ਜਲੰਧਰ - ਅਕਾਲੀ ਦਲ 1920 ਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕ ਹੰਗਾਮੀ ਮੀਟਿੰਗ ਗੁਰਦੁਆਰਾ ਨੌਂਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਨਗਰ ਜਲੰਧਰ ਵਿੱਚ ਹੋਈ। ਜਿਸ ਦੀ ਪ੍ਰਧਾਨਗੀ ਕਰਦਿਆਂ ਸਾਬਕਾ ਸਪੀਕਰ ਸ ਰਵੀਇੰਦਰ ਸਿੰਘ ਨੇ ਕਿਹਾ ਕਿ ਦੋ ਦਸੰਬਰ 2024 ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਇਕ ਅਦੁੱਤੀ ਵਰਤਾਰਾ ਸੀ ਜਿਸ ਨਾਲ ਕੌਮ ਦੀ ਮਹਾਨ ਸੰਸਥਾ ਦੀ ਮਾਣ ਮਰਿਆਦਾ ਬਹਾਲ ਹੋਈ ਹੈ। ਇਸ ਹੁਕਮਨਾਮੇ ਵਿੱਚ ਜਿੱਥੇ ਪੈਸੇ ਦੇ ਜੋਰ 'ਤੇ ਪੰਥ ਦੇ ਸਿਰ ਚੜ੍ਹ ਬੈਠੀ ਨਿਕੰਮੀ ਲੀਡਰਸ਼ਿਪ ਨੂੰ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕੀ, ਐਲਾਨਿਆ ਗਿਆ, ਉੱਥੇ ਨਵੀਂ ਲੀਡਰਸ਼ਿਪ ਪ੍ਰਵਾਨ ਚੜ੍ਹਾਉਣ ਲਈ ਨਵੀਂ ਭਰਤੀ ਕਮੇਟੀ ਵੀ ਬਣਾਈ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਉਸ ਭਰਤੀ ਕਮੇਟੀ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਆਸ ਬੱਝੀ ਹੈ ਕਿ ਜਲਦ ਹੀ ਸਿੱਖ ਕੌਮ ਦੀਆਂ ਧਾਰਮਿਕ ਅਤੇ ਰਾਜਸੀ ਭਾਵਨਾਵਾਂ ਦੀ ਪੂਰਤੀ ਕਰਨ ਵਾਲਾ 1920 ਵਾਲਾ ਸ਼੍ਰੋਮਣੀ ਅਕਾਲੀ ਦਲ ਜਥੇਬੰਦ ਹੋ ਕੇ ਨਵੀਂ ਭਵਿੱਖਮੁਖੀ ਲੀਡਰਸ਼ਿਪ ਉਭਾਰੇਗਾ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਇਹ ਰਾਜਸੀ ਜਮਾਤ ਇਕ ਪਰਿਵਾਰ ਦੀ ਬੰਧਕ ਬਣ ਗਈ ਸੀ ਜਿਸ ਕਾਰਨ ਸਾਰੇ ਫੈਸਲੇ ਪੰਥ ਦੇ ਵਿਰੋਧ ਵਿੱਚ ਹੀ ਹੁੰਦੇ ਰਹੇ ਅਤੇ ਨਕਲੀ ਡੇਰੇਦਾਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਰਿਹਾ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਲੀਡਰ ਦੀ ਧੀ ਦੇ ਵਿਆਹ ਵਿੱਚ ਕਿਸੇ ਤਖਤ ਸਾਹਿਬ ਦੇ ਜਥੇਦਾਰ ਸਹਿਬ ਜਾਂ ਹੈਡ ਗ੍ਰੰਥੀ ਸਾਹਿਬ ਦੀ ਥਾਂ ਡੇਰਾ ਮੁਖੀ ਸ਼ਾਮਲ ਹੋਇਆ ਹੈ। ਪਰ ਉਸ ਦੇ ਜਰਖਰੀਦ ਗੁਲਾਮ ਅਜੇ ਵੀ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਆਗੂ ਵਜੋਂ ਪੇਸ਼ ਕਰ ਰਹੇ ਹਨ। ਇਹ ਧਾਰਨਾ ਸਿਰਫ ਸਿੱਖਾਂ ਨਾਲ ਹੀ ਨਹੀਂ, ਸਗੋਂ ਆਪਣੇ ਆਪ ਨਾਲ ਵੀ ਧੋਖਾ ਕਰਨ ਦੇ ਬਰਾਬਰ ਹੈ। ਮੀਟਿੰਗ ਵਿੱਚ ਹਾਜਰ ਸਾਰੇ ਆਗੂਆਂ ਨੇ ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਦੋ ਦਸੰਬਰ ਨੂੰ ਹੋਏ ਫੈਸਲਿਆਂ ਨੂੰ ਸਿਰ ਝੁਕਾਉਂਦੇ ਹੋਏ ਜਥੇਦਾਰ ਸਹਿਬਾਨ ਦਾ ਧੰਨਵਾਦ ਕਰਦੇ ਹਨ ਕਿ ਉਹਨਾਂ ਨੇ ਪੁਰਾਣੇ ਲਾਲਚੀ ਅਤੇ ਭ੍ਰਿਸ਼ਟ ਆਗੂਆਂ ਨੂੰ ਰੱਦ ਕਰਕੇ ਨਵੀਂ ਲੀਡਰਸ਼ਿਪ ਉਭਾਰਨ ਦਾ ਸਿੱਖਾਂ ਨੂੰ ਮੌਕਾ ਦਿੱਤਾ। ਸਾਰੇ ਆਗੂਆਂ ਨੇ ਇਕਮਤ ਹੁੰਦਿਆ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਹੋ ਰਹੀ ਭਰਤੀ ਨੂੰ ਪੂਰਨ ਸਹਿਯੋਗ ਕਰਨਗੇ ਅਤੇ ਸ਼ਰੋਮਣੀ ਅਕਾਲੀ ਦਲ ਦੇ ਪੁਨਰਗਠਨ ਨੂੰ ਯਕੀਨੀ ਬਣਾਉਣਗੇ। ਅੱਜ ਦੀ ਇਸ ਮੀਟਿੰਗ ਵਿੱਚ ਸ ਰਵੀਇੰਦਰ ਸਿੰਘ ਤੋਂ ਇਲਾਵਾ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ , , ਸੁਖਦੇਵ ਸਿੰਘ ਫਗਵਾੜਾ ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨਜ਼ ,
ਅਜੈਪਾਲ ਸਿੰਘ ਬਰਾੜ ਮਿਸਲ ਸਤਲੁਜ, ਮੁੱਖ ਸੇਵਾਦਾਰ ਦਰਬਾਰ ਏ ਖ਼ਾਲਸਾ, ਭਰਪੂਰ ਸਿੰਘ ਧਾਂਦਰਾ, ਤੇਜਿੰਦਰ ਸਿੰਘ ਪੰਨੂੰ, ਸ ਸੁਖਦੇਵ ਸਿੰਘ ਫਗਵਾੜਾ, ਮਹਿੰਦਰਪਾਲ ਸਿੰਘ ਬਿਨਾਂਕਾ, ਜਗਤਾਰ ਸਿੰਘ ਸਹਾਰਨ ਮਾਜਰਾ , ਹਰਬੰਸ ਸਿੰਘ ਕੰਦੋਲਾ, ਜੋਰਾ ਸਿੰਘ ਚੱਪੜ ਚਿੜੀ , ਅਰਵਿੰਦਰ ਸਿੰਘ ਪਿੰਟਾ, ਬੇਅੰਤ ਸਿੰਘ ਅੰਮ੍ਰਿਤਸਰ ਪਰਮਿੰਦਰ ਸਿੰਘ ਖਾਲਸਾ ਭਜਨ ਸਿੰਘ ਸ਼ੇਰਗਿਲ ਪ੍ਰੀਤਿਮ ਸਿੰਘ ਛੱਲੋਮਾਜਰਾ ਹਰਜਿੰਦਰ ਸਿੰਘ ਜਿੰਦੀ ਸਰਪੰਚ, ਤੇਜਾ ਸਿੰਘਵਰਿੰਦਰ ਸਿੰਘ ਬੈਂਸ ਹੁਸ਼ਿਆਰਪੁਰ ਬਠਿੰਡਾ, ਗੁਰਲਾਲ ਸਿੰਘ ਫਾਜਿਲਕਾ ਸਤਨਾਮ ਸਿੰਘ ਵੈਰੋਵਾਲ
ਤੇ ਹੋਰ ਸ਼ਾਮਲ ਹੋਏ।