ਪੰਜਾਬ

ਮੌਜੂਦਾ ਪੈਦਾ ਹੋਏ ਪੰਥਕ ਸੰਕਟ ਲਈ ਰਵਾਇਤੀ ਸਿੱਖ ਲੀਡਰਸਿਪ ਦੀ ਸਵਾਰਥੀ ਸੋਚ ਜਿੰਮੇਵਾਰ- ਮਾਨ

ਕੌਮੀ ਮਾਰਗ ਬਿਊਰੋ | March 11, 2025 08:18 PM

ਫ਼ਤਹਿਗੜ੍ਹ ਸਾਹਿਬ- “ਜੋ ਇਸ ਸਮੇ ਖਾਲਸਾ ਪੰਥ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਅਤੇ ਮਾਣ ਸਨਮਾਨ ਨੂੰ ਕਾਇਮ ਰੱਖਣ ਨੂੰ ਲੈਕੇ ਸੰਕਟ ਤੇ ਭੰਬਲਭੂਸਾ ਖੜ੍ਹਾ ਹੋਇਆ ਹੈ, ਉਸ ਲਈ ਸਵਾਰਥੀ ਸੋਚ ਵਾਲੀ ਰਵਾਇਤੀ ਲੀਡਰਸਿਪ ਹੀ ਸਿੱਧੇ ਤੌਰ ਤੇ ਜਿੰਮੇਵਾਰ ਹੈ ਜੋ ਆਪਣੇ ਸਿਆਸੀ, ਮਾਲੀ ਹਿੱਤਾ ਦੀ ਪੂਰਤੀ ਲਈ ਮੀਰੀ ਪੀਰੀ ਦੇ ਮਹਾਨ ਤਖਤ ਦੇ ਉੱਚੇ ਸੁੱਚੇ ਸਿਧਾਤਾਂ ਅਤੇ ਮਰਿਯਾਦਾਵਾ ਨੂੰ ਨਿਰੰਤਰ ਪਿੱਠ ਦਿੰਦੇ ਆ ਰਹੇ ਹਨ ਅਤੇ ਇਸ ਸੰਸਥਾਂ ਦੀ ਆਪਣੇ ਹਿੱਤਾ ਲਈ ਦੁਰਵਰਤੋ ਕਰਦੇ ਆ ਰਹੇ ਹਨ । ਜੇਕਰ ਅੱਜ 14 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਕੇ ਖਾਲਸਾ ਪੰਥ ਦਾ ਫਤਵਾ ਨਹੀ ਲਿਆ ਗਿਆ, ਉਸ ਲਈ ਵੀ ਬੀਜੇਪੀ-ਆਰ.ਐਸ.ਐਸ ਅਤੇ ਪੰਥ ਵਿਰੋਧੀ ਤਾਕਤਾਂ ਨਾਲ ਸਾਂਝ ਰੱਖਣ ਵਾਲੀ ਇਹ ਰਵਾਇਤੀ ਲੀਡਰਸਿਪ ਹੀ ਜਿੰਮੇਵਾਰ ਹੈ । ਜੋ ਸੈਟਰ ਦੀਆਂ ਤਾਕਤਾਂ ਸਾਡੀਆ ਸੰਸਥਾਵਾਂ ਤੇ ਉੱਚ ਰਵਾਇਤਾ ਦਾ ਨੁਕਸਾਨ ਕਰਕੇ ਸਦੀਆ ਤੋ ਚੱਲਦੇ ਆ ਰਹੇ ਨਿਯਮਾਂ ਤੇ ਅਸੂਲਾਂ ਦਾ ਖਾਤਮਾ ਕਰਨ ਦੀ ਤਾਕ ਵਿਚ ਹਨ । ਇਸ ਲਈ ਬੀਜੇਪੀ-ਆਰ.ਐਸ.ਐਸ, ਕਾਂਗਰਸ ਜਾਂ ਹੋਰ ਮੁਤੱਸਵੀ ਜਮਾਤਾਂ ਤੋ ਖਾਲਸਾ ਪੰਥ ਨੂੰ ਨਿਰਪੱਖ ਰਹਿਕੇ ਗੁਰੂ ਸਾਹਿਬਾਨ ਦੇ ਹੁਕਮਾਂ ਤੇ ਆਦੇਸਾਂ਼ ਅਨੁਸਾਰ ਹੀ ‘ਰਾਜ ਬਿਨਾ ਨਾਹਿ ਧਰਮ ਚਲੇ ਹੈ’ ਅਤੇ ‘ਇਨ ਗਰੀਬ ਸਿੱਖਨੁ ਕੋ ਦੇਊ ਪਾਤਸਾਹੀ’ ਦੀ ਸੋਚ ਨੂੰ ਲਾਗੂ ਕਰਕੇ ਹੀ ਅਸੀ ਆਪਣੀਆ ਇਨ੍ਹਾਂ ਮਹਾਨ ਸੰਸਥਾਵਾਂ ਅਤੇ ਜਥੇਦਾਰ ਸਾਹਿਬਾਨ ਦੇ ਰੁਤਬਿਆ ਦੇ ਮਾਣ ਸਨਮਾਨ ਨੂੰ ਕਾਇਮ ਰੱਖ ਸਕਾਂਗੇ। ਆਪਣੀਆ ਮਰਿਯਾਦਾਵਾ ਉਤੇ ਪਹਿਰਾ ਦਿੰਦੇ ਹੋਏ ਖਾਲਸਾ ਪੰਥ ਦੀ ਕੌਮਾਂਤਰੀ ਆਨ ਸਾਨ ਵਿਚ ਵਾਧਾ ਕਰ ਸਕਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖਾਲਸਾ ਪੰਥ ਦੇ ਮਹਾਨ ਤਖਤਾਂ ਤੇ ਉੱਚ ਰਵਾਇਤਾ ਦਾ ਲੰਮੇ ਸਮੇ ਤੋ ਹੁੰਦੇ ਆ ਰਹੇ ਘਾਣ ਲਈ ਰਵਾਇਤੀ ਲੀਡਰਸਿਪ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਉਦੇ ਹੋਏ ਅਤੇ ਸਿੱਖ ਕੌਮ ਨੂੰ ਆਪਣੇ ਗੁਰੂ ਸਾਹਿਬਾਨ ਦੀ ਸੋਚ ਅਤੇ ਰਵਾਇਤਾ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1966 ਵਿਚ ਜਦੋ ਪੰਜਾਬ ਦੀ ਵੰਡ ਕੀਤੀ ਗਈ ਇਸ ਵਿਚੋ ਹਿਮਾਚਲ, ਹਰਿਆਣਾ, ਰਾਜਸਥਾਂਨ ਬਣਾਏ ਗਏ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਯੂਟੀ ਬਣਾਇਆ ਗਿਆ । ਸਾਡੇ ਅਮੁੱਲ ਬਿਜਲੀ, ਪਾਣੀ ਅਤੇ ਬਹੁਮੁੱਲੇ ਸਾਧਨਾਂ ਨੂੰ ਜਬਰੀ ਲੁੱਟਿਆ ਗਿਆ । ਉਸ ਵਿਚ ਵੀ ਇਹ ਸਵਾਰਥੀ ਲੀਡਰਸਿਪ ਦੇ ਸਿਆਸੀ ਤੇ ਮਾਲੀ ਮਕਸਦ ਮੋਹਰੀ ਸਨ । ਜਿਸ ਕਾਰਨ ਸਿੱਖ ਕੌਮ, ਪੰਜਾਬ ਸੂਬਾ, ਪੰਜਾਬੀ ਅਤੇ ਪੰਜਾਬੀਅਤ ਦਾ ਨੁਕਸਾਨ ਹੋਇਆ । ਇਨ੍ਹਾਂ ਮੁਤੱਸਵੀ ਜਮਾਤਾਂ ਤੇ ਹੁਕਮਰਾਨਾਂ ਨੇ ਸਾਡੇ ਦੂਜੀ ਪਾਤਸਾਹੀ ਸ੍ਰੀ ਗੁਰੂ ਅੰਗਦ ਸਾਹਿਬ ਵੱਲੋ ਸਾਨੂੰ ਬਖਸਿਸ ਕੀਤੀ ਗਈ ਗੁਰਮੁੱਖੀ ਲਿਪੀ ਦਾ ਵੀ ਅਪਮਾਨ ਕਰਨ ਅਤੇ ਉਸ ਨੂੰ ਬਣਦਾ ਦਰਜਾ ਨਾ ਦੇਣ ਉਤੇ ਵੀ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਕਿਹਾ ਕਿ ਸਾਡੇ ਸੈਕੜਿਆ ਦੀ ਗਿਣਤੀ ਵਿਚ ਗੁਰਧਾਮ ਵੰਡ ਵੇਲੇ ਪਾਕਿਸਤਾਨ ਨੂੰ ਦੇ ਦਿੱਤੇ ਗਏ । ਜਿਥੇ ਅੱਜ ਵੀ ਸਾਡਾ ਮਹਾਨ ਇਤਿਹਾਸ ਸੁਰੱਖਿਅਤ ਹੈ । ਸਾਡੀ ਬੋਲੀ, ਵਿਰਸਾ, ਵਿਰਾਸਤ, ਰਹਿਣ ਸਹਿਣ, ਖਾਣ ਪਹਿਨਣ, ਲਹਿੰਦੇ ਪੰਜਾਬ ਨਾਲ ਇਕਮਿਕ ਹੈ । ਹੁਕਮਰਾਨਾਂ ਅਤੇ ਇਨ੍ਹਾਂ ਰਵਾਇਤੀ ਆਗੂਆ ਦੀ ਮਿਲੀਭੁਗਤ ਦੀ ਬਦੌਲਤ ਅੱਜ ਹਰ ਪਾਸੇ ਅਰਾਜਕਤਾ ਫੈਲ ਚੁੱਕੀ ਹੈ । ਇਥੋ ਤੱਕ ਕਿ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਹਿੱਤ ਜੋ ਅਸੀ ਲੰਮੇ ਸਮੇ ਤੋ ਆਪਣੀਆ ਕਿਸਾਨੀ ਜਿਨਸਾਂ ਅਤੇ ਵਪਾਰੀਆ ਦੀਆਂ ਤਿਆਰ ਵਸਤਾਂ ਨੂੰ ਅਫਗਾਨੀਸਤਾਨ, ਅਰਬ ਮੁਲਕਾ, ਮੱਧ ਏਸੀਆ, ਰੂਸ ਤੱਕ ਸਹੀ ਕੀਮਤਾਂ ਤੇ ਵੇਚਣ ਹਿੱਤ ਆਪਣੀਆ ਸਰਹੱਦਾਂ ਨੂੰ ਵਪਾਰ ਲਈ ਖੋਲਣ ਦੀ ਗੱਲ ਕਰਦੇ ਆ ਰਹੇ ਹਾਂ, ਉਸ ਉਤੇ ਨਾ ਤਾਂ ਸੈਟਰ ਦੇ ਹੁਕਮਰਾਨ ਅਤੇ ਨਾ ਹੀ ਇਹ ਰਵਾਇਤੀ ਲੀਡਰਸਿਪ ਕੋਈ ਦਿਲਚਸਪੀ ਲੈ ਰਹੀ ਹੈ । ਜਿਸ ਤੋ ਪ੍ਰਤੱਖ ਹੈ ਕਿ ਇਸ ਲੀਡਰਸਿਪ ਦਾ ਕੇਵਲ ਸਿਆਸਤ ਨਾਲ ਸੰਬੰਧ ਹੈ । ਇਥੋ ਦੇ ਨਿਵਾਸੀਆ ਦੇ ਜੀਵਨ ਪੱਧਰ ਨੂੰ ਚੰਗੇਰਾ ਬਣਾਉਣ ਜਾਂ ਸਮਾਜਿਕ ਅਤੇ ਪੰਥਕ ਮੁਸਕਿਲਾਂ ਦਾ ਹੱਲ ਕਰਨ ਦਾ ਕੋਈ ਮਿਸਨ ਨਹੀ ਹੈ ।

ਇਨ੍ਹਾਂ ਆਗੂਆਂ ਨੂੰ ਆਪਣੇ ਇਤਿਹਾਸ ਅਤੇ ਆਪਣੀ ਅਸੀਮਤ ਸ਼ਕਤੀ ਤੇ ਤਾਕਤ ਬਾਰੇ ਜਾਣਕਾਰੀ ਹੀ ਨਹੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਦੂਸਰੀਆ ਤਾਕਤਾਂ ਚੱਲਕੇ ਆਉਦੀਆਂ ਸਨ ਨਾ ਕਿ ਮਹਾਰਾਜਾ ਰਣਜੀਤ ਸਿੰਘ ਕਦੇ ਕਿਸੇ ਤਾਕਤ ਕੋਲ ਗਏ ਸਨ । ਜਦੋਕਿ ਮੌਜੂਦਾ ਸਾਡੀ ਸਿਆਸੀ ਤੇ ਧਾਰਮਿਕ ਲੀਡਰਸਿਪ ਬੀਜੇਪੀ-ਆਰ.ਐਸ.ਐਸ ਤੇ ਕਾਂਗਰਸ ਵਰਗੀਆ ਖਾਲਸਾ ਪੰਥ ਵਿਰੋਧੀ ਤਾਕਤਾਂ ਦੇ ਨਾਲ ਸਾਂਝ ਪਾਉਣ ਤੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਲਈ ਇਕ ਦੂਜੇ ਤੋ ਅੱਗੇ ਹੋ ਕੇ ਆਪਣੇ ਮਹਾਨ ਇਤਿਹਾਸ ਅਤੇ ਕੌਮੀ ਸੋਚ ਨੂੰ ਪਿੱਠ ਦਿੰਦੇ ਆ ਰਹੇ ਹਨ । ਜਦੋਕਿ ਕੌਮਾਂ ਆਪਣੇ ਇਤਿਹਾਸ ਅਤੇ ਸੋਚ ਤੇ ਪਹਿਰਾ ਦੇ ਕੇ ਹੀ ਅੱਗੇ ਵੱਧਦੀਆ ਹਨ ਨਾ ਕਿ ਪਿੱਠ ਦੇ ਕੇ । ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਹਾਦਤ ਦਿੱਤੀ ਇਸ ਲਈ ਅਸੀ ਹਰ ਸਾਲ 6 ਜੂਨ ਨੂੰ ਆਪਣੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਇਕੱਤਰ ਹੁੰਦੇ ਹਾਂ । ਉਨ੍ਹਾਂ ਕਿਹਾ ਕਿ ਇਹ ਵੀ ਹੈਰਾਨੀ ਤੇ ਦੁੱਖ ਵਾਲੀ ਗੱਲ ਹੈ ਕਿ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੂੰਮਾ ਹੁਣੇ ਹੀ ਕੁੰਭ ਮੇਲੇ ਵਿਚ ਗੰਗਾ ਇਸਨਾਨ ਕਰਨ ਦੇ ਨਾਲ-ਨਾਲ ਜਲ ਵੀ ਪੀਕੇ ਆਏ ਹਨ । ਜਦੋਕਿ ਗੰਗਾ ਦਾ ਪਾਣੀ ਲੈਬ ਵਿਚ ਟੈਸਟ ਕੀਤਾ ਗਿਆ ਹੈ, ਜਿਸ ਵਿਚ ਇਨਸਾਨੀ ਮਲ-ਮੂਤਰ ਅਤੇ ਤੇਜਾਬੀ ਗੰਧਲਾ ਪਾਣੀ ਵੱਡੀ ਮਾਤਰਾ ਵਿਚ ਪਾਇਆ ਗਿਆ ਹੈ । ਹੁਣ ਜਦੋ ਫੈਕਟਰੀਆਂ, ਸੀਵਰੇਜ ਅਤੇ ਹੋਰ ਗੰਧਲੇ ਪਾਣੀ ਗੰਗਾ ਵਿਚ ਜਾ ਰਿਹਾ ਹੈ ਅਤੇ ਇਹ ਜਲ ਉਨ੍ਹਾਂ ਦੇ ਪੇਟ ਵਿਚ ਚਲੇ ਗਿਆ ਹੈ । ਤਾਂ ਉਨ੍ਹਾਂ ਦੇ ਪੇਟ, ਖੂਨ, ਪੇਸ਼ਾਬ ਦਾ ਨਿਰੀਖਣ ਕਰਨਾ ਜਰੂਰੀ ਹੈ ਕਿ ਉਨ੍ਹਾਂ ਦੇ ਪੇਟ ਵਿਚ ਬਿਮਾਰੀਆ ਨੇ ਘਰ ਤਾਂ ਨਹੀ ਕਰ ਲਿਆ । ਸਾਡੀ ਗੰਗਾ ਤਾਂ ਗੋਇੰਦਵਾਲ ਸਾਹਿਬ ਦੀ ਬਾਊਲੀ ਅਤੇ ਸ੍ਰੀ ਰਾਮਦਾਸ ਸਰੋਵਰ ਅੰਮ੍ਰਿਤਸਰ ਹਨ । ਲੇਕਿਨ ਦੁੱਖ ਤੇ ਅਫਸੋਸ ਹੈ ਕਿ ਹੁਣ ਅੰਮ੍ਰਿਤਸਰ ਦੇ ਭਗਤਾਵਾਲਾ ਡੰਪ ਜਿਥੇ ਬਣਾਇਆ ਗਿਆ ਹੈ, ਉਸਦੇ ਥੱਲ੍ਹੇ ਲੀਕੇਜ ਹੋ ਕੇ ਬਿਮਾਰੀਆ ਵਾਲੇ ਸਭ ਤੱਤ ਧਰਤੀ ਹੇਠਲੇ ਪਾਣੀ ਵਿਚ ਸਮਾਅ ਜਾਣ ਨੂੰ, ਬੰਦ ਕਰਨ ਲਈ ਕਿਸੇ ਤਰ੍ਹਾਂ ਦੀ ਪਲਾਸਟਿਕ ਸੀਟ ਵਗੈਰਾਂ ਨਹੀ ਵਿਛਾਈ ਗਈ । ਜਿਸ ਨਾਲ ਇਸ ਡੰਪ ਦੇ ਸਭ ਖਤਰਨਾਕ ਕੈਮੀਕਲ, ਭਾਰੀ ਧਾਤਾ ਅਤੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਭ ਤੱਤ ਧਰਤੀ ਹੇਠਲੇ ਪਾਣੀ ਵਿਚ ਜਾ ਰਹੇ ਹਨ । ਬੇਸੱਕ ਅਸੀ ਰਾਮਦਾਸ ਸਰੋਵਰ ਦੇ ਆਲੇ ਦੁਆਲੇ ਤਾਂ ਕੰਧਾ ਹਨ, ਪਰ ਉਸਦੀ ਸਤ੍ਹਾ ਥੱਲ੍ਹੇ ਧਰਤੀ ਵਾਲੀ ਹੀ ਹੈ ਜਿਸ ਨਾਲ ਇਹ ਸਭ ਕੈਮੀਕਲ ਅਤੇ ਗੰਧਲਾ ਪਾਣੀ ਸਰੋਵਰ ਦੇ ਪਵਿੱਤਰ ਜਲ ਵਿਚ ਵੀ ਸਾਮਿਲ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ।

Have something to say? Post your comment

 

ਪੰਜਾਬ

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਵਫ਼ਦ ਨੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਸੌਂਪਿਆ ਮੰਗ ਪੱਤਰ

ਪੰਥਕ ਮਰਿਯਾਦਾ ਦੇ ਸੰਦਰਭ ਵਿੱਚ ਕੌਮ ਨੂੰ ਰੌਸ਼ਨੀ ਪਾਉਣ ਤੇ ਗਿਆਨੀ ਰਘੁਬੀਰ ਸਿੰਘ ਜੀ ਦਾ ਐਸਜੀਪੀਸੀ ਮੈਬਰਾਂ ਨੇ ਕੀਤਾ ਧੰਨਵਾਦ

ਚੋਣ ਕਮਿਸ਼ਨ ਵੱਲੋਂ ਚੋਣ ਪ੍ਰਕਿਰਿਆਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਪਾਰਟੀ ਪ੍ਰਧਾਨਾਂ ਨੂੰ ਗੱਲਬਾਤ ਦਾ ਸੱਦਾ

ਸ਼੍ਰੋਮਣੀ ਕਮੇਟੀ ਨੇ ਟਕਰਾਅ ਤੋਂ ਬਚਣ ਲਈ ਕੀਤਾ ਸੰਖੇਪ ਸਮਾਗਮ-ਸਕੱਤਰ ਸ਼੍ਰੋਮਣੀ ਕਮੇਟੀ

ਪੰਜਾਬ ਵਿਧਾਨ ਸਭਾ ਵੱਲੋਂ 1947 ਤੋਂ ਲੈ ਕੇ ਹੁਣ ਤੱਕ ਦੀਆਂ ਵਿਧਾਨ ਸਭਾ ਦੀਆਂ ਕਾਰਵਾਈਆਂ ਲਈ ਸਰਚਏਬਲ ਇੰਜਣ ਲਾਂਚ ਕੀਤਾ

ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੇ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼

ਹੋਲੇ ਮਹੱਲੇ ਦੇ ਸਮਾਗਮਾਂ ਵਿੱਚ ਪੰਥ ਵੱਧ ਚੜ੍ਹ ਕੇ ਹਿੱਸਾ ਲਵੇ: ਗਿਆਨੀ ਕੁਲਦੀਪ ਸਿੰਘ

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ

ਇਤਿਹਾਸਕ ਪੋਲੋ ਮੈਚ: 14 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਟੀਮ ਅਤੇ ਚੰਡੀਗੜ੍ਹ ਪੋਲੋ ਟੀਮ ਦਰਮਿਆਨ ਹੋਵੇਗਾ ਰੁਮਾਂਚਕ ਮੈਚ

ਸੂਬਾ ਸਰਕਾਰ ਹਾੜ੍ਹੀ ਮੰਡੀਕਰਨ ਸੀਜ਼ਨ 2025-26 ਲਈ ਲੋੜੀਂਦੀ ਸਟੋਰੇਜ ਸਪੇਸ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ: ਕਟਾਰੂਚੱਕ