ਨਵੀਂ ਦਿੱਲੀ -ਪੰਜਾਬੀ ਹੈਲਥ ਅਤੇ ਸਿੱਖਿਆ ਓਰਗੇਨਾਇਜੈਸ਼ਨ ਜੋ ਕਿ ਕੈਨੇਡਾ ਅੰਦਰ ਪਿੱਛਲੇ 22 ਸਾਲਾਂ ਤੋ ਇੰਡੀਅਨ ਭਾਈਚਾਰੇ ਦੀ ਸੇਵਾ ਕਰ ਰਹੀ ਹੈ । ਓਰਗੇਨਾਇਜੈਸ਼ਨ ਦੇ ਪ੍ਰਧਾਨ ਸਰਦਾਰ ਤਰਨਤੇਜ ਸਿੰਘ ਹੁੰਦਲ ਅਤੇ ਸਕੱਤਰ ਸਰਦਾਰ ਲਖਵਿੰਦਰ ਸਿੰਘ ਉੱਪਲ ਨੇ ਦਸਿਆ ਕਿ ਓਰਗੇਨਾਇਜੈਸ਼ਨ ਵਲੋਂ ਮਹਿਲਾ ਦਿਵਸ ਮੌਕੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਅੰਦਰ ਦਲਵਿੰਦਰ ਕੌਰ ਔਲਖ, ਹਰਪ੍ਰੀਤ ਕੌਰ ਅਤੇ ਸਵਿਤਾ ਗਾਵਰੀ ਨੇ ਉਚੇਚੇ ਤੌਰ ਤੇ ਹਾਜ਼ਿਰੀ ਭਰ ਕੇ ਹਾਜਿਰ ਸੰਗਤਾਂ ਨੂੰ ਸੰਸਾਰ ਅੰਦਰ ਮਹਿਲਾਵਾਂ ਦੀਆਂ ਉਪਲਭਦੀਆਂ, ਉਨ੍ਹਾਂ ਦੇ ਅਧਿਕਾਰ ਅਤੇ ਉਨ੍ਹਾਂ ਦੀਆਂ ਸ਼ਕਤੀਆਂ ਬਾਰੇ ਉਸਾਰੂ ਚਰਚਾ ਕੀਤੀ । ਇਸ ਮੌਕੇ ਬੱਚਿਆਂ ਨੇ ਵੱਖ ਵੱਖ ਗੇਮਾਂ ਖੇਡ ਕੇ ਸਰੋਤਿਆਂ ਦਾ ਮਨ ਮੋਹ ਲਿਆ । ਇਸ ਪ੍ਰੋਗਰਾਮ ਵਿਚ ਗਿੱਧਾ ਅਤੇ ਭੰਗੜੇ ਦੀਆਂ ਟੀਮਾਂ ਨੇ ਆਪਣੇ ਜਲਵੇ ਦਿਖਾਂਦਿਆਂ ਸਮਾਂ ਬੰਨ ਦਿੱਤਾ ਸੀ । ਓਰਗੇਨਾਇਜੈਸ਼ਨ ਦੇ ਸਕੱਤਰ ਸਰਦਾਰ ਲਖਵਿੰਦਰ ਸਿੰਘ ਉੱਪਲ ਨੇ ਦਸਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਓਰਗੇਨਾਇਜੈਸ਼ਨ ਦੇ ਡਾਇਰੈਕਟਰ ਦਲਵਿੰਦਰ ਕੌਰ ਔਲਖ, ਰਾਹੁਲ ਗਾਵਰੀ, ਕਪਿਲ ਦੇਵ, ਜੋਗਿੰਦਰ ਸਿੰਘ ਸਿੱਧੂ, ਅੰਮ੍ਰਿਤਪਾਲ ਕੌਰ, ਸੁਨੀਲ ਸਦਾਰਗਾਨੀ, ਮੰਜੂ ਚੋਪੜਾ ਅਤੇ ਵੱਖ ਵੱਖ ਸਹਿਯੋਗੀਆਂ ਦੀ ਮਦਦ ਦੇ ਨਾਲ ਨੇਪਰੇ ਚੜ੍ਹਦੇ ਹਨ । ਸਰਦਾਰ ਉੱਪਲ ਨੇ ਦਸਿਆ ਕਿ ਓਰਗੇਨਾਇਜੈਸ਼ਨ ਵਲੋਂ ਵਿਸਾਖੀ ਪੁਰਬ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਅਸੀਂ ਨਵੇਂ ਮੈਂਬਰ ਅਤੇ ਚੰਗੇ ਉਪਰਾਲਿਆ ਨੂੰ ਜੀਅ ਆਇਆ ਆਖਦੇ ਹਾਂ ਤੇ ਮਹਿਲਾ ਦਿਵਸ ਮੌਕੇ ਕਰਵਾਏ ਗਏ ਪ੍ਰੋਗਰਾਮ ਵਿਚ ਹਾਜ਼ਿਰੀ ਭਰਣ ਵਾਲਿਆਂ ਦਾ ਧੰਨਵਾਦ ਕਰਦੇ ਹਾਂ ।