ਚੰਡੀਗੜ੍ਹ -ਗੁਰੂ ਨਾਨਕ ਖੋਜ ਸੰਸਥਾ, ਬਰਮਿੰਘਮ, ਇੰਗਲੈਂਡ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਅਤੇ ਪੰਜਾਬੀ ਸਹਿਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ "ਪਹਿਲਾ ਮਾਸਟਰ ਤਾਰਾ ਸਿੰਘ ਯਾਦਗਾਰੀ ਭਾਸ਼ਨ" ਇਥੋਂ ਦੇ ਸੈਕਟਰ 14 ਸਥਿਤ ਪੰਜਾਬ ਯੂਨੀਵਰਸਿਟੀ ਦੇ ਇੰਗਲਿਸ਼ ਐਡੀਟੋਰੀਅਮ ਵਿਚ 19 ਮਾਰਚ ਨੂੰ 11 ਵਜੇ ਕਰਵਾਇਆ ਜਾ ਰਿਹਾ ਹੈ। ਖੋਜ ਸੰਸਥਾ ਦੇ ਨਿਰਦੇਸ਼ਕ ਡਾ: ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਡਾ: ਸਾਹਿਲ ਮਿਸ਼ਰਾ ਵਿਸਥਾਰ ਪੂਰਵਕ ਭਾਸ਼ਨ ਦੇਣਗੇ। ਇਸ ਸਮਾਗਮ ਦੀ ਪ੍ਰਧਾਨਗੀ ਪੋ੍ਫੈਸਰ ਜੋਗਿੰਦਰ ਸਿੰਘ, ਸਾਬਕਾ ਮੁੱਖੀ, ਇਤਿਹਾਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ ਕਰਨਗੇ ਅਤੇ ਉੱਘੇ ਇਤਿਹਾਸਕਾਰ ਡਾ: ਸ਼ੁਭਾਸ਼ ਪਰਹਾਰ ਨੂੰ ਜੀਵਨ ਭਰ ਦੀਆਂ ਉਪਲੱਭਧੀਆਂ ਕਰਕੇ 'ਲਾਇਫ ਟਾਇਮ ਐਚੀਵਮੈਂਟ ਐਵਾਰਡ ' ਨਾਲ ਸਨਮਾਨਿਤ ਕੀਤਾ ਜਾਵੇਗਾ।ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਮੌਜੂਦਾ ਸਾਂਸਦ ਮੈਂਬਰ ਸ: ਚਰਨਜੀਤ ਸਿੰਘ ਚੰਨੀ ਬਤੌਰ ਮੁੱਖ ਮਹਿਮਾਨ, ਬੀਬੀ ਕਿਰਨਜੀਤ ਕੌਰ (ਪੋਤਰੀ ਮਰਹੂਮ ਮਾਸਟਰ ਤਾਰਾ ਸਿੰਘ) ਬਤੌਰ ਵਿਸੇਸ਼ ਮਹਿਮਾਨ ਅਤੇ ਸ: ਸਿਮਰਨਜੀਤ ਸਿੰਘ ਮਾਨ, ਸਾ:ਸਾਂਸਦ ਮੈਂਬਰ ਬਤੌਰ ਗੈਸਟ ਆਫ ਆਨਰ ਹੋਣਗੇ।