ ਸਮਾਨ ਪ੍ਰਾਪਤ ਹੋਇਆ ਹੈ। ਵਿਰਸਾਤੀ ਖੂਹਾਂ ਬਾਰੇ ਬੋਲਦਿਆਂ ਬਾਬਾ ਅਮਰੀਕ ਸਿੰਘ ਨੇ ਦਸਿਆ ਕਿ ਇਨਾਂ ਖੂਹਾਂ ਨੂੰ ਅਗਲੀਆਂ ਪੀੜੀਆਂ ਲਈ ਸੰਭਾਲ ਕੇ ਰਖਿਆਂ ਜਾਵੇਗਾ। ਉਨਾ ਕਿਹਾ ਕਿ ਇਨਾਂ ਵਿਚੋ ਇਕ ਖੂਹ ਮੁੜ ਸੁਰਜੀਤ ਕਰਕੇ ਸੰਗਤਾਂ ਨੂੰ ਜਲਦ ਹੀ ਸਮਰਪਿਤ ਕੀਤਾ ਜਾਵੇਗਾ।ਇਸ ਮੌਕੇ ਤੇ ਬਾਬਾ ਅਵਤਾਰ ਸਿੰਘ ਧੱਤਲ, ਸ਼ੋ੍ਰਮਣੀ ਕਮੇਟੀ ਮੈਂਬਰ ਸ੍ਰ ਮਗਵਿੰਦਰ ਸਿੰਘ ਖਾਪੜਖੇੜੀ, ਅਕਾਲੀ ਆਗੂ ਸ੍ਰ ਗੁਲਜਾਰ ਸਿੰਘ ਰਣੀਕੇ, ਗੁਰੂ ਅਮਰਦਾਸ ਜੀ ਦੀ ਵੰਸ ਦੇ ਆਸ਼ੂ ਭੱਲਾ, ਸੁਭਾਸ਼ ਭੱਲਾ ਅਤੇ ਜ਼ੌਹਰ ਭੱਲਾ ਪਿੰਡ ਦੇ ਸਰਪੰਚ ਸਕੱਤਰ ਸਿੰਘ, ਸ੍ਰ ਗੁਰਦਿਆਲ ਸਿੰਘ, ਬਾਬਾ ਬਲਵਾਨ ਸਿੰਘ ਜੰਮੂ ਅਤੇ ਬਾਬਾ ਨਰਿੰਦਰ ਸਿੰਘ ਆਦਿ ਹਾਜਰ ਸਨ।