ਲੁਧਿਆਣਾ - ਭਾਸ਼ਾ ਦੀ ਪਹਿਲੀ ਮਹਿਲਾ ਪੱਤਰਕਾਰ, ਮਹਾਂ ਕਾਵਿ ਰਚੇਤਾ, ਬਾਲ ਸਾਹਿਤ ਰਚੇਤਾ ਅਤੇ ਲੁਧਿਆਣਾ ਮਿਉਂਸਪਲ ਕਮੇਟੀ ਦੀ ਪਹਿਲੀ ਮਹਿਲਾ ਮੈਂਬਰ ਸ੍ਵਰਗੀ ਸ੍ਰੀਮਤੀ ਨਿਰਅੰਜਨ ਅਵਤਾਰ ਕੌਰ ਦੀ ਬਰਸੀ ਤੇ ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਰਜਿ. ਵੱਲੋਂ
ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਰਜਿ. ਦੇ ਸਹਿਯੋਗ ਨਾਲ ਸਿਵਿਲ ਲਾਈਨਜ਼ ਸਥਿਤ ਜੀ.ਜੀ.ਐੱਨ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ ਦੇ
ਸੈਮੀਨਾਰ ਹਾਲ ਵਿਖੇ ਅੱਜ ਇਕ ਵਿਸ਼ੇਸ਼ ਸਮਾਰੋਹ ਹੋਇਆ। ਮਹਿਲਾ ਦਿਵਸ ਨੂੰ ਸਮਰਪਿਤ ਇਸ ਸਮਾਰੋਹ ਵਿੱਚ ਲੁਧਿਆਣਾ ਸ਼ਹਿਰ ਦੀ ਪਹਿਲੀ ਮਹਿਲਾ ਮੇਅਰ ਬਣ ਕੇ ਨਵਾਂ ਇਤਿਹਾਸ ਸਿਰਜਣ ਵਾਲੀ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ 1000 ਪੰਜਾਬੀ ਪੁਸਤਕਾਂ ਦੀਆਂ ਆਡੀਓ ਬੁਕਸ ਰਚੇਤਾ ਸ੍ਰੀਮਤੀ ਦਵਿੰਦਰ ਕੌਰ ਸੈਣੀ ਨੂੰ “ਨਿਰਅੰਜਨ ਅਵਤਾਰ ਕੌਰ ਯਾਦਗਾਰੀ ਅਵਾਰਡ” ਨਾਲ ਨਵਾਜਿਆ ਗਿਆ । ਅਵਾਰਡ ਦੀ ਪ੍ਰੰਬਧਕ ਸੰਸਥਾ ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਰਜਿ. ਦੇ ਪ੍ਰਧਾਨ ਪ੍ਰਭ ਕਿਰਨ ਸਿੰਘ, ਜ. ਸਕੱਤਰ ਪਵਨਪ੍ਰੀਤ ਸਿੰਘ, ਮਨਿਸਟਰੀ ਆਫ ਮਾਇਕਰੋ, ਸਮਾਲ ਐਂਡ ਮੀਡੀਅਮ ਇੰਟਰਪੈਨੀਓਰਜ਼, ਭਾਰਤ ਸਰਕਾਰ ਦੇ ਪੰਜਾਬ ਸਥਿਤ ਡਿਪਟੀ ਡਾਇਰੈਕਟਰ ਮੈਡਮ ਇਸ਼ੀਤਾ ਥੰਮਨ ਆਈ.ਈ.ਐੱਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਅਤੇ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਐੱਸ. ਪੀ. ਸਿੰਘ, ਨਿਰਦੇਸ਼ਕ ਡਾ. ਮਨਜੀਤ ਸਿੰਘ ਛਾਬੜਾ, ਮੈਂਬਰ ਬਲਜੀਤ ਸਿੰਘ ਦੁਖੀਆ, ਗੁਰੂ ਨਾਨਕ ਕਾਲਜ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਵਾਲੀਆ, ਸਰਕਾਰੀ ਆਈ. ਟੀ. ਆਈ. ਲੁਧਿਆਣਾ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਤੇ ਨੈਸ਼ਨਲ ਅਤੇ ਸਟੇਟ ਅਵਾਰਡੀ ਅਧਿਆਪਕਾ ਡਾ. ਗੁਰਚਰਨ ਕੌਰ ਕੋਚਰ ਵਲੋਂ ਸਮੂਹਕ ਤੌਰ ਤੇ ਸੈਂਕੜੇ ਕਲਾਕਾਰਾਂ, ਕਵੀਆਂ/ਕਵਿਤਰੀਆਂ, ਗਾਇਕ/ਗਾਇਕਾਵਾਂ, ਉਦਯੋਗਿਕ, ਵਿਦਿਅਕ ਅਤੇ ਸਮਾਜ ਸੇਵੀ ਜੱਥੇਬੰਦੀਆਂ ਦੇ ਅਹੁਦੇਦਾਰਾਂ, ਸਾਹਿਤ ਅਤੇ ਕਲਾ ਪ੍ਰੇਮੀਆਂ ਦੀ ਹਾਜ਼ਰੀ ਵਿਚ ਸਤਿਕਾਰ ਸਹਿਤ ਪ੍ਰਦਾਨ ਕੀਤੇ ਗਏ । ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਅਵਾਰਡ ਹਾਸਲ ਕਰਨ ਉਪਰੰਤ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦਾ ਮੁੱਖ ਏਜੰਡਾ ਲੁਧਿਆਣਾ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਨਾ ਅਤੇ ਨਗਰ ਨਿਗਮ ਦੇ ਕੰਮ ਕਾਰ ਵਿਚ ਤੇਜ਼ੀ ਲਿਆਉਣਾ ਹੈ । ਉਨ੍ਹਾਂ ਲੁਧਿਆਣਾ ਦੇ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਮੁਹਿੰਮ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਵਾਸੀਆਂ ਦੇ ਉਨ੍ਹਾਂ ਪ੍ਰਤੀ ਪ੍ਰਗਟਾਏ ਗਏ ਭਰੋਸੇ ਨੂੰ ਕਾਇਮ ਰੱਖਣ ਲਈ ਹੋਰ ਮਿਹਨਤ ਕਰਨਗੇ । ਅਵਾਰਡ ਪ੍ਰਾਪਤ ਕਰਤਾ ਦਵਿੰਦਰ ਕੌਰ ਸੈਣੀ ਆਪਣੀ ਜ਼ਿੰਦਗੀ ਦੇ ਕਈ ਅਹਿਮ ਪਲਾਂ ਨੂੰ ਸਰੋਤਿਆਂ ਨਾਲ ਸਾਂਝਿਆਂ ਕਰਨ ਦੌਰਾਨ ਭਾਵੁਕ ਹੋ ਗਏ ਕਿਹਾ ਕਿ ਉਨ੍ਹਾਂ ਨੂੰ ਅੱਜ ਜ਼ਿੰਦਗੀ ਦਾ ਅਜ਼ੀਮ ਤੋਹਫ਼ਾ ਮਿਲਿਆ ਹੈ ਜਦਕਿ ਉਚੇਚੇ ਤੌਰ ਤੇ ਸ਼ਾਮਿਲ ਹੋਏ ਮੈਡਮ ਇਸ਼ੀਤਾ ਥੰਮਨ ਨੇ ਕਿਹਾ ਸ੍ਵਰ. ਨਿਰਅੰਜਨ ਅਵਤਾਰ ਕੌਰ ਇਕ ਅਜਿਹੀ ਬਹੁਪੱਖੀ ਸ਼ਖ਼ਸੀਅਤ ਸਨ ਜਿਸ ਤੋਂ ਸਾਨੂੰ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ ।
ਉਨ੍ਹਾਂ ਕਿਹਾ ਮਹਿਲਾਵਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਪੈਰਾਂ ਤੇ ਖੜ੍ਹੀਆਂ ਹੋਣ ਲਈ ਸਰਕਾਰੀ ਸਕੀਮਾਂ ਦਾ ਲਾਹਾ ਲੈ ਕੇ ਬੁਲੰਦੀਆਂ ਤੇ ਪਹੁੰਚ ਸਕਦੀਆਂ ਹਨ । ਨੈਸ਼ਨਲ ਤੇ ਸਟੇਟ ਅਵਾਰਡੀ ਅਧਿਆਪਕਾ ਡਾ. ਗੁਰਚਰਨ ਕੌਰ ਕੋਚਰ ਗ਼ਜ਼ਲ ਗੋ ਨੇ ਬੀਬੀ ਨਿਰਅੰਜਨ ਅਵਤਾਰ ਕੌਰ ਦੇ ਜੀਵਨ ਬਾਰੇ ਵਿਸਥਾਰਪੂਰਵਕ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਜਿਸ ਸਮੇਂ ਔਰਤਾਂ ਘੁੰਡ ਕੱਢ ਕੇ ਰਖਦੀਆਂ ਸਨ ਬੀਬੀ ਨਿਰਅੰਜਨ 'ਅਵਤਾਰ' ਕੌਰ ਨੇ ਉਸ ਵੇਲੇ ਛੋਟੀ ਉਮਰੇ ਹੀ ਸਟੇਜਾਂ ਤੇ ਬੇਝਿਜਕ ਕਵਿਤਾ ਪੜ੍ਹਨਾ ਸਿੱਖ ਲਿਆ ਸੀ । ਪ੍ਰੀਤ ਸਾਹਿਤ ਸਦਨ ਦੇ ਪ੍ਰਧਾਨ ਡਾ. ਮਨੋਜ ਪ੍ਰੀਤ ਅਤੇ ਸ਼੍ਰੋਮਣੀ ਲਿਖਾਰੀ ਬੋਰਡ ਦੇ ਕਨਵੀਨਰ ਪੰਥਕ ਕਵੀ ਹਰਦੇਵ ਸਿੰਘ ਕਲਸੀ ਨੇ ਵੀ ਸੰਬੋਧਨ ਕੀਤਾ । ਸ਼੍ਰੋਮਣੀ ਲਿਖਾਰੀ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਵਲੋਂ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੀਆਂ ਸਮਾਜਿਕ ਅਤੇ ਵਿਦਿਅਕ ਸੇਵਾਵਾਂ ਬਾਰੇ ਲਿਖੇ ਸਨਮਾਨ ਪੱਤਰ ਨੂੰ ਦਵਿੰਦਰ ਕੌਰ ਸੈਣੀ ਵਲੋਂ ਆਪਣੇ ਖਾਸ ਅੰਦਾਜ਼ ਵਿਚ ਅਤੇ ਦਵਿੰਦਰ ਕੌਰ ਸੈਣੀ ਦੀਆਂ ਵਿਲੱਖਣ ਉਪਲਬਧੀਆਂ ਬਾਰੇ ਲਿਖੇ ਸਨਮਾਨ ਪੱਤਰ ਨੂੰ ਬੀ.ਸੀ.ਐੱਮ. ਪਬਲਿਕ ਸਕੂਲ ਦੀ ਲੈਕਚਰਾਰ ਡਾ. ਅਨੂ ਸ਼ਰਮਾ ਕੌਲ ਨੇ ਬੜੀ ਸ਼ਿੱਦਤ ਨਾਲ ਪੜ੍ਹਿਆ । ਇਸ ਸਮਾਰੋਹ ਨੂੰ ਕਾਮਯਾਬ ਕਰਨ ਵਿਚ ਆਗਾਜ਼ ਵੈਲਫੇਅਰ ਸੁਸਾਇਟੀ ਰਜਿ ਦੇ ਚੇਅਰਮੈਨ ਡਾਕਟਰ ਐੱਸ. ਐੱਸ. ਸੋਲੰਕੀ, ਗੁਰਮੀਤ ਸਿੰਘ ਪੰਸਾਰੀ, ਰਾਕੇਸ਼ ਕੁਮਾਰ, ਸ਼ਹੀਦ ਊਧਮ ਸਿੰਘ ਵੈਲਫੇਅਰ ਸੁਸਾਇਟੀ ਰਜਿ ਦੇ ਪ੍ਰਧਾਨ ਕੁਲਵੰਤ ਸਿੰਘ, ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਅਤੇ ਕੈਰੀਅਰ ਕਾਲਜ ਦੀ ਇੰਚਾਰਜ ਅਮਰਪ੍ਰੀਤ ਕੌਰ ਅਤੇ ਸ੍ਵਰ ਨਿਰਅੰਜਨ ਅਵਤਾਰ ਕੌਰ ਦੇ ਪ੍ਰਵਾਰਕ ਮੈਂਬਰਾਂ ਗੁਰਪ੍ਰੀਤ ਕੌਰ ਲੈਕਚਰਾਰ, ਹਰਮੀਤ ਕੌਰ ਸੂਦ, ਭਵਜੋਤ ਕੌਰ, ਇੰਜੀ. ਅਮਨਪ੍ਰੀਤ ਸਿੰਘ ਅਰੋੜਾ, ਡਾ. ਰਵੀ ਰੂਪ ਸਿੰਘ, ਮਨਿੰਦਰ ਸਿੰਘ ਸੂਦ, ਲਵਲੀਨ ਕੌਰ, ਜਾਨਵੀ ਕਿਰਨ ਕੌਰ ਖੁਸ਼ੀ, ਅੰਮ੍ਰਿਤ ਕੌਰ, ਜਸਬੀਰ ਕੌਰ, ਰੇਨੂ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ । ਇਸ ਮੌਕੇ ਉੱਘੀ ਸਾਹਿਤਕਾਰਾ ਤੇ ਪੰਥਕ ਕਵਿਤ੍ਰੀ ਜਸਵਿੰਦਰ ਕੌਰ ਜੱਸੀ ਦੀ ਅਗਵਾਈ ਹੇਠ ਕਵਿੱਤਰੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਪ੍ਰਮਜੀਤ ਕੌਰ ਮਹਿਕ, ਕੰਵਲ ਵਾਲੀਆ, ਪਰਵਿੰਦਰ ਕੌਰ ਸੁੱਖ, ਸੀਮਾ ਕਲਿਆਨ, ਕਰਮਜੀਤ ਕੌਰ ਕੰਮੋ, ਹਰਮੀਤ ਕੌਰ ਮੀਤ, ਦੀਪ ਲੁਧਿਆਣਵੀ, ਗੁਰਮੀਤ ਕੌਰ ਲੈਕਚਰਾਰ, ਅਮਿਤ ਕੌਰ, ਮਨਜੀਤ ਕੌਰ ਧੀਮਾਨ, ਸੀਰਤ ਕੌਰ, ਸਿਮਰਨ ਧੁੱਗਾ, ਕਮਲ ਲੁਧਿਆਣਵੀ, ਉੱਤਮ ਪ੍ਰੀਤ ਕੌਰ, ਕਰਮਜੀਤ ਕੌਰ ਅਤੇ ਇੰਦਰਜੀਤ ਕੌਰ ਲੋਟੇ ਵਲੋਂ ਕਵਿਤਾਵਾਂ ਸੁਣਾਈਆਂ ਗਈਆਂ ਜਦਕਿ ਕਵੀ ਦਰਬਾਰ ਵਿਚ ਉਸਤਾਦ ਕਵੀ ਹਰੀ ਸਿੰਘ ਜਾਚਕ, ਚਰਨਜੀਤ ਸਿੰਘ ਚੰਨ, ਸੁਰਜੀਤ ਸਿੰਘ ਜੀਤ, ਹਰਦੀਪ ਸਿੰਘ ਬਿਰਦੀ, ਸੁਖਵਿੰਦਰ ਅਨਹਦ, ਮਲਕੀਤ ਸਿੰਘ ਮਾਲਹੜਾ ਆਦਿ ਕਵੀਆਂ ਨੇ ਮਹਿਲਾਵਾਂ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ ਅਤੇ ਪ੍ਰਮਿੰਦਰ ਸਿੰਘ ਅਲਬੇਲਾ, ਜਗਪਾਲ ਸਿੰਘ ਜੱਗਾ, ਅਮਰਜੀਤ ਸ਼ੇਰਪੁਰੀ, ਅਵਤਾਰ ਸਿੰਘ ਗਾਇਕਾਂ ਅਤੇ ਸਖਜੀਤ ਕੌਰ ਆਦਿ ਗਾਇਕਾਵਾਂ ਨੇ ਆਪਣੀ ਗਾਇਕੀ ਨਾਲ ਖੂਬ ਰੰਗ ਬੰਨ੍ਹਿਆ । ਇਸ ਸਮੇਂ ਦਵਿੰਦਰ ਕੌਰ ਸੈਣੀ ਦੇ ਪਤੀ ਸ੍ਰ ਮਾਨ ਸਿੰਘ ਸੇਵਾ ਮੁਕਤ ਐਕਸੀਅਨ ਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਦੇ ਸੇਵਾ ਮੁਕਤ ਜੋਨਲ ਕਮਿਸ਼ਨਰ ਸ੍ਰ. ਤੇਜਿੰਦਰ ਪੰਛੀ, ਵਿਸ਼ਵਕਰਮਾ ਰਾਮਗੜ੍ਹੀਆ ਬੋਰਡ ਦੇ ਪ੍ਰਧਾਨ ਦਵਿੰਦਰ ਸਿੰਘ ਪਨੇਸਰ, ਜਸਵੰਤ ਸਿੰਘ ਬਿਰਦੀ, ਭੁਪਿੰਦਰ ਸੈਣੀ, ਜਸਬੀਰ ਸਿੰਘ ਛਤਵਾਲ, ਨੇਸ਼ਨਜ਼ ਪ੍ਰਾਈਡ ਜੂਨੀਅਰ ਸਕੂਲ ਦੇ ਚੇਅਰਮੈਨ ਅਰੁਨ ਗੋਸਵਾਮੀ ਅਤੇ ਉਪ ਚੇਅਰਮੈਨ ਮਮਤਾ ਗੋਸਵਾਮੀ, ਗੁਰੂ ਨਾਨਕ ਆਯੁਰਵੈਦ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਮਨੀਸ਼ਾ ਸ਼ਰਮਾ, ਗੁਰੂ ਨਾਨਕ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਜੇ. ਸੋਬੀਆ, ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਦੀ ਪ੍ਰਿੰਸੀਪਲ ਸ੍ਰੀਮਤੀ ਸੰਦੀਪ ਕੌਰ, ਸਰਕਾਰੀ ਕਾਲਜ ਲੜਕੀਆਂ ਦੇ ਪ੍ਰੋਫੈਸਰ ਦਿਨੇਸ਼ ਸ਼ਾਰਦਾ, ਡਾ. ਜਗਮੀਤ ਕੌਰ, ਅਮਰਿੰਦਰ ਕੌਰ, ਅਮਰਜੋਤ ਕੌਰ, ਸ਼ੇਰਜੰਗ ਸਿੰਘ, ਡਾ. ਰਮਨ ਤੂਰ, ਡਾ. ਡਿੰਪਲ, ਅਰਸ਼ ਪ੍ਰੀਤ ਕੌਰ, ਡਾ. ਅੰਮ੍ਰਿਤਾ, ਮਿਸਿਜ਼ ਕੁਲਵਿੰਦਰ, ਪ੍ਰਮਿੰਦਰ ਕੌਰ, ਸਰਬਜੀਤ ਕੌਰ, ਡਾ. ਤੇਜਵੀਰ ਸਿੰਘ, ਡਾ. ਸੰਦੇਸ਼, ਡਾ. ਵਰੁਨ ਸ਼ਰਮਾ, ਡਾ. ਗੁਰਸ਼ਰਨ, ਡਾ. ਸੰਦੀਪ, ਡਾ. ਲੋਕੇਸ਼, ਮਿ. ਦਿਪਿੰਦਰ ਸਿੰਘ, ਮਨਜਿੰਦਰ ਸਿੰਘ, ਅਮਨਦੀਪ ਕੌਰ, ਸੰਜੀਵ ਰਾਜ, ਗੌਰਵ ਬਾਵਾ, ਨਿਊ ਇਰਾ ਪਬਲਿਕ ਸਕੂਲ ਤੋਂ ਜਯੋਤੀ, ਕਮਲਪ੍ਰੀਤ ਕੌਰ, ਪੂਜਾ ਪ੍ਰੀਤੀ, ਸਵਿਤਾ, ਸਰਿਤਾ, ਕੰਚਨ ਭੱਟੀ, ਸਰੋਜ, ਪੂਨਮ ਅਰੋੜਾ, ਹਰਜੀਤ ਕੌਰ, ਪ੍ਰਿਯੰਕਾ, ਯੂਨਾਇਟਿਡ ਸਾਈਕਲ ਐਸੋਸੀਏਸ਼ਨ ਤੋਂ ਸਰਬਜੀਤ ਕੌਰ, ਏਕਮਜੋਤ ਕੌਰ, ਸੁਖਵਿੰਦਰ ਕੌਰ, ਵੀਰ ਕੌਰ, ਜਸਮੀਤ ਸਿੰਘ, ਨਵਸ਼ਗਨ ਕੌਰ, ਗੁਰਨੂਰ ਕੌਰ, ਬਲਜੀਤ ਕੌਰ, ਸਿਮਰਨਜੀਤ ਕੌਰ, ਮਨਪ੍ਰੀਤ ਕੌਰ, ਸਿਦਕਜੀਤ ਕੌਰ, ਹਰਪ੍ਰੀਤ ਕੌਰ, ਮਨਿੰਦਰ ਕੌਰ, ਉੱਘੇ ਐਡਵੋਕੇਟ ਪ੍ਰਮਜੀਤ ਕਪੂਰ ਅਤੇ ਮਨੋਜ ਲੇਖੀ, ਕਰਮਜੀਤ ਸਿੰਘ ਸੈਣੀ ਆਦਿ ਹਾਜ਼ਰ ਸਨ । ਤੂਫ਼ਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਵਲੋਂ ਮੈਡਮ ਇਸ਼ਿਤਾ ਥੰਮਨ, ਐੱਮ ਐੱਸ ਐੱਮ ਈ ਦੇ ਸਹਾਇਕ ਨਿਰਦੇਸ਼ਕ ਅਨਿਲ ਬਹਿਲ ਸਮੇਤ ਆਏ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ ਜਦਕਿ ਸਮਾਰੋਹ ਵਿਚ ਹਿੱਸਾ ਲੈਣ ਵਾਲੀਆਂ ਕਵਿਤਰੀਆਂ ਸਮੇਤ ਸਾਰੀਆਂ ਮਹਿਲਾਵਾਂ ਨੂੰ ਗੁਰਮੁੱਖੀ 35 ਅੱਖਰੀ ਦੀ ਕਢਾਈ ਵਾਲੀਆਂ ਫੁਲਕਾਰੀਆਂ ਭੇਂਟ ਕੀਤੀਆਂ ਗਈਆਂ।