ਅੰਮ੍ਰਿਤਸਰ - ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹੀਰਨਾਮ ਸਿੰਘ ਵਲੋ ਤਖ਼ਤ ਸਾਹਿਬਾਨ ਦੇ ਹਟਾਏ ਗਏ ਜਥੇਦਾਰ ਸਾਹਿਬਾਨ ਦੀ ਆਹੁਦਿਆਂ ਤੇ ਮੁੜ ਬਹਾਲੀ ਨੂੰ ਲੈ ਕੇ ਅੱਜ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਰਾਂ ਗੁਰੂ ਰਾਮਦਾਸ ਵਿਖੇ ਇਕ ਰੋਸ ਧਰਨਾ ਲਗਾਇਆ ਗਿਆ।ਇਹ ਉਹ ਮੌਕਾ ਸੀ ਜਦ ਸ਼ੋ੍ਰਮਣੀ ਕਮੇਟੀ ਦਾ ਬਜਟ ਇਜਲਾਸ ਚਲ ਰਿਹਾ ਸੀ। ਬਾਬਾ ਹਰਨਾਮ ਸਿੰਘ ਤੇ ਉਨਾ ਦੇ ਸਮਰਥਕਾਂ ਵਲੋ ਲਗਾਏ ਇਸ ਧਰਨੇ ਵਿਚ ਉਨਾਂ ਦੇ ਮੀਡੀਆ ਸਲਾਹਕਾਰ ਵਲੋ ਭੇਜੇ ਬਿਆਨ ਵਿਚ ਵਡੀ ਗਿਣਤੀ ਵਿਚ ਮਹਾਪੁਰਸ਼ਾਂ ਤੇ ਸਿੱਖ ਸਖਸੀਅਤਾਂ ਨੇ ਭਾਗ ਲਿਆ। ਬਾਬਾ ਹਰਨਾਮ ਸਿੰਘ ਤੇ ਉਨਾਂ ਦੇ ਸਾਥੀ ਸਮਰਥਕਾਂ ਤੇ ਹੋਰ ਸ਼ਖਸ਼ੀਅਤਾਂ ਨੇ ਮੰਗ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਟਾਏ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹਟਾਏ ਗਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਟਾਏ ਗਏ ਜਥੇਦਾਰ ਗਿਆਨੀ ਸੁਲਤਾਨ ਸਿੰਘਫ ਨੂੰ ਮੁੜ ਉਨਾਂ ਦੇ ਆਹੁਦਿਆਂ ਤੇ ਬਹਾਲ ਕੀਤਾ ਜਾਵੇ। ਬਾਬਾ ਹਰਨਾਮ ਸਿੰਘ ਦੀ ਇਹ ਮੰਗ ਉਪਰੀ ਨਜਰ ਨਾਲ ਦੇਖਣ ਤੇ ਜਾਇਜ ਵੀ ਲਗਦੀ ਹੈ ਕਿ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਧੱਥੇ ਨਾਲ ਹਟਾਇਆ ਗਿਆ ਹੈ ਤੇ ਉਨH ਦੀ ਮੁੜ ਬਹਾਲੀ ਹੋਣੀ ਚਾਹੀਦੀ ਹੈ।ਉ॥ਨਾਂ ਦੀ ਇਸ ਮੰਗ ਨੂੰ ਮਨਵਾਉਣ ਲਈ ਉਨਾ ਦੇ ਨਾਲ ਬਾਬਾ ਬਲਜੀਤ ਸਿੰਘ ਦਾਦੂਵਾਲ ਵੀ ਖੜੇ ਨਜਰ ਆ ਰਹੇ ਹਨ। ਬਾਬਾ ਬਲਜੀਤ ਸਿੰਘ ਦਾਦੂਵਾਲ ਦੀਆਂ ਪੰਥਕ ਸੇਵਾਵਾਂ ਨੂੰ ਦੇਖ ਕੇ ਹੀ 10 ਨਵੰਬਰ 2015 ਦੇ ਚੱਬੇ ਵਿਚ ਹੋਟੇ ਸਰਬਤ ਖ਼ਾਲਸਾ ਸਮਾਗਮ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਮੁਤਵਾਜੀ ਜਥੇਦਾਰ ਲਗਾਇਆ ਗਿਆ ਸੀ। ਅੱਜ ਸਾਰੇ ਹੀ ਇਕ ਅਵਾਜ ਹੋ ਕੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਦੇ ਨਾਲ ਨਾਲ ਅਧਿਕਾਰ ਖੇਤਰ ਤੇ ਕਾਰਜ ਖੇਤਰ ਤਹਿ ਕਰਨ ਦੀ ਦੁਹਾਈ ਦੇ ਰਹੇ ਹਨ, ਪਰ ਚੱਬੇ ਦੇ ਸਮਾਗਮ ਵਿਚ ਹੋਈ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦੇ ਢੰਗ ਬਾਰੇ ਸਾਰੇ ਹੀ ਖਾਮੌਸ਼ ਹਨ।ਹੁਣ
ਆਈਏ ਜਥੇਦਾਰਾਂ ਦੇ ਮੌਜੂਦਾ ਪ੍ਰਕਰਣ ਤੇ, ਗਿਆਨੀ ਰਘਬੀਰ ਸਿੰਘ ਕਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਨਣ
ਲਈ ਇਛੁਕ ਨਹੀ ਸਨ।ਉਹ ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਦੀ ਸੇਵਾ ਸੰਭਾਲਣ ਵਿਚ ਦਿਲਚਸਪੀ ਰਖਦੇ ਸਨ।ਗਿਆਨੀ ਰਘਬੀਰ
ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਤੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੇ ਅਕਾਲ
ਚਲਾਣੇ ਤੋ ਬਾਅਦ ਬਣਾਇਆ ਗਿਆ। ਉਨਾਂ ਨੂੰ ਨਾਲ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਡਿਉਟੀ ਕਰਨ ਦੀ ਛੂਟ ਦਿੱਤੀ ਗਈ ਪਰ
ਸਾਬਕਾ ਮੁਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਉਨਾਂ ਨੁੰ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਨਹੀ ਕਰਨ ਦਿੱਤੀ।ਜਦ ਸ਼ੋ੍ਰਮਣੀ
ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਪਾਸੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ
ਵਾਪਸ ਲਈ ਤਾਂ ਗਿਆਨੀ ਰਘਬੀਰ ਸਿੰਘ ਦੀ ਇਸ ਸ਼ਰਤ ਨੂੰ ਮੰਨ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੌਪੀ ਸੀ ਕਿ
ਉਹ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵੀ ਹੋਣਗੇ।ਇਸੇ ਤਰਾਂ ਨਾਲ ਗਿਆਨੀ ਸੁਲਤਾਨ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੂੰ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਥੇਦਾਰ ਬਣਾਇਆ ਗਿਆ ਸੀ ਜਦ ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਬਣ ਚੁੱਕੇ ਸਨ। ਇਹ ਦੋਵੇ ਹੀ ਸਖਸ਼ੀਅਤਾਂ ਜਥੇਦਾਰੀ ਦੀ ਬਜਾਏ ਗ੍ਰੰਥੀ ਸ੍ਰੀ ਦਰਬਾਰ
ਸਾਹਿਬ ਦੀ ਸੇਵਾ ਨਿਭਾਅ ਕੇ ਖੁਸ਼ ਰਹੀਆਂ।ਹਲਾਤਾਂ ਨਾਲ ਨਿਬੜਦਿਆਂ ਅੱਜ ਕੌਮ ਦਾ ਵੱਡਾ ਹਿੱਸਾ ਇਨਾਂ ਨੂੰ ਮੁੜ ਜਥੇਦਾਰ
ਦੇਖਣ ਲਈ ਤਾਂ ਯਤਨਸ਼ੀਲ ਹੈ ਪਰ ਇਨਾਂ ਪਾਸੋ ਕਿਸੇ ਨੇ ਵੀ ਨਹੀ ਪੁਛਿਆ ਕਿ ਉਹ ਮੁੜ ਜਥੇਦਾਰੀ ਸੰਭਾਲਣ ਲਡਈ ਤਿਆਰ ਹਨ