ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਅਕਾਲੀ ਦਲ ਦੀ ਭਰਤੀ ਲਈ ਬਣਾਈ ਕਮੇਟੀ ਦੇ ਪੰਜ ਮੈਂਬਰਾਂ ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਦਾ ਮਨਪ੍ਰੀਤ ਸਿੰਘ ਇਯਾਲੀ ਤੇ ਬੀਬੀ ਸਤਵੰਤ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਰਤੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਜਥੇਦਾਰ ਵੱਲੋਂ ਭੇਜੇ ਗਏ ਸੱਦੇ ਤੇ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਜਥੇਦਾਰ ਗੜਗੱਜ ਨੇ ਚਾਹ ਤੇ ਚਰਚਾ ਕਰਦਿਆ ਪੰਜ ਮੈਂਬਰੀ ਕਮੇਟੀ ਨੂੰ ਪੰਥਕ ਏਕਤਾ ਅਤੇ ਆਪਸ ਵਿਚ ਚੱਲ ਕੇ ਪੰਥ ਲਈ ਸੇਵਾਵਾਂ ਕਰਨ ਲਈ ਕਿਹਾ। ਜਥੇਦਾਰ ਨਾਲ ਮਿਲਣੀ ਤੋਂ ਬਾਅਦ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਜਥੇਦਾਰ ਵਲੋਂ ਪੰਥਕ ਏਕਤਾ ਦੀ ਗੱਲ ਕੀਤੀ ਗਈ ਹੈ, ਜਿਸ ਦੇ ਅਸੀਂ ਵੀ ਹਾਮੀ ਹਾਂ, ਪਾਰਟੀ ਵਿਚ ਡਿਕਟੇਟਰਸ਼ਿਪ ਨਹੀਂ ਹੋਣੀ ਚਾਹੀਦੀ, ਪੰਥ ਦੀ ਆਵਾਜ਼ ਅਤੇ ਸੰਸਥਾਵਾਂ ਆਜ਼ਾਦ ਹੋਣੀਆਂ ਚਾਹੀਦੀਆਂ ਹਨ। ਉਨਾ ਕਿਹਾ ਕਿ ਅਸੀਂ ਹਮੇਸ਼ਾ ਹੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਸਾਨੂੰ ਮੌਜੂਦਾ ਜਥੇਦਾਰ ਦਾ ਸੱਦਾ ਮਿਿਲਆ ਸੀ ਅਤੇ ਅਸੀਂ ਉਸ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਮੀਟਿੰਗ ਲਈ ਪਹੁੰਚੇ ਸੀ। ਜਥੇਦਾਰ ਦੀ ਨਿਯੁਕਤੀ ਦੇ ਵਿਰੋਧ ਬਾਰੇ ਇਆਲੀ ਨੇ ਕਿਹਾ ਕਿ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਜੋਂ ਸੇਵਾਵਾਂ ਨਿਭਾ ਰਿਹਾ ਹੋਵੇਗਾ ਅਤੇ ਤਖਤ ਦੀਆਂ ਸੇਵਾਵਾਂ ‘ਤੇ ਮੌਜੂਦ ਹੋਵੇਗਾ ਉਸ ਨੂੰ ਅਸੀਂ ਜਥੇਦਾਰ ਮੰਨਾਗੇ ਅਤੇ ਜਥੇਦਾਰ ਦੇ ਹਰੇਕ ਹੁਕਮ ਨੂੰ ਪਹਿਲਾਂ ਵੀ ਮੰਨਦੇ ਆੇ ਹਾਂ ਅਤੇ ਅਗਾਂਹ ਵੀ ਹੁਕਮ ਮੰਨਣ ਦੇ ਪਾਬੰਧ ਹਾਂ। ਜੋ ਵੀ ਇਸ ਤਖਤ ‘ਤੇ ਬੈਠਾ ਉਸ ਜਥੇਦਾਰ ਨੂੰ ਮਾਨਤਾ ਦੇਵਾਂਗੇ।ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਹੁੰਦੇ ਸਾਰ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜ ਮੈਂਬਰੀ ਕਮੇਟੀ ਨੂੰ ਮਿਲਣ ਲਈ ਸੱਦਾ ਪੱਤਰ ਭੇਜਿਆ। ਸੱਦਾ ਪੱਤਰ ਵਿੱਚ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਲਿਿਖਆ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜੋ ਕਮੇਟੀ ਦੋ ਦਸੰਬਰ 2024 ਨੂੰ ਬਣਾਈ ਗਈ ਸੀ। ਉਸ ਦੇ ਮੈਂਬਰ ਵਜੋਂ ਆਪ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚੇ ਹੋ। ਆਪ ਨੂੰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਸਕੱਤਰੇਤ ਵਿਖੇ ਚਾਹ ਦਾ ਸੱਦਾ ਦਿੱਤਾ ਜਾਂਦਾ ਹੈ, ਜਿੱਥੇ ਸਿੰਘ ਸਾਹਿਬ ਆਪ ਨਾਲ ਚੱਲ ਰਹੇ ਮਸਲੇ ਸਬੰਧੀ ਗੱਲਬਾਤ ਕਰਨਗੇ। ਇਸ ਲਈ ਆਪ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਨੂੰ ਮਿਲ ਕੇ ਜਾਣ ਦੀ ਖੇਚਲ ਕਰਨੀ।