ਅੰਮ੍ਰਿਤਸਰ -ਤਖ਼ਤ ਸਾਹਿਬਾਨ ਦੇ ਹਟਾਏ ਗਏ ਜਥੇਦਾਰਾਂ ਦੀ ਮੁੜਬਹਾਲੀ ਲਈ ਅੱਜ ਦਮਦਮੀ ਟਕਸਾਲ ਮਹਿਤਾ ਦੇ ਸੱਦੇ ਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ੍ਰੀ ਗੁਰੂਰਾਮਦਾਸ ਸਰਾਂ ਵਿਖੇ ਧਰਨਾ ਲਗਾਇਆ ਗਿਆ। ਇਸ ਧਰਨੇ ਵਿਚ ਸੈਕੜੇ ਦੀ ਗਿਣਤੀ ਵਿਚ ਬਾਬਾ
ਹਰਨਾਮ ਸਿੰਘ ਦੇ ਸਮਰਥਕ ਸ਼ਾਮਲ ਹੋਏ। ਜਿਵੇ ਹੀ ਬਾਬਾ ਹਰਨਾਮ ਸਿੰਘ ਆਪਣੇ ਸਾਥੀਆਂ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਸਮੇਤ ਆਪਣੇ ਸਮਰਥਕਾਂ ਨਾਲ ਸ੍ਰੀ ਦਰਬਾਰ ਸਾਹਿਬ ਸਰਾਂ ਗੇਟ ਤੇ ਪਹੰੁਚੇ ਤਾਂ ਕਿਸੇ ਵੀ ਸੰਭਾਵੀ ਟਕਰਾਅ ਨੂੰ ਰੋਕਣ ਲਈ ਪੁਲੀਸ ਨੇ ਇਨਾਂ ਸਾਰਿਆਂ ਨੂੰ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਬਾਹਰ ਹੀ ਬਿਠਾ ਦਿੱਤਾ ਤੇ ਸਰਾਂ ਗੇਟ ਨੂੰ ਸੰਗਤ ਦੀ ਆਵਾਜਾਈ ਲਈ ਬੰਦ ਕਰ ਦਿੱਤਾ। ਇਸ ਕਾਰਨ ਸੰਗਤਾਂ ਨੂੰ ਭਾਰੀ ਔਕੜਾਂ ਦਾ ਸਾਮਣਾ ਕਰਨਾ ਪਿਆ।ਸ੍ਰੀ ਦਰਬਾਰ ਸਾਹਿਬੁ ਦੇ ਦਰਸ਼ਨ ਕਰਨ ਆਈ ਤੇ ਦਰਸ਼ਨ ਕਰਕੇ ਵਾਪਸ ਜਾਣ ਵਾਲੀ ਸੰਗਤ ਉਡੀਕ ਰਹੀ ਸੀ ਕਿ ਬਾਬੇ ਕਦੋ ਹਟਣਗੇ ਤੇ ਪੁਲੀਸ ਰਸਤਾ ਖੋਹਲੇਗੀ ਪਰ ਬਾਬੇ ਸੰਗਤ ਦੀ ਤਕਲੀਫ ਦਰਕਿਨਾਰ ਕਰਕੇ ਪਾਠ ਕਰਨ ਲਗ ਪਏ।ਗਰਮੀ ਕਾਰਨ ਬੇਹਾਲ ਸੰਗਤ ਨੇ ਜੇਕਰ ਲੰਗਰ ਹਾਲ ਸ੍ਰੀ ਗੁਰੂ ਰਾਮਦਾਸ ਜਾ ਕੇ ਪ੍ਰਸ਼ਾਦਾ ਛਕਣ ਦਾ ਯਤਨ ਕੀਤਾ ਤਾਂ ਪੁਲੀਸ ਨੇ ਲੰਗਰ ਹਾਲ ਵਲ ਜਾਂਦੇ ਰਾਹ ਨੂੰ ਵੀ ਬੰਦ ਕੀਤਾ ਹੋਇਆ ਸੀ। ਉਧਰ ਸ਼ੋ੍ਰਮਣੀ
ਕਮੇਟੀ ਨੇ ਵੀ ਆਪਣੇ ਕਰਮਚਾਰੀ ਤੇ ਅਧਿਕਾਰੀ ਸਰਾਂ ਸ੍ਰੀ ਗੁਰੂ ਰਾਮਦਾਸ ਗੇਟ ਤੇ ਤੈਨਾਤ ਕੀਤੇ ਹੋਏ ਸਨ।ਪੁਲੀਸ ਨੇ ਸਰਾਂ ਗੇਟ ਦੇ ਬਾਹਰ ਬੈਰੀਕੇਡ ਲਗਾਏ ਹੋਏ ਸਨ।