ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਿਮਾਚਲ ਪ੍ਰਦੇਸ਼ ਵਿੱਚ ਸਿੱਖਾਂ ਦੇ ਨਾਲ ਕੀਤੇ ਜਾਂਦੇ ਧੱਕੇ ਤੇ ਬੋਲਦਿਆਂ ਕਿਹਾ ਹੈ ਕਿ ਹਿਮਾਚਲ ਸਰਕਾਰ ਇਸ ਧੱਕੇਸ਼ਾਹੀ ਤੇ ਮੂਕ ਦਰਸ਼ਕ ਬਣੀ ਹੋਈ ਹੈ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਜਥੈਦਾਰ ਨੇ ਕਿਹਾ ਕਿ ਮੈਂ ਸਿੱਖਾਂ ਨੂੰ ਅਪੀਲ ਕਰਦਾ ਕਿ ਸਾਨੂੰ ਇਹੋ ਜਿਹੀ ਜਗ੍ਹਾ ਤੇ ਜਾਣਾ ਹੀ ਨਹੀਂ ਚਾਹੀਦਾ ਜਿੱਥੇ ਸਾਡੀ ਇੱਜ਼ਤ ਨਹੀਂ ਹੈ। ਉਨਾ ਕਿਹਾ ਕਿ ਕਿਉਂਕਿ ਜਿਹੜਾ ਹਿਮਾਚਲ ਪ੍ਰਦੇਸ਼ ਹੈ ਇਹ ਸੈਲਾਨੀਆਂ ਤੇ ਨਿਰਭਰ ਰਹਿਣ ਵਾਲਾ ਰਾਜ ਹੈ, ਜੇ ਸੈਲਾਨੀ ਉੱਥੇ ਆਉਂਦਾ ਹੈ ਤਾਂ ਹਿਮਾਚਲ ਰਾਜ ਦੀ ਆਮਦਨ ਹੁੰਦੀ ਹੈ। ਰਾਜ ਦਾ ਖਰਚ ਚਲਦਾ ਹੈ। ਜੇ ਅਸੀਂ ਸਿੱਖ ਭਾਈਚਾਰਾ ਨਾ ਦੇਖੀਏ ਤੇ ਸੈਲਾਨੀ ਵਜੋ ਵੇਖੀਏ ਤੇ ਜੇ ਕਿਸੇ ਸੈਲਾਨੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਵੇਗਾ, ਇਸ ਤਰ੍ਹਾਂ ਦੀਆਂ ਘਟੀਆ ਹਰਕਤਾਂ ਹੋਣਗੀਆਂ ਤਾਂ ਇਹ ਹਿਮਾਚਲ ਸਰਕਾਰ ਵਾਸਤੇ ਵੀ ਸਹੀ ਨਹੀ ਤੇ ਹਿਮਾਚਲ ਸਟੇਟ ਵਾਸਤੇ ਵੀ ਸਹੀ ਨਹੀਂ ਹੈ। ਜਥੇਦਾਰ ਨੇ ਕਿਹਾ ਕਿ ਸਿੱਖਾਂ ਦੇ ਨਾਲ ਜਿਹੜਾ ਧੱਕਾ ਕਰਨਾ ਝੰਡੇ ਦਾ ਇਸ ਤਰ੍ਹਾਂ ਨਾਲ ਅਪਮਾਨ ਕਰਨਾ ਸਭ ਤੋਂ ਵੱਡੀ ਮੰਦਭਾਗੀ ਗੱਲ ਹੈ।ਉਨਾ ਕਿਹਾ ਕਿ ਜੇ ਪੰਜਾਬੀ ਨੌਜਵਾਨਾਂ ਨੂੰ ਚਾਹੇ ਉਹ ਹਿੰਦੂ ਹੈ, ਚਾਹੇ ਸਿੱਖ ਜੇ ਉਹਨਾਂ ਨੂੰ ਹਿਮਾਚਲ ਵਾਲੇ ਰੋਕਦੇ ਹਨ ਤੇ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਵੀ ਮਜਬੂਰੀ ਵਸ ਰੋਕਣਾ ਪੈ ਸਕਦਾ ਹੈ। ਇਹ ਉਹਨਾਂ ਦੇ ਗੁੱਸੇ ਦੀ ਨਿਸ਼ਾਨੀ ਹੈ।