ਅੰਮ੍ਰਿਤਸਰ - ਅਖੰਡ ਕੀਰਤਨੀ ਜਥੇ ਵਲੋ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਕੇ ਸਰਬੱਤ ਖਾਲਸਾ ਦੀ ਮਰਿਯਾਦਾ ਨੂੰ ਪੁਨਰ ਸੁਰਜੀਤ ਕਰਨ ਅਤੇ ਜੱਥੇਦਾਰਾਂ ਦੇ ਮਹਾਨ ਰੁੱਤਬੇ ਨੂੰ ਬਰਕਰਾਰ ਰੱਖਣ ਲਈ, ਜੱਥੇਦਾਰਾਂ ਦੀ ਨਿਯੁਕਤੀ ਲਈ ਪੁਰਾਤਨ ਢੰਗ ਸਰਬੱਤ ਖਾਲਸਾ ਕੀਤੇ ਜਾਣ ਲਈ ਖ਼ਾਲਸਾ ਪੰਥ ਨੂੰ ਅਪੀਲ ਕੀਤੀ। ਜਥੇ ਦੀ 11 ਮੈਂਬਰੀ ਕਮੇਟੀ ਦੇ ਭਾਈ ਅਵਤਾਰ ਸਿੰਘ ਮਲੀਆਂ ਦੀ ਅਗਵਾਈ ਹੇਠ ਪਹੰੁਚੇ ਜਥੇ ਦੇ ਆਗੂਆਂ ਨੇ ਕਿਹਾ ਕਿ ਜੱਥੇਦਾਰਾਂ ਦੀ ਨਿਯੁਕਤੀ ਪੁਰਾਤਨ ਢੰਗ ਸਰਬੱਤ ਖਾਲਸਾ ਦੁਆਰਾ ਹੋਣੀ ਚਾਹੀਦੀ ਹੈ। ਜਥੇ ਦੇ ਆਗੂਆਂ ਨੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਪੰਥਕ ਏਕਤਾ ਸਮੇ ਦੀ ਲੋੜ ਹੈ।ਇਸ ਮੌਕੇ ਤੇ ਪੱਤਰਕਾਰਾਂ ਨਾਲ ਗਲ ਕਰਦਿਆਂ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ, ਮਾਨ, ਸ਼ਾਨ ਲਈ ਤਨ ਮਨ ਧੰਨ ਨਾਲ, ਸ਼ਹੀਦੀ ਪਰੰਪਰਾ ਨੂੰ ਸਿਦਕ ਨਾਲ ਨਿਭਾਉਣ, ਪ੍ਰਗਟਾਉਣ, ਵਾਲੇ ਅਖੰਡ ਕੀਰਤਨੀ ਜੱਥੇੋ ਦੇ ਵਰੋਸਾਏ ਗੁਰਸਿੱਖਾ ਨੇ, ਅੱਜ ਸਿੱਖ ਕੌਮ ਦੀ ਸਰਬ ਉੱਚ ਹਸਤੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਮਹਾਨ ਵਿਰਾਸਤ ਮੀਰੀ ਪੀਰੀ, ਭਗਤੀ ਸ਼ਕਤੀ, ਸੰਤ ਸਿਪਾਹੀ ਦੇ ਸਿਧਾਂਤ ਨੂੰ ਅਖੌਤੀ ਪੰਥਕ ਸਿਆਸੀ ਆਗੂਆਂ ਵੱਲੋਂ ਮਿਟਾਉਣ ਦੀ ਗਹਿਰੀ ਸਾਜਿਸ਼ ਦਾ ਪਰਦਾ ਫਾਸ਼ ਕਰਦੇ ਹੋਏ, ਕੌਮੀ ਏਕਤਾ ਅਤੇ ਸਰਬੱਤ ਖਾਲਸਾ ਦੀ ਮਰਿਯਾਦਾ ਨੂੰ ਪੁਨਰ ਸੁਰਜੀਤ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਅੱਗੇ ਗੁਰਬਾਣੀ ਪਾਠ ਕਰਕੇ ਅਰਦਾਸ ਕੀਤੀ ਹੈ। ਉਨਾ ਕਿਹਾ ਕਿ ਜੱਥੇਦਾਰਾਂ ਦੇ ਮਹਾਨ ਰੁੱਤਬੇ ਨੂੰ ਬਰਕਰਾਰ ਰੱਖਣ ਲਈ, ਜੱਥੇਦਾਰਾਂ ਦੀ ਨਿਯੁਕਤੀ ਪੁਰਾਤਨ ਢੰਗ ਸਰਬੱਤ ਖਾਲਸਾ ਦੁਆਰਾ ਕੀਤੇ ਜਾਣ ਦੀ ਖਾਲਸਾ ਪੰਥ ਨੂੰ ਅਪੀਲ ਕੀਤੀ ਅਤੇ ਇਸ ਟੀਚੇ ਨੂੰ ਹਾਸਲ ਕਰਨ ਹਿੱਤ ਇਕਠੇ ਹੋਣ ਦੀ ਅਪੀਲ ਕੀਤੀ।ਇਸ ਮੌਕੇ ਤੇ ਭਾੲHੀ ਅਵਤਾਰ ਸਿੰਘ ਮਲੀਆਂ, ਭਾਈ ਅਵਤਾਰ ਸਿੰਘ ਕਵੀ, ਭਾਈ ਜ਼ਸਵਿੰਦਰ ਸਿੰੰਘ, ਭਾਈ ਧਨਵੰਤ ਸਿੰਘ, ਬੀਬੀ ਪ੍ਰਤਾਪ ਕੌਰ, ਬੀਬੀ ਗੁਰਪ੍ਰੀਤ ਕੌਰ, ਭਾਈ ਭੁਪਿੰਦਰ ਸਿੰਘ, ਭਾਈ ਰੂਪ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਹਰFਭੇਜ਼ ਸਿੰਘ, ਭਾਈ ਜ਼ਸ਼ਨਪ੍ਰੀਤ ਸਿੰਘ ਅਤੇ ਬੀਬੀ ਗੁਰਪ੍ਰੀਤ ਕੌਰ ਹਾਜਰ ਸਨ।