ਨੈਸ਼ਨਲ

ਜੱਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 202 ਸਾਲਾ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਗੁਰਮਤਿ ਸਮਾਗਮ: ਪਰਮਜੀਤ ਸਿੰਘ ਵੀਰਜੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 23, 2025 08:51 PM

ਨਵੀਂ ਦਿੱਲੀ - ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ, ਅਸ਼ੋਕ ਨਗਰ, ਤਿਲਕ ਨਗਰ ਅਤੇ ਜੱਥਾ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਰਜਿ. (ਦਿੱਲੀ) ਦੇ ਵਿਸ਼ੇਸ਼ ਸਹਿਯੋਗ ਨਾਲ ਨਿਹੰਗ ਸਿੰਘ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਅਕਾਲ ਤਖ਼ਤ ਦੇ ਨਿਧੜਕ ਜਥੇਦਾਰ ਵਜੋਂ ਜਾਣੇ ਜਾਂਦੇ ਅਕਾਲੀ ਬਾਬਾ ਫੂਲਾ ਸਿੰਘ ਦੇ 202 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਅਤੇ ਗੁਰਮਤਿ ਸਮਾਗਮ ਕਰਵਾਇਆ ਗਿਆ । 22 ਮਾਰਚ ਨੂੰ ਦੁਪਹਿਰ 12 ਵਜੇ ਅੰਮ੍ਰਿਤ ਸੰਚਾਰ ਕਰਵਾਏ ਗਏ ਸਨ ਜਿਸ ਅੰਦਰ ਸੈਕੜੇ ਪ੍ਰਾਣੀ ਗੁਰੂ ਵਾਲੇ ਬਣੇ । ਬੀਤੇ ਦਿਨ ਸੰਧਿਆਂ ਵੇਲੇ ਸੋਦਰ ਦੇ ਪਾਠ ਉਪਰੰਤ ਦੀਵਾਨ ਸਜਾਏ ਗਏ ਜਿਨ੍ਹਾਂ ਵਿਚ ਪੰਥ ਪ੍ਰਸਿੱਧ ਜੱਥੇ ਭਾਈ ਕਵਨੀਤ ਸਿੰਘ ਅਤੇ ਭਾਈ ਬਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇਆਂ ਨੇ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਸੀ । ਕਥਾਵਾਚਕ ਗਿਆਨੀ ਸੁਰਿੰਦਰ ਸਿੰਘ ਜੀ ਸਮਰਾਟ ਬੁੱਢਾ ਦਲ ਨੇ ਸੰਗਤਾਂ ਨੂੰ ਅਕਾਲੀ ਬਾਬਾ ਫੂਲਾ ਸਿੰਘ ਦੇ ਜੀਵਨ ਇਤਿਹਾਸ ਬਾਰੇ ਦਸਿਆ ਅਤੇ ਕਵੀਸ਼ਰੀ ਜੱਥਾ ਭਾਈ ਸੁਖਬੀਰ ਸਿੰਘ ਨੇ ਕਵੀਸ਼ਰੀ ਵਾਰਾਂ ਦੇ ਨਾਲ ਅਕਾਲੀ ਬਾਬਾ ਫੂਲਾ ਸਿੰਘ ਦੇ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਿੱਤਾ ਸੀ । ਸਟੇਜ ਸਕੱਤਰ ਦੀ ਸੇਵਾ ਭਾਈ ਪਰਮਜੀਤ ਸਿੰਘ ਮੁੱਖੀ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਸੀ ਉਨ੍ਹਾਂ ਨੇ ਸੰਗਤਾਂ ਨੂੰ ਦਿੱਲੀ ਅੰਦਰ ਬਣੀ ਤੀਸ ਹਜ਼ਾਰੀ ਕੋਰਟ ਅਤੇ ਮੋਰੀ ਗੇਟ ਦਾ ਇਤਿਹਾਸ ਦਸਿਆ ਕਿ ਕਿਸ ਤਰ੍ਹਾਂ ਇਹ ਸਿੱਖ ਇਤਿਹਾਸ ਦੇ ਸੁਨਿਹਿਰੀ ਪੰਨੇ ਹਨ । ਸਮਾਗਮ ਵਿਚ ਅੰਮ੍ਰਿਤ ਸੰਚਾਰ ਕਰਵਾਉਣ ਵਾਲੇ ਪੰਜ ਪਿਆਰੇ ਸਾਹਿਬਾਨ, ਕੀਰਤਨੀ ਜੱਥੇ, ਕਵੀਸ਼ਵਰੀ ਜੱਥਾ, ਕਥਾਵਾਚਕ ਗਿਆਨੀ ਸ਼ਮਸ਼ੇਰ ਸਿੰਘ ਜੀ, ਐਮ ਐਲ ਏ ਆਸ਼ਿਸ਼ ਸੂਦ ਅਤੇ ਪ੍ਰੋਗਰਾਮ ਕਰਵਾਉਣ ਵਿਚ ਸਹਿਯੋਗ ਕਰਣ ਵਾਲੇ ਸਮੂਹ ਸੱਜਣਾ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਸੀ । ਬੱਚਿਆਂ ਨੂੰ ਗੁਰਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ਲਈ ਭਾਈ ਪਰਮਜੀਤ ਸਿੰਘ ਵੀਰਜੀ ਵਲੋਂ ਵੱਖ ਵੱਖ ਉਪਰਾਲੇ ਕੀਤੇ ਜਾਂਦੇ ਹਨ । ਉਨ੍ਹਾਂ ਦਸਿਆ ਕਿ ਮਈ ਵਿਚ ਇਕ ਗੁਰਬਾਣੀ ਕੰਠ ਲਹਿਰ ਤਹਿਤ ਦਿੱਲੀ ਹਾਟ ਵਿਚ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਵਡੀ ਗਿਣਤੀ ਅੰਦਰ ਮੋਬਾਈਲ ਫੋਨ ਸਮੇਤ ਵੱਡੇ ਵੱਡੇ ਇਨਾਮ ਦਿੱਤੇ ਜਾਣੇ ਹਨ, ਜਿਸ ਨੂੰ ਲੈ ਕੇ ਬੱਚਿਆਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਇਸ ਲਈ ਗੁਰਬਾਣੀ ਕੰਠ ਮੁਕਾਬਲੇ ਦੇ ਟੈਸਟ ਵੱਖ ਵੱਖ ਪੜਾਵਾਂ ਅੰਦਰ ਗੁਰਦੁਆਰਾ ਸਿੰਘ ਸਭਾ ਅਸ਼ੋਕ ਨਗਰ ਵਿਖ਼ੇ ਹੋਣੇ ਹਨ । ਇਸ ਮੌਕੇ ਦਲਜੀਤ ਸਿੰਘ ਸੱਚਰ, ਨਿਰਮਲ ਸਿੰਘ, ਅਮਰਜੀਤ ਸਿੰਘ ਬਰਾੜ, ਅਮਰਜੀਤ ਸਿੰਘ ਸਹਿਗਲ, ਅਮਰਜੀਤ ਸਿੰਘ ਹੀਰਾ, ਸੁਰਜੀਤ ਸਿੰਘ ਦੁੱਗਲ ਅਤੇ ਐਮ ਐਲ ਏ ਆਸ਼ਿਸ਼ ਸੂਦ ਵੀਂ ਹਾਜਿਰ ਸਨ ।

Have something to say? Post your comment

 

ਨੈਸ਼ਨਲ

ਨਿਊਯਾਰਕ ਸਟੇਟ ਸੈਨੇਟ ਵਿੱਚ 1984 ਸਿੱਖ ਨਸਲਕੁਸ਼ੀ ਸਬੰਧੀ ਮਤਾ ਪਾਸ

ਪੰਜਾਬ ਤੋਂ ਤਖਤ ਪਟਨਾ ਸਾਹਿਬ ਆਈ ਸੰਗਤ ਦਾ ਹੋਇਆ ਐਕਸੀਡੈਂਟ, ਪ੍ਰਬੰਧਕ ਕਮੇਟੀ ਨੇ ਕਰਵਾਇਆ ਇਲਾਜ

ਕੁਨਾਲ ਕਮਰਾ ਨੇ ਵਿਵਾਦਤ ਕਮੇਡੀ ਲਈ ਸੁਪਾਰੀ ਲਈ - ਏਕਨਾਥ ਸ਼ਿੰਦੇ

'ਅਮਰੀਕਾ ਕੋਲ ਚੈਟ ਜੀਪੀਟੀ-ਜੈਮਿਨੀ ਹੈ, ਚੀਨ ਕੋਲ ਡੀਪਸੀਕ ਹੈ, ਭਾਰਤ ਕਿੱਥੇ ਖੜ੍ਹਾ ਹੈ?' , ਰਾਘਵ ਚੱਢਾ

ਕੇਂਦਰ ਸਰਕਾਰ ਨੇ ਸੰਸਦ ਮੈਂਬਰਾਂ ਦੀ ਤਨਖਾਹ, ਭੱਤਿਆਂ ਅਤੇ ਪੈਨਸ਼ਨ ਵਿੱਚ ਕੀਤਾ 24 ਪ੍ਰਤੀਸ਼ਤ ਦਾ ਵਾਧਾ

ਕੁਨਾਲ ਕਾਮਰਾ ਦੇ ਮੁੱਦੇ 'ਤੇ, ਕਾਂਗਰਸੀ ਨੇ ਕਿਹਾ, 'ਕਲਾਕਾਰ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ

ਦਿੱਲੀ ਵਿਧਾਨ ਸਭਾ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ, ਭਾਜਪਾ ਨੇਤਾ ਨੇ ਕਿਹਾ, 'ਅਸੀਂ ਉਨ੍ਹਾਂ ਦਾ ਕਰਜ਼ ਨਹੀਂ ਚੁਕਾ ਸਕਦੇ'

ਗੁਰਦੁਆਰਾ ਰਾਜੋਰੀ ਗਾਰਡਨ ਵਿੱਚ ਲਗਾਇਆ ਗਿਆ ਵਿਸ਼ੇਸ਼ ਸਪਾਈਨ ਹੈਲਥ ਚੈਕਅਪ ਕੈਂਪ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 94ਵੇਂ ਸ਼ਹੀਦੀ ਦਿਵਸ 'ਤੇ ਭੇਟ ਕੀਤੀ ਗਈ ਸ਼ਰਧਾਂਜਲੀ : ਸਤਨਾਮ ਸਿੰਘ ਗੰਭੀਰ

ਜਸਟਿਸ ਯਸ਼ਵੰਤ ਵਰਮਾ ਦੇ ਘਰ ਦੇ ਬਾਹਰ ਮਿਲੇ 500 ਰੁਪਏ ਨੋਟ ਦੇ ਸੜੇ ਹੋਏ ਟੁਕੜੇ