ਚੰਡੀਗੜ੍ਹ:ਪੰਜਾਬ ਸਰਕਾਰ ਵੱਲੋਂ ਸਕੱਤਰੇਤ ਦੀ ਦੂਜੀ ਮੰਜ਼ਿਲ ਉੱਪਰ ਰੈਨੋਵੇਟ ਕਰਕੇ ਕੀਤੇ ਆਧੁਨਿਕ ਪ੍ਰੈਸ ਰੂਮ ਲਈ ਡਿਜੀਟਲ ਮੀਡੀਆ ਐਸੋਸੀਏਸ਼ਨ ਨੇ ਮੁੱਖ ਮੰਤਰੀ ਲੋਕ ਸੰਪਰਕ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਹੈ ।
ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਸਤਿੰਦਰ ਬੈਂਸ ਪ੍ਰਧਾਨ ਦਵਿੰਦਰਜੀਤ ਸਿੰਘ ਦਰਸ਼ੀ ਜਨਰਲ ਸਕੱਤਰ ਦਵਿੰਦਰ ਸਿੰਘ ਕੋਹਲੀ, ਪਰਮਿੰਦਰ ਸਿੰਘ ਜੱਟਪੁਰੀ , ਸਰਪ੍ਰਸਤ ਬਲਜੀਤ ਬੱਲੀ , ਨਰੇਸ਼ ਸ਼ਰਮਾ ਅਤੇ ਮਹਾਂਵੀਰ ਜੈਨ ਨੇ ਕਿਹਾ ਕਿ ਇਸ ਰੈਨੋਵੇਸ਼ਨ ਦੀ ਜਰੂਰਤ ਕਾਫੀ ਚਿਰ ਤੋਂ ਸੀ ।
ਹੁਣ ਇਹ ਆਧੁਨਿਕ ਬੁਨਿਆਦੀ ਢਾਂਚੇ ਅਤੇ ਇਲੈਕਟ੍ਰਾਨਿਕ ਯੰਤਰਾਂ ਨਾਲ ਲੈਸ ਹੈ। ਦੂਜੀ ਮੰਜ਼ਿਲ 'ਤੇ ਸਥਿਤ ਪ੍ਰੈਸ ਲੌਂਜ ਪੱਤਰਕਾਰਾਂ ਲਈ ਸਭ ਤੋਂ ਢੁਕਵੀਂ ਜਗ੍ਹਾ ਹੈ। ਉਨ੍ਹਾਂ ਕਿਹਾ ਕਿ ਡਿਜੀਟਲ, ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਭਾਈਚਾਰੇ ਦੇ ਮੈਂਬਰਾਂ ਨੂੰ ਢੁਕਵੀਂ ਕੰਮ ਕਰਨ ਵਾਲੀ ਜਗ੍ਹਾ ਅਤੇ ਮਾਹੌਲ ਮਿਲੇਗਾ।
ਡਿਜੀਟਲ ਮੀਡੀਆ ਐਸੋਸੀਏਸ਼ਨ ਪੱਤਰਕਾਰਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਮੀਡੀਆ ਕਰਮਚਾਰੀਆਂ ਦੇ ਲਾਭ ਲਈ ਪ੍ਰੈਸ ਰੂਮ ਨੂੰ ਨਵਿਆਉਣ ਲਈ ਪਹਿਲ ਕਰਨ ਲਈ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੀ ਹੈ।