ਸੰਸਾਰ

ਨਾਮਵਰ ਪੰਜਾਬੀ ਗ਼ਜ਼ਲਕਾਰ ਕ੍ਰਿਸ਼ਨ ਭਨੋਟ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | March 04, 2025 08:56 PM

ਸਰੀ-ਪੰਜਾਬੀ ਦੇ ਨਾਮਵਰ ਸ਼ਾਇਰ ਕ੍ਰਿਸ਼ਨ ਭਨੋਟ ਦੇ ਅਚਾਨਕ ਸਦੀਵੀ ਵਿਛੋੜੇ ਉੱਪਰ ਪੰਜਾਬੀ ਸਾਹਿਤਕਾਰਾਂ ਵੱਲੋਂ ਡੂੰਘਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ। ਵੱਖ ਵੱਖ ਲੇਖਕਾਂ ਵੱਲੋਂ ਸ਼ੋਕ ਮੀਟਿੰਗਾਂ ਕਰ ਕੇ ਮਰਹੂਮ ਸ਼ਾਇਰ ਨੂੰ ਯਾਦ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕ੍ਰਿਸ਼ਨ ਭਨੋਟ ਲੰਮੇਂ ਸਮੇਂ ਤੋਂ ਸਰੀ (ਕੈਨੇਡਾ) ਵਿਖੇ ਰਹਿ ਰਹੇ ਸਨ। ਉਹ ਸਾਹਿਤ ਸਭਾ ਸਰੀ ਦੇ ਪ੍ਰਧਾਨ ਸਨ ਅਤੇ ਗ਼ਜ਼ਲ ਮੰਚ ਸਰੀ ਦੇ ਮੁੱਢਲੇ ਮੈਂਬਰ ਸਨ। ਦੁਨੀਆਂ ਭਰ ਵਿਚ ਉਨ੍ਹਾਂ ਦੇ ਅਨੇਕਾਂ ਸ਼ਾਗਿਰਦਾਂ ਨੇ ਗ਼ਜ਼ਲ ਅਤੇ ਪਿੰਗਲ-ਅਰੂਜ਼ ਦੀ ਮੁੱਢਲੀ ਸਿੱਖਿਆ ਉਨ੍ਹਾਂ ਤੋਂ ਗ੍ਰਹਿਣ ਕੀਤੀ। ਉਹ ਹਰ ਇਕ ਨਵੇਂ ਗ਼ਜ਼ਲਗੋ ਦੀ ਯੋਗ ਅਗਵਾਈ ਕਰਨ ਵਿਚ ਖੁਸ਼ੀ ਮਹਿਸੂਸ ਕਰਦੇ ਸਨ। ਪਿਛਲੇ ਕੁਝ ਕੁ ਦਿਨਾਂ ਤੋਂ ਬੀਮਾਰ ਸਨ ਅਤੇ ਬੀਤੇ ਦਿਨ ਅਚਾਨਕ ਸਭ ਨੂੰ ਅਲਵਿਦਾ ਕਹਿ ਗਏ।

ਗ਼ਜ਼ਲ ਮੰਚ ਸਰੀ ਦੇ ਬਹੁਤ ਸ਼ਾਇਰ ਇਨ੍ਹਾਂ ਦਿਨਾਂ ਵਿਚ ਪੰਜਾਬ ਆਏ ਹੋਏ ਹਨ। ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਦੇ ਵਿਛੋੜੇ ਕਾਰਨ ਉਹ ਦੁੱਖ ਵਿਚ ਹਨ। ਵੱਖ ਵੱਖ ਸ਼ੋਕ ਸੁਨੇਹਿਆਂ ਰਾਹੀਂ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਹਰਦਮ ਮਾਨ, ਦਸ਼ਮੇਸ਼ ਗਿੱਲ ਫ਼ਿਰੋਜ਼, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਗੁਰਮੀਤ ਸਿੱਧੂ ਅਤੇ ਬਲਦੇਵ ਸੀਹਰਾ ਨੇ ਮੰਚ ਦੇ ਸਤਿਕਾਰਤ ਮੈਂਬਰ ਅਤੇ ਬਹੁਤ ਹੀ ਨਿੱਘੇ ਦੋਸਤ ਕ੍ਰਿਸ਼ਨ ਭਨੋਟ ਦੇ ਰੁਖ਼ਸਤ ਹੋ ਜਾਣ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।

ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ (ਅਮਰੀਕਾ) ਦੇ ਪ੍ਰਧਾਨ ਅਤੇ ਉੱਘੇ ਗ਼ਜ਼ਲਗੋ ਕੁਲਵਿੰਦਰ ਅਤੇ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਵੀ ਕ੍ਰਿਸ਼ਨ ਭਨੋਟ ਦੇ ਅਚਾਨਕ ਚਲੇ ਜਾਣ ‘ਤੇ ਦੁੱਖ ਪ੍ਰਗਟ ਕੀਤਾ ਹੈ।

ਵੈਨਕੂਵਰ ਵਿਚਾਰ ਮੰਚ ਸਰੀ ਦੇ ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਅੰਗਰੇਜ਼ ਬਰਾੜ, ਚਮਕੌਰ ਸਿੰਘ ਸੇਖੋਂ, ਪਰਮਜੀਤ ਸਿੰਘ ਸੇਖੋਂ, ਮੰਗਾ ਬਾਸੀ ਅਤੇ ਨਵਦੀਪ ਗਿੱਲ ਨੇ ਆਪਣੇ ਸ਼ੋਕ ਸੁਨੇਹਿਆਂ ਰਾਹੀਂ ਮਰਹੂਮ ਸ਼ਾਇਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।

Have something to say? Post your comment

 
 

ਸੰਸਾਰ

ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਦਾ ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਲੇਖਕ ਮਿੱਤਰਾਂ ਵੱਲੋਂ ਸਵਾਗਤ

ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿੱਚ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ

ਸਰੀ ਵਿੱਚ 100 ਤੋਂ ਵੱਧ ਫਰੋਤੀ ਮੰਗਣ ਦੀਆਂ ਰਿਪੋਰਟਾਂ ਜਦ ਕਿ ਵੈਨਕੂਵਰ ਵਿੱਚ ਜ਼ੀਰੋ-ਐਮਐਲਏ ਮਨਦੀਪ ਧਾਲੀਵਾਲ

ਸਨਸਿਟ ਇੰਡੋ ਕਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਵੱਲੋਂ ਹਫ਼ਤਾਵਾਰ ਇਕੱਤਰਤਾ

ਸਰੀ ਵਿੱਚ ਹੋਇਆ ਇੰਟਰਨੈਸ਼ਨਲ ਵਰਲਡ ਕੈਨੇਡਾ 2025 ਚੈਰੀਟੇਬਲ ਡਿਜ਼ਾਨੀਅਰ ਸ਼ੋਅ

ਸਨਸਿਟ ਇੰਡੋ-ਕਨੇਡੀਅਨ ਸੀਨੀਅਰ ਸੁਸਾਇਟੀ ਵੱਲੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਬ੍ਰਿਟਿਸ਼ ਕੋਲੰਬੀਆ ਵੱਲੋਂ 24 ਨਵੰਬਰ ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ 350ਵਾਂ ਵਰ੍ਹਾ ਸਰਕਾਰੀ ਤੌਰ ’ਤੇ ਮਨਾਉਣ ਦਾ ਐਲਾਨ-ਨਾਮਾ ਜਾਰੀ

ਸਾਰੇ ਸ਼ਾਇਰਾਂ ਦੇ ਖੂਬਸੂਰਤ ਕਲਾਮ ਨੇ ਰੂਹ ਨੂੰ ਤਾਜ਼ਗੀ ਬਖਸ਼ੀ - ਪ੍ਰੋ. ਗੁਰਭਜਨ ਸਿੰਘ ਗਿੱਲ

ਫ੍ਰੇਜ਼ਰ ਹਾਈਟਸ ਅਤੇ ਵਾਲਨਟ ਗਰੋਵ ਸਕਾਊਟ ਗਰੁੱਪਾਂ ਨੇ ਸਰੀ ਪੁਲਿਸ ਸਰਵਿਸ ਹੈੱਡਕੁਆਰਟਰ ਦਾ ਦੌਰਾ ਕੀਤਾ

ਬੰਗਲਾਦੇਸ਼ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਭਾਰਤ ਤੋਂ 70 ਸਿੱਖ ਸ਼ਰਧਾਲੂ ਹਿੱਸਾ ਲੈਣਗੇ